13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਸ਼ਹੂਰ ਉਦਯੋਗਪਤੀ ਤੇ ਡਾਲਰ ਇੰਡਸਟ੍ਰੀਜ਼ ਲਿਮਟਿਡ ਦੇ ਸੰਸਥਾਪਕ ਤੇ ਚੇਅਰਮੈਨ ਐਮੇਰਿਟਸ ਸ਼੍ਰੀ ਦੀਨਦਿਆਲ ਗੁਪਤਾ ਦਾ ਦਿਹਾਂਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਚੰਡੀਗੜ੍ਹ, 2 ਮਈ (ਅ. ਬ.)-ਹੋਜ਼ਰੀ ਖੇਤਰ ਦੀ ਮਸ਼ਹੂਰ ਕੰਪਨੀ ਡਾਲਰ ਇੰਡਸਟ੍ਰੀਜ਼ ਲਿਮਟਿਡ ਦੇ ਸੰਸਥਾਪਕ ਅਤੇ ਚੇਅਰਮੈਨ ਐਮੇਰਿਟਸ, ਪ੍ਰਸਿੱਧ ਉਦਯੋਗਪਤੀ ਸ਼੍ਰੀ ਦੀਨਦਿਆਲ ਗੁਪਤਾ ਦਾ ਅੱਜ ਕੋਲਕਾਤਾ ਵਿਚ ਦਿਹਾਂਤ ਹੋ ਗਿਆ | ਉਨ੍ਹਾਂ ਦਾ ਦਿਹਾਂਤ ਨਾ ਸਿਰਫ਼ ਕੰਪਨੀ ਲਈ, ਸਗੋਂ ਭਾਰਤ ਦੇ ਹੋਜ਼ਰੀ ਅਤੇ ਪਹਿਰਾਵਾ ਉਦਯੋਗ ਲਈ ਵੀ ਇੱਕ ਯੁੱਗ ਦੇ ਅੰਤ ਵਾਂਗ ਹੈ | ਇੱਕ ਦੂਰਦਰਸ਼ੀ ਨੇਤਾ ਅਤੇ ਕੰਪਨੀ ਦੀ ਸ਼ਾਨਦਾਰ ਯਾਤਰਾ ਦੇ ਮਾਰਗਦਰਸ਼ਕ ਰਹੇ ਸ਼੍ਰੀ ਦੀਨਦਿਆਲ ਗੁਪਤਾ ਨੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੂਰੀ ਨਿਭਾਵ, ਦੂਰਦਰਸ਼ਤਾ ਅਤੇ ਇਮਾਨਦਾਰੀ ਨਾਲ ਡਾਲਰ ਇੰਡਸਟ੍ਰੀਜ਼ ਲਿਮਟਿਡ ਦੀ ਅਗਵਾਈ ਕੀਤੀ | ਉਨ੍ਹਾਂ ਦੀ ਅਗਵਾਈ ਹੇਠ ਕੰਪਨੀ ਇੱਕ ਛੋਟੀ ਸ਼ੁਰੂਆਤ ਤੋਂ ਵਧ ਕੇ ਹੋਜ਼ਰੀ ਅਤੇ ਪਹਿਰਾਵੇ ਦੇ ਖੇਤਰ ਵਿਚ ਭਾਰਤ ਦੇ ਅਗੇਤਰ ਨਿਰਮਾਤਾਵਾਂ ਵਿਚੋਂ ਇੱਕ ਬਣ ਗਈ | ਉਨ੍ਹਾਂ ਦੇ ਮਾਰਗਦਰਸ਼ਨ ਹੇਠ ਡਾਲਰ ਇੰਡਸਟ੍ਰੀਜ਼ 1700 ਕਰੋੜ ਰੁਪਏ ਤੋਂ ਵੱਧ ਦੇ ਵੱਡੇ ਵਪਾਰਿਕ ਸਮੂਹ ਵਜੋਂ ਉਭਰੀ | ਹਰਿਆਣਾ ਦੇ ਭਿਵਾਨੀ ਜਿਲ੍ਹੇ ਦੇ ਮਨਹੇਰੂ ਪਿੰਡ ਵਿਚ 13 ਸਤੰਬਰ 1937 ਨੂੰ ਇੱਕ ਸਧਾਰਣ ਅਤੇ ਵੱਡੇ ਪਰਿਵਾਰ ਵਿਚ ਜਨਮੇ ਸ਼੍ਰੀ ਗੁਪਤਾ ਦਾ ਜੀਵਨ ਹੌਂਸਲੇ, ਮਿਹਨਤ ਅਤੇ ਵੱਡੇ ਸੁਪਨੇ ਦੇਖਣ ਦੀ ਤਾਕਤ ਦਾ ਸਬੂਤ ਸੀ | ਸਾਲ 1962 ਵਿੱਚ ਕੋਲਕਾਤਾ (ਤਦ ਕਲਕੱਤਾ) ਆ ਕੇ ਉਨ੍ਹਾਂ ਨੇ ਗਾਹਕਾਂ ਦੇ ਬਜਟ ਤੇ ਲੋੜਾਂ ਅਨੁਸਾਰ ਹੋਜ਼ਰੀ ਉਤਪਾਦ ਬਣਾਉਣ ਅਤੇ ਵੇਚਣ ਦੀ ਸ਼ੁਰੂਆਤ ਕੀਤੀ | ਉਨ੍ਹਾਂ ਨੇ ਉਤਪਾਦਨ ਅਤੇ ਫਿਨਿਸਿੰਗ ਸਹੂਲਤਾਂ ਦੇ ਵਿਕਾਸ ਦੇ ਨਾਲ-ਨਾਲ ਵਿਕਰੀ ਕੇਂਦਰਾਂ ਤੇ ਰਿਟੇਲਰਾਂ ਦਾ ਜਾਲ ਤਿਆਰ ਕੀਤਾ ਅਤੇ ਉਨ੍ਹਾਂ ਮਾਰਕੀਟਾਂ ਨੂੰ ਵੀ ਵਿਕਸਤ ਕੀਤਾ ਜਿਨ੍ਹਾਂ ਨੂੰ ਹੋਰ ਕੰਪਨੀਆਂ ਨੇ ਨਜ਼ਰਅੰਦਾਜ਼ ਕੀਤਾ ਸੀ | ਜਵਾਨੀ ਦੇ ਦੌਰ ਵਿਚ ਹੀ ਉਨ੍ਹਾਂ ਵਿਚ ਕੁਝ ਵੱਡਾ ਕਰਨ ਦਾ ਜਜ਼ਬਾ ਸੀ ਅਤੇ ਇਸੇ ਨਾਲ ਉਨ੍ਹਾਂ ਨੇ 1972 ਵਿਚ ਡਾਲਰ ਇੰਡਸਟ੍ਰੀਜ਼ ਲਿਮਟਿਡ ਦੀ ਨੀਂਹ ਰੱਖੀ | ਉਨ੍ਹਾਂ ਦੀ ਉਦਯੋਗਪਤੀ ਸੋਚ ਤੇ ਲਗਾਤਾਰ ਮਿਹਨਤ ਨੇ ਕੰਪਨੀ ਨੂੰ ਘਰ-ਘਰ ਜਾਣਿਆ ਨਾਮ ਬਣਾ ਦਿੱਤਾ, ਜੋ ਆਪਣੀ ਗੁਣਵੱਤਾ, ਨਵੀਂ ਸੋਚ ਅਤੇ ਮਾਰਕੀਟ ਵਿਚ ਮਜ਼ਬੂਤ ਹਾਜ਼ਰੀ ਲਈ ਜਾਣੀ ਜਾਂਦੀ ਹੈ | ਸ਼੍ਰੀ ਦੀਨਦਿਆਲ ਗੁਪਤਾ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ, ਚਾਰ ਪੁੱਤਰ ਤੇ ਪੋਤੇ-ਪੋਤੀਆਂ ਸ਼ਾਮਿਲ ਹਨ, ਜੋ ਇਸ ਵੇਲੇ ਡਾਲਰ ਇੰਡਸਟ੍ਰੀਜ਼ ਦੇ ਵਪਾਰਕ ਸਮਰਾਜ ਨੂੰ ਅੱਗੇ ਵਧਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਡੀ.ਏ. ਸੰਬੰਧੀ ਹੁਕਮਾਂ ਨੂੰ ਅਦਾਲਤ 'ਚ ਚੁਣੌਤੀ ਦੇਣ 'ਤੇ ਪੰਜਾਬ ਕਾਂਗਰਸ ਵਲੋਂ ਨਿਖੇਧੀ <br/> ਅਗਲੀ ਖ਼ਬਰ 'ਮੁੱਖ ਮੰਤਰੀ ਤੀਰਥ ਯਾਤਰਾ' ਸਕੀਮ ਪੂਰੇ ਸਫ਼ਲ ਲੋਕ-ਪੱਖੀ ਉਪਰਾਲਿਆਂ ਵਿਚ ਸ਼ੁਮਾਰ ਸੂਬੇ ਭਰ ਵਿਚ 95 ਡੀਲਕਸ ਏਅਰ-ਕੰਡੀਸ...
Ad Position 24