16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਾਕਿ ਨੇ ਆਪਣੇ ਫ਼ੌਜੀ ਖਰਚੇ 'ਚ 10 ਸਾਲਾਂ ਵਿਚ ਢਾਈ ਗੁਣਾ ਤੋਂ ਵੱਧ ਕੀਤਾ ਵਾਧਾ

Ad Position 21
repet_subhas-goyals [Copy P29]
ਅਜੀਤ ਡੈਸਕ 04-05-2026

ਫ਼ੌਜ ਆਪਣੇ ਖ਼ਰਚਿਆਂ ਨੂੰ ਛੁਪਾਉਣ ਲਈ ਚੱਲ ਰਹੀ ਚਾਲਾਂ
ਅੰਮਿ੍ਤਸਰ, 3 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਇਸ ਸਮੇਂ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਤੇ ਆਪਣੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਆਈ. ਐੱਮ. ਐੱਫ. ਵਰਗੇ ਕੌਮਾਂਤਰੀ ਕਰਜ਼ਦਾਤਾਵਾਂ 'ਤੇ ਨਿਰਭਰ ਹੈ | ਇਸ ਦੌਰਾਨ ਪਾਕਿਸਤਾਨੀ ਫ਼ੌਜ ਦੇਸ਼ ਦੇ ਆਰਥਿਕ ਸੰਕਟ ਦੇ ਬਾਵਜੂਦ ਆਧੁਨਿਕੀਕਰਨ 'ਤੇ ਭਾਰੀ ਖ਼ਰਚ ਕਰ ਰਹੀ ਹੈ | ਪਾਕਿ ਦਾ ਰੱਖਿਆ ਬਜਟ ਪਿਛਲੇ 10 ਸਾਲਾਂ 'ਚ ਢਾਈ ਗੁਣਾ ਤੋਂ ਵੀ ਜ਼ਿਆਦਾ ਵਧਿਆ ਹੈ | ਇਹ ਬਜਟ ਸਾਲ 2016 'ਚ 1.08 ਖਰਬ ਪਾਕਿਸਤਾਨੀ ਰੁਪਏ ਸੀ, ਜੋ 2025-2026 'ਚ ਵੱਧ ਕੇ 2.55 ਖਰਬ ਪਾਕਿਸਤਾਨੀ ਰੁਪਏ ਹੋ ਗਿਆ | ਪਾਕਿ ਆਪਣੇ ਫ਼ੌਜੀ ਖਰਚੇ ਨੂੰ ਅਜਿਹੇ ਸਮੇਂ ਵਧਾ ਰਿਹਾ ਹੈ ਜਦੋਂ ਆਈ. ਐੱਮ. ਐੱਫ. ਅਤੇ ਵਿਸ਼ਵ ਬੈਂਕ ਆਪਣੇ ਵਿੱਤੀ ਅਨੁਸ਼ਾਸਨ ਦੀ ਨੇੜਿਉਂ ਨਿਗਰਾਨੀ ਕਰ ਰਹੇ ਹਨ | ਇਸ ਸਭ ਦੇ ਚੱਲਦਿਆਂ ਪਾਕਿਸਤਾਨੀ ਫ਼ੌਜ ਆਪਣੇ ਖ਼ਰਚਿਆਂ ਨੂੰ ਛੁਪਾਉਣ ਲਈ ਫ਼ੌਜੀ ਪੈਨਸ਼ਨਾਂ ਅਤੇ ਵਧੇਰੇ ਗੁਪਤ ਪ੍ਰਮਾਣੂ ਪ੍ਰੋਗਰਾਮ ਵਰਗੇ ਵੱਡੇ ਖ਼ਰਚਿਆਂ ਨੂੰ ਆਮ ਸਰਕਾਰੀ ਸੇਵਾਵਾਂ ਜਾਂ ਵੱਖਰੇ ਰਣਨੀਤਕ ਸਿਰਲੇਖਾਂ ਅਧੀਨ ਧਿਆਨ ਨਾਲ ਦਰਜ ਕਰ ਰਹੀ ਹੈ | ਚੀਨ ਨੇ ਪਾਕਿ ਨੂੰ ਚੀਨੀ ਜੇ.-10 ਲੜਾਕੂ ਜਹਾਜ਼ਾਂ ਅਤੇ ਜਲ ਸੈਨਾ ਦੇ ਬੁਨਿਆਦੀ ਢਾਂਚੇ ਲਈ ਲੰਬੇ ਸਮੇਂ ਦੇ ਘੱਟ ਵਿਆਜ ਵਾਲੇ ਕਰਜ਼ੇ ਪ੍ਰਦਾਨ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ 20 ਮਈ ਨੂੰ ਪੰਜਾਬ ਭਰ ਵਿਚ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ-ਪੀ.ਸੀ.ਏ. <br/> ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਟਨਾ ਸਾਹਿਬ ਵਿਖੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਆਰੰਭ
Ad Position 24