16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਰਹੱਦ ਪਾਰ ਤੋਂ ਹਥਿਆਰ ਤਸਕਰੀ ਕਰਦੇ 4 ਗਿ੍ਫ਼ਤਾਰ, 7 ਪਿਸਤੌਲ ਬਰਾਮਦ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-05-2026

ਅੰਮਿ੍ਤਸਰ, 3 ਮਈ (ਹਰਮਿੰਦਰ ਸਿੰਘ)-ਅੰਮਿ੍ਤਸਰ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਨੂੰ ਬੇਨਕਾਬ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਸੱਤ ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਹਨ | ਇਸ ਸੰਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਕ ਸੂਚਨਾ ਦੇ ਆਧਾਰ 'ਤੇ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਵਿਦੇਸ਼ੀ ਹਥਿਆਰਾਂ ਸਮੇਤ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ | ਜਿਨ੍ਹਾਂ ਦੀ ਪਹਿਚਾਣ ਸਮਰਬੀਰ ਸਿੰਘ ਉਰਫ਼ ਸਿਮਰ ਵਸਨੀਕ ਮਹਿੰਦਰਾ ਕਾਲੋਨੀ ਅੰਮਿ੍ਤਸਰ, ਸਤਨਾਮ ਸਿੰਘ ਨਿਵਾਸੀ ਪਿੰਡ ਫਤਿਹਪੁਰ ਤਰਨਤਾਰਨ ਅਤੇ ਮੌਜੂਦਾ ਵਸਨੀਕ ਕਿ੍ਸ਼ਨਾ ਨਗਰ ਅੰਮਿ੍ਤਸਰ, ਤਨੁਪ੍ਰੀਤ ਸਿੰਘ ਪ੍ਰਤਾਪ ਨਗਰ ਅੰਮਿ੍ਤਸਰ ਅਤੇ ਕਰਨਜੋਤ ਸਿੰਘ ਉਰਫ਼ ਸਾਜਨ, ਵਸਨੀਕ ਕਿ੍ਸ਼ਨਾ ਨਗਰ ਅੰਮਿ੍ਤਸਰ ਵਜੋਂ ਹੋਈ ਹੈ | ਜਿਨ੍ਹਾਂ ਕੋਲੋਂ ਅਸਟ੍ਰੇਲੀਆ ਦੇ ਬਣੇ ਦੋ 9 ਐਮਐਮ ਗਲੌਕ, ਚੀਨ ਦੇ ਬਣੇ ਚਾਰ .30 ਬੋਰ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਹੋਏ ਹਨ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗਿ੍ਫ਼ਤਾਰ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਅਧਾਰਿਤ ਤਸਕਰਾਂ ਨਾਲ ਸੰਪਰਕ ਵਿਚ ਸਨ |

Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਟਨਾ ਸਾਹਿਬ ਵਿਖੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਆਰੰਭ ਅਗਲੀ ਖ਼ਬਰ ਮਤਰੇਏ ਨਾਨੇ ਵਲੋਂ ਦੋਹਤੀ ਨਾਲ ਜਬਰ ਜ਼ਨਾਹ
Ad Position 24