16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਤਰੇਏ ਨਾਨੇ ਵਲੋਂ ਦੋਹਤੀ ਨਾਲ ਜਬਰ ਜ਼ਨਾਹ

Ad Position 21
repet_subhas-goyals [Copy P29]
ਅਜੀਤ ਡੈਸਕ 04-05-2026
ਬਠਿੰਡਾ, 3 ਮਈ (ਪੱਤਰ ਪ੍ਰੇਰਕ)-ਥਾਣਾ ਕੈਨਾਲ ਕਾਲੋਨੀ ਅਧੀਨ ਪੈਂਦੇ ਇਕ ਖੇਤਰ ਵਿਚ ਮਤਰੇਏ ਨਾਨੇ ਵਲੋਂ ਨਾਬਾਲਗ ਦੋਹਤੀ ਨਾਲ ਜਬਰ ਜ਼ਨਾਹ ਕੀਤਾ ਗਿਆ | ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਕਥਿਤ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦਿਆਂ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸੰਬੰਧੀ ਪੀੜਤਾਂ ਦੀ ਮਾਂ ਨੇ ਦੱਸਿਆ ਕਿ ਉਸ ਦੀ ਮਾਂ ਦਾ ਦੂਸਰਾ ਵਿਆਹ ਹੋਇਆ ਤੇ ਉਸ ਦਾ ਮਤਰੇਆ ਪਿਉ ਮੇਰੀ 10 ਸਾਲਾ ਨਾਬਾਲਗ ਧੀ ਨਾਲ ਜਬਰ-ਜਨਾਹ ਕਰਦਾ ਰਿਹਾ ਹੈ, ਜਿਸ ਦਾ ਪਤਾ ਉਸ ਨੂੰ ਬੀਤੀ 26 ਅਪ੍ਰੈਲ ਨੂੰ ਆਪਣੀ ਧੀ ਦੇ ਨਸ਼ੇ ਦੀ ਹਾਲਤ ਵਿਚ ਹੋਣ ਤੇ ਰੋਲ ਕੁਰਲਾਉਣ ਤੋਂ ਲੱਗਿਆ, ਜਿਸ ਨੇ ਦੱਸਿਆ ਕਿ ਉਸ ਦਾ ਨਾਨਾ ਉਸ ਨੂੰ ਨਸ਼ੀਲੇ ਕੈਪਸੂਲ ਖੁਆ ਕੇ ਉਸ ਨਾਲ ਗਲਤ ਹਰਕਤਾਂ ਕਰਦਾ ਆ ਰਿਹਾ ਹੈ | ਪੀੜਤਾਂ ਨੇ ਇਹ ਵੀ ਦੋਸ਼ ਲਗਾਏ ਕਿ ਦੋਸ਼ੀ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਉਹ ਕਾਫੀ ਸਮਾਂ ਪੁਲਿਸ ਦੇ ਹਾੜੇ ਕੱਢਦੀ ਰਹੀ, ਪਰ ਉਸ ਦੀ ਸੁਣਵਾਈ ਨਹੀਂ ਕੀਤੀ | ਬਾਅਦ ਵਿਚ ਉਸ ਨੇ ਸਮਾਜ ਸੇਵੀ ਆਗੂ ਹਰੀ ਓਮ ਠਾਕੁਰ ਦੀ ਮੱਦਦ ਲਈ, ਜਿਸ ਕਾਰਨ ਦੋਸ਼ੀ ਖ਼ਿਲਾਫ਼ ਕਾਰਵਾਈ ਸੰਭਵ ਹੋ ਸਕੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਹਥਿਆਰ ਤਸਕਰੀ ਕਰਦੇ 4 ਗਿ੍ਫ਼ਤਾਰ, 7 ਪਿਸਤੌਲ ਬਰਾਮਦ <br/> ਅਗਲੀ ਖ਼ਬਰ ਝਬਾਲ ਨੇੜਿਓਾ 60 ਕਰੋੜ ਦੀ 12 ਕਿੱਲੋ ਹੈਰੋਇਨ ਸਮੇਤ ਤਿੰਨ ਤਸਕਰ ਗਿ੍ਫ਼ਤਾਰ <br/>
Ad Position 24