16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਜਾਬ ਵਿਚ ਮੌਜੂਦਾ ਰਾਜਨੀਤਕ ਮਾਹੌਲ ਦੇ ਬਾਵਜੂਦ ਵੀ ਰਾਸ਼ਟਰਪਤੀ ਰਾਜ ਲੱਗਣ ਦੀ ਸੰਭਾਵਨਾ ਨਾਮਾਤਰ-ਅਵਿਨਾਸ਼ ਰਾਏ ਖੰਨਾ

Ad Position 21
repet_subhas-goyals [Copy P29]
ਅਜੀਤ ਡੈਸਕ 04-05-2026

ਪੰਜਾਬ ਵਿਚ ਅਮਨ ਕਾਨੰੂਨ ਦੀ ਹਾਲਤ ਬੇਹੱਦ ਮਾੜੀ
ਸੰਗਰੂਰ, 3 ਮਈ (ਅਮਨਦੀਪ ਸਿੰਘ ਬਿੱਟਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪਾਰਟੀ ਹਮੇਸ਼ਾ ਧਾਰਾਂ 356 ਦੀ ਵਰਤੋਂ ਕਰਨ ਦੇ ਵਿਰੋਧ ਰਹੀ ਹੈ | ਇਸ ਲਈ ਪੰਜਾਬ ਦੇ ਮੌਜੂਦਾ ਰਾਜਨੀਤਕ ਮਾਹੌਲ ਦੇ ਮੱਦੇਨਜ਼ਰ ਜਦ ਰਾਜ ਸਭਾ ਮੈਂਬਰਾਂ ਨੰੂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਤਦ ਵੀ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸੰਭਾਵਨਾ ਨਾਮਾਤਰ ਹੈ | ਭਾਜਪਾ ਦੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਲਲਿਤ ਕੁਮਾਰ ਗਰਗ ਦੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪੰਜਾਬ ਵਿਚ 117 ਵਿਧਾਨ ਸਭਾ ਹਲਕਿਆਂ ਵਿਚ ਇਕੱਲਿਆਂ ਚੋਣ ਲੜਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ 7 ਰਾਜ ਸਭਾ ਮੈਂਬਰਾਂ ਦੀ ਭਾਜਪਾ ਵਿਚ ਸ਼ਮੂਲੀਅਤ ਨਾਲ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡਾ ਲਾਹਾ ਮਿਲੇਗਾ | ਉਨ੍ਹਾਂ ਕਿਹਾ ਕਿ ਸਰਕਾਰ ਇਸ ਵਾਰ ਪੰਜਾਬ ਵਿਚੋਂ ਭਾਜਪਾ ਦੀ ਹੀ ਬਣੇਗੀ | ਉਨ੍ਹਾਂ ਪੰਜਾਬੀਆਂ ਨੰੂ ਅਪੀਲ ਕਰਦਿਆਂ ਕਿਹਾ ਕਿ ਇੱਕ ਮੌਕਾ ਭਾਜਪਾ ਨੰੂ ਵਿਧਾਨ ਸਭਾ ਵਿਚ ਜ਼ਰੂਰ ਦਿੱਤਾ ਜਾਵੇ | ਇਸ ਮੌਕੇ ਐਡਵੋਕੇਟ ਲਲਿਤ ਕੁਮਾਰ ਗਰਗ, ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਵਿਕਰਮ ਪਾਲੀ, ਮਨੂ ਭਾਰਦਵਾਜ, ਸੰਦੀਪ ਸਧਾਣਾ, ਸ੍ਰੀ ਖਾਟੂ ਸ਼ਿਆਮ ਮੰਦਿਰ ਕਮੇਟੀ ਹਰੀਪੁਰਾ ਦੇ ਸੰਜੀਵ ਕੁਮਾਰ, ਮਨੀਸ਼ ਕੁਮਾਰ ਗੋਰਾ, ਮੁਕੇਸ਼ ਲੱਕੀ, ਰਾਜੀਵ ਕੁਮਾਰ, ਸੁਨੀਲ ਕੁਮਾਰ, ਮੰਦਿਰ ਸ੍ਰੀ ਰਾਮ ਲੱਲਾ ਕਮੇਟੀ ਦੇ ਬਲਰਾਜ ਰਾਏ ਬਾਂਸਲ, ਨਵਦੀਪ ਮਿੱਤਲ, ਪਵਨ ਗੋਇਲ, ਹਰਜੀਤ ਸ਼ਰਮਾ, ਐਸ.ਪੀ. ਸ਼ਰਮਾ, ਵਿਜੈ ਢੋਲੋਵਾਲ, ਰਾਜੀਵ ਗਰਗ, ਰਜਿੰਦਰਪਾਲ ਸਿੰਗਲਾ, ਵਿਨੋਦ ਰਾਮ, ਲਾਈਫ਼ ਗਾਰਡ ਸੰਗਰੂਰ ਦੇ ਚੇਅਰਮੈਨ ਸੁਖਵਿੰਦਰ ਸਿੰਘ, ਮਾਸਟਰ ਵਰਿੰਦਰ ਬਜਾਜ, ਸਰਬਜੀਤ ਸਿੰਘ ਰੇਖੀ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਗ੍ਰੰਥੀ ਸਿੰਘਾਂ ਦੀ ਦਮਦਮਾ ਸਾਹਿਬ ਵਿਖੇ ਹੋਈ ਅਹਿਮ ਇਕੱਤਰਤਾ ਅਗਲੀ ਖ਼ਬਰ 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰਾਜੈਕਟ ਤਹਿਤ ਦੂਸਰੀ ਕੌਮਾਂਤਰੀ ਬਾਲ ਲੇਖਕ ਕਾਨਫ਼ਰੰਸ ਸਫਲਤਾਪੂਰਵਕ ਸਮਾਪਤ
Ad Position 24