ਲੁਧਿਆਣਾ, 3 ਮਈ (ਡਾ. ਤਰਲੋਚਨ ਸਿੰਘ)-ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ:) ਜੋ ਕਿ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ ਨਾਲ ਸੰਬੰਧਿਤ ਹੈ ਦੀ ਇਕ ਹੰਗਾਮੀ ਮੀਟਿੰਗ ਲੁਧਿਆਣਾ ਸਥਿੱਤ ਹੋਟਲ ਬੈਨਸਨ ਵਿਖੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਐਸੋਸੀਏਸ਼ਨ ਦੇ 23 ਜ਼ਿਲਿ੍ਹਆਂ ਦੇ ਪ੍ਰਧਾਨ ਤੇ ਸਕੱਤਰ ਸ਼ਾਮਿਲ ਹੋਏ | ਮੀਟਿੰਗ ਵਿਚ ਭਾਰਤ ਕੈਮਿਸਟ ਐਸੋਸੀਏਸ਼ਨ ਦੇ ਬੰਦ ਦੇ ਸੱਦੇ 'ਤੇ ਪੰਜਾਬ ਬੰਦ 'ਤੇ ਚਰਚਾ ਕੀਤੀ ਗਈ, ਜਿਸ ਵਿਚ ਸਾਰੇ ਜ਼ਿਲਿ੍ਹਆਂ ਵਲੋਂ ਹਿੱਸਾ ਲਿਆ | ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ 15 ਮਈ ਤੋਂ 20 ਮਈ ਤੱਕ ਸਾਰੇ ਕੈਮਿਸਟ ਆਪਣੀ ਸ਼ਰਟ 'ਤੇ ਕਾਲੀ ਪੱਟੀ ਬੰਨ ਕੇ ਰੋਸ ਪ੍ਰਦਰਸ਼ਨ ਕਰਨਗੇ | ਐਸੋਸੀਏਸ਼ਨ ਵਲੋਂ ਪੰਜਾਬ ਦੇ ਸਾਰੇ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਨੂੰ ਮੈਮੋਰੰਡਮ ਦਿੱਤੇ ਜਾਣਗੇ ਤੇ 20 ਮਈ ਨੂੰ ਸਾਰੇ ਪੰਜਾਬ ਵਿਚ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ | ਇਸ ਮੌਕੇ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਜੀ.ਐਸ. ਚਾਵਲਾ ਨੇ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੈਲਥ ਵਿਭਾਗ ਡਰੱਗ ਦੇ ਨੋਟੀਫਿਕੇਸ਼ਨ 9/16/21-346/1039 ਵਿਚ ਬਦਲਾਅ, ਜਨ ਔਸ਼ਧੀ ਦੁਕਾਨਾਂ ਦੀ ਜਾਂਚ ਕਰਨਾ, ਫਾਰਮੇਸੀ ਕੌਂਸਲ ਵਲੋਂ 3-4 ਲਾਈਸੈਂਸ ਰੀਨਿਊ ਹੋਣ ਦੇ ਬਾਵਜੂਦ ਰੀਨਿਊਲ ਨਾ ਕਰਨਾ, ਓ.ਐਨ.ਡੀ.ਐਸ. ਪੋਰਟਲ ਦੀਆਂ ਦਿੱਕਤਾਂ ਨੂੰ ਦੂਰ ਕਰਨਾ ਆਦਿ ਸ਼ਾਮਿਲ ਹਨ | ਮੀਟਿੰਗ ਵਿੱਚ ਸੁਬੋਧ ਕੱਕੜ, ਪ੍ਰਭਜਿੰਦਰ, ਨਰਿੰਦਰ ਅਰੋੜਾ, ਜੀ.ਐਸ.ਚਾਵਲਾ, ਅਮਰਦੀਪ ਸਿੰਘ, ਸੁਦਰਸ਼ਨ ਚੌਧਰੀ, ਜੇ.ਐਸ.ਚਾਵਲਾ, ਅਸ਼ੋਕ ਬਲੀਆਂ ਵਾਲੀ, ਰਾਜੀਵ ਜੈਨ, ਅਸ਼ੋਕ ਕਾਲੀ, ਸੁਖਬੀਰ ਸਿੰਘ, ਸ਼ਸ਼ੀ ਕੁਮਾਰ, ਨਰੇਸ਼ ਜਿੰਦਲ, ਰਮਨ ਕਪੂਰ, ਮਨੋਰੰਜਨ ਕਾਲੀਆ, ਰਾਕੇਸ਼ ਅਗਰਵਾਲ, ਸਤੀਸ਼ ਕਪੂਰ, ਵਿਨੇ ਰਾਵਲ, ਮਨੀਸ਼ ਅਰੋੜਾ, ਰੁਪਿੰਦਰ ਗੁਪਤਾ, ਰਾਜੀਵ ਕੁਮਾਰ, ਰਾਜੇਸ਼ ਮਹਾਜਨ, ਅਜੇ ਬਾਂਸਲ, ਲਵਲੀ ਡਾਬਰ, ਸੁਮੀਤ ਕੁਮਾਰ, ਰਵਿੰਦਰ ਕੁਮਾਰ, ਅਸ਼ਵਨੀ ਕੁਮਾਰ, ਬਾਲ ਕਿ੍ਸ਼ਨ, ਵਿਪਨ ਗੁਪਤਾ, ਰਾਜੇਸ਼ ਸੋਹੀ, ਰਾਜੀਵ ਕਪੂਰ, ਸੰਜੇ ਸਹਿਗਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਸੋਸੀਏਸ਼ਨ ਨੇ ਮੈਂਬਰ ਹਾਜ਼ਰ ਸਨ |
20 ਮਈ ਨੂੰ ਪੰਜਾਬ ਭਰ ਵਿਚ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ-ਪੀ.ਸੀ.ਏ. <br/>
ਅਜੀਤ ਡੈਸਕ
04-05-2026