13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਚੱਪੜਚਿੜੀ ਤੱਕ ਵਿਸ਼ਾਲ 'ਫ਼ਤਹਿ ਮਾਰਚ' 12 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026

ਜਲੰਧਰ, 2 ਮਈ (ਐੱਮ. ਐੱਸ. ਲੋਹੀਆ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ 'ਵਿਸ਼ਾਲ ਫ਼ਤਹਿ ਮਾਰਚ' ਬਾਬਾ ਬੰਦਾ ਸਿੰਘ ਬਹਾਦਰ ਭਵਨ, ਪਿੰਡ ਰਕਬਾ ਤੋਂ ਚੱਪੜਚਿੜੀ ਤੱਕ 12 ਮਈ ਨੂੰ ਕੱਢਿਆ ਜਾ ਰਿਹਾ ਹੈ ਤੇ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਫ਼ਤਹਿ ਦਿਵਸ 'ਤੇ ਸੈਮੀਨਾਰ ਕਰਵਾਇਆ ਜਾਵੇਗਾ | ਇਸ ਸਬੰਧੀ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫ਼ਤਹਿ ਮਾਰਚ ਦੇ ਕਨਵੀਨਰ ਜਸਵੰਤ ਸਿੰਘ 'ਛਾਪਾ', ਸਮਾਜ ਸੇਵੀ ਸੁਦੇਸ਼ ਵਿੱਜ, ਸਕੱਤਰ ਫਾਉਂਡੇਸ਼ਨ ਅਰੁਨ ਕੁਮਾਰ ਸਹਿਜਪਾਲ ਅਤੇ ਰਜਿੰਦਰ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ 'ਚ ਮੁਗਲਾਂ ਦੇ 700 ਸਾਲ ਦੇ ਰਾਜ ਦਾ ਖ਼ਾਤਮਾ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ੍ਰੀ ਹਜ਼ੂਰ ਸਾਹਿਬ (ਨੰਦੇੜ) ਹੋਏ ਮਿਲਾਪ ਤੋਂ ਬਾਅਦ ਦੇ ਸਾਲ ਦੇ ਅੰਦਰ ਵਜ਼ੀਰ ਖ਼ਾਨ ਦਾ ਖ਼ਾਤਮਾ ਕਰਕੇ ਗੌਰਵਮਈ ਇਤਿਹਾਸ ਰਚਿਆ ਅਤੇ 14 ਮਈ ਨੂੰ ਸਰਹੰਦ 'ਤੇ ਫ਼ਤਹਿ ਦਾ ਝੰਡਾ ਲਹਿਰਾਇਆ ਅਤੇ ਬਾਜ਼ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ | ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਂਦੇ ਹੋਏ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਸੰਤਾਂ ਮਹਾਂਪੁਰਸ਼ਾਂ, ਨਹਿੰਗ ਸਿੰਘਾਂ ਦੀ ਅਗਵਾਈ ਹੇਠ ਇਕ ਵਿਸ਼ਾਲ ਫ਼ਤਹਿ ਮਾਰਚ 12 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਚੱਪੜਚਿੜੀ ਤੱਕ ਕੱਢਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸੇ ਤਹਿਤ 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ 'ਫ਼ਤਹਿ ਦਿਵਸ' 'ਤੇ ਸੈਮੀਨਾਰ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀ 14 ਮਈ ਨੂੰ ਆਪਣੇ ਘਰ 'ਤੇ ਦੇਸੀ ਘਿਓ ਦਾ ਦੀਵੇ ਬਾਲਣ | ਇਸ ਮੌਕੇ ਅਹੁਦੇਦਾਰਾਂ ਨੇ ਜਤਿੰਦਰ ਪਾਲ ਸਿੰਘ ਸਿੱਧੂ ਅਤੇ ਰਛਪਾਲ ਸਿੰਘ 'ਪਾਲ' (ਪੰਜਾਬ ਦਾ ਰਫ਼ੀ) ਨੂੰ ਅੰਤਰਰਾਸ਼ਟਰੀ ਫਾਊਾਡੇਸ਼ਨ ਦਾ ਵਾਈਸ ਪ੍ਰਧਾਨ ਥਾਪਿਆ |

Ad Position 22
No active advertisement
ਪਿਛਲੀ ਖ਼ਬਰ 'ਮੁੱਖ ਮੰਤਰੀ ਤੀਰਥ ਯਾਤਰਾ' ਸਕੀਮ ਪੂਰੇ ਸਫ਼ਲ ਲੋਕ-ਪੱਖੀ ਉਪਰਾਲਿਆਂ ਵਿਚ ਸ਼ੁਮਾਰ ਸੂਬੇ ਭਰ ਵਿਚ 95 ਡੀਲਕਸ ਏਅਰ-ਕੰਡੀਸ... ਅਗਲੀ ਖ਼ਬਰ ਨਵੀਂ ਦਿੱਲੀ 'ਚ ਇਕ ਰੁੱਖ ਦੀ ਟਾਹਣੀ 'ਤੇ ਬੈਠਾ ਹਰਾ ਕਬੂਤਰ |
Ad Position 24