16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਗ੍ਰੰਥੀ ਸਿੰਘਾਂ ਦੀ ਦਮਦਮਾ ਸਾਹਿਬ ਵਿਖੇ ਹੋਈ ਅਹਿਮ ਇਕੱਤਰਤਾ

Ad Position 21
repet_subhas-goyals [Copy P29]
ਅਜੀਤ ਡੈਸਕ 04-05-2026

ਜਗਾ ਰਾਮ ਤੀਰਥ ਦੇ ਗੁ: ਗੁਰਦਰਸ਼ਨ ਪ੍ਰਕਾਸ਼ ਦੇ ਗਿਆਨੀ ਜੱਸਾ ਸਿੰਘ ਬਣੇ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ
ਤਲਵੰਡੀ ਸਾਬੋ, 3 ਮਈ (ਰਣਜੀਤ ਸਿੰਘ ਰਾਜੂ)-ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੀ ਵਿਸ਼ਾਲ ਤੇ ਅਹਿਮ ਇਕੱਤਰਤਾ ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਗ੍ਰੰਥੀ ਸਿੰਘ, ਰਾਗੀ, ਢਾਡੀ, ਕੀਰਤਨੀਏ, ਪ੍ਰਚਾਰਕ ਸ਼ਾਮਿਲ ਹੋਏ ਗੁ: ਬੁੰਗਾ ਮਸਤੂਆਣਾ ਦਮਦਮਾ ਸਾਹਿਬ ਵਿਖੇ ਹੋਈ | ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਹ ਇਕੱਤਰਤਾ ਬਾਬਾ ਜਸਵਿੰਦਰ ਸਿੰਘ ਫੱਤਾ ਮਾਲੋਕੇ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿਚ ਸਭਾ ਦੇ ਆਲ ਇੰਡੀਆ ਪ੍ਰਧਾਨ ਬਾਬਾ ਰਾਜਵਿੰਦਰ ਸਿੰਘ ਘਰਾਂਗਣੇ ਵਾਲੇ, ਕੌਮੀ ਜਨ: ਸਕੱਤਰ ਗਿਆਨੀ ਹਰਜਿੰਦਰ ਸਿੰਘ ਹੰਸ ਤੋਂ ਇਲਾਵਾ ਹਰਿਆਣਾ ਸੂਬੇ ਦੇ ਪ੍ਰਧਾਨ ਗਿਆਨੀ ਹਾਕਮ ਸਿੰਘ ਖੁੰਭਰਾਂ ਤੇ ਹੋਰ ਸਨਮਾਨਿਤ ਸ਼ਖ਼ਸੀਅਤਾਂ ਨੇ ਗ੍ਰੰਥੀ ਸਭਾ 'ਚ ਕਈ ਅਹਿਮ ਨਿਯੁਕਤੀਆਂ ਕੀਤੀਆਂ | ਨਿਯੁਕਤੀਆਂ ਦੀ ਲੜੀ 'ਚ ਗਿਆਨੀ ਕੁਲਵੰਤ ਸਿੰਘ ਦਾਨੇਵਾਲਾ ਨੂੰ ਗ੍ਰੰਥੀ ਸਭਾ ਦਾ ਕੌਮੀ ਖ਼ਜ਼ਾਨਚੀ ਨਿਯੁਕਤੀ ਕੀਤਾ ਗਿਆ ਜਦੋਂਕਿ ਗਿਆਨੀ ਜੱਸਾ ਸਿੰਘ ਕੁੰਡਲ ਮੁੱਖ ਸੇਵਾਦਾਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਪਿੰਡ ਜਗਾ ਰਾਮ ਤੀਰਥ ਨੂੰ ਪੰਜਾਬ ਸੂਬੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜਦੋਂਕਿ ਗਿਆਨੀ ਸੁਖਵਿੰਦਰ ਸਿੰਘ ਘੁਰਕਣੀ ਨੂੰ ਸੂਬਾ ਜਨਰਲ ਸਕੱਤਰ, ਗਿਆਨੀ ਜੈ ਸਿੰਘ ਨੂੰ ਰਾਜਸਥਾਨ ਸੂਬੇ ਦਾ ਪ੍ਰਧਾਨ, ਗਿਆਨੀ ਮਿਲਾਪੀ ਜੀ ਨੂੰ ਰਾਜਸਥਾਨ ਜਨ: ਸਕੱਤਰ ਨਿਯੁਕਤ ਕੀਤਾ | ਇਸੇ ਤਰ੍ਹਾਂ ਗਿਆਨੀ ਹਰਵੰਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਮਾਨਸਾ, ਗਿਆਨੀ ਗੁਰਦੀਪ ਸਿੰਘ ਪਿਪਲੀਆਂ ਜ਼ਿਲ੍ਹਾ ਜਨ: ਸਕੱਤਰ, ਰਾਗੀ ਸੁਖਦੇਵ ਸਿੰਘ ਸਫਰੀ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ, ਗਿਆਨੀ ਬਲਰਾਜ ਸਿੰਘ ਨਾਨਕਸਰ ਵਾਲਿਆਂ ਨੂੰ ਜ਼ਿਲ੍ਹਾ ਬਠਿੰਡਾ ਪ੍ਰਧਾਨ, ਗਿਆਨੀ ਬਲਦੇਵ ਸਿੰਘ ਪਥਰਾਲਾ ਨੂੰ ਜ਼ਿਲ੍ਹਾ ਜਨ: ਸਕੱਤਰ, ਗਿਆਨੀ ਬੀਰਬਲ ਸਿੰਘ ਗੁਰਦੁਆਰਾ ਪਿੰਡ ਬਖਸ਼ੀਵਾਲਾ ਨੰੂ ਜ਼ਿਲ੍ਹਾ ਸੰਗਰੂਰ ਪ੍ਰਧਾਨ ਲਗਾਇਆ ਗਿਆ | ਬਲਾਕ ਦੀਆਂ ਨਿਯੁਕਤੀਆਂ 'ਚ ਗਿਆਨੀ ਗੁਰਵਿੰਦਰ ਸਿੰਘ ਨੂੰ ਬਲਾਕ ਬੁਢਲਾਡਾ ਦਾ ਪ੍ਰਧਾਨ, ਗਿਆਨੀ ਗੁਰਦੀਪ ਸਿੰਘ ਤੇ ਜਗਸੀਰ ਸਿੰਘ ਕ੍ਰਮਵਾਰ ਪ੍ਰਧਾਨ ਤੇ ਜਨ: ਸਕੱਤਰ ਸੰਗਤ ਬਲਾਕ, ਬਠਿੰਡਾ ਬਲਾਕ ਦੇ ਪ੍ਰਧਾਨ ਬਾਬਾ ਸ਼ਿਵਰਾਜ ਸਿੰਘ ਅਤੇ ਜਨਰਲ ਸਕੱਤਰ ਬਾਬਾ ਬਲਜੀਤ ਸਿੰਘ, ਬਲਾਕ ਮੌੜ ਦੇ ਪ੍ਰਧਾਨ ਗਿਆਨੀ ਸਤਨਾਮ ਸਿੰਘ, ਜਨ: ਸਕੱਤਰ ਗਿਆਨੀ ਗਗਨਦੀਪ ਸਿੰਘ, ਬਲਾਕ ਤਲਵੰਡੀ ਸਾਬੋ ਦਾ ਪ੍ਰਧਾਨ ਗਿਆਨੀ ਸਮਿੰਦਰ ਸਿੰਘ ਭਗਵਾਨਪੁਰਾ ਅਤੇ ਜਨ: ਸਕੱਤਰ ਗਿਆਨੀ ਪ੍ਰਗਟ ਸਿੰਘ ਸੰਦੋਹਾ, ਬਲਾਕ ਲੰਬੀ ਦਾ ਪ੍ਰਧਾਨ ਗਿਆਨੀ ਜਗਤਾਰ ਸਿੰਘ ਅਤੇ ਜਰਨਲ ਸਕੱਤਰ ਗਿਆਨੀ ਮਨਪ੍ਰੀਤ ਸਿੰਘ, ਬਲਾਕ ਨਥਾਣਾ ਪ੍ਰਧਾਨ ਜਗਸੀਰ ਸਿੰਘ, ਮਾਨਸਾ ਬਲਾਕ ਪ੍ਰਧਾਨ ਗਿਆਨੀ ਸੁਖਦੇਵ ਸਿੰਘ ਅਤੇ ਜਨ: ਸਕੱਤਰ ਗਿਆਨੀ ਰਣਜੀਤ ਸਿੰਘ ਖਿਆਲਾ, ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪ੍ਰਧਾਨ ਗਿਆਨੀ ਬਲਕਾਰ ਸਿੰਘ ਜੋਸ਼ ਅਤੇ ਜਨ: ਸਕੱਤਰ ਜਥੇਦਾਰ ਫੁੰਮਨ ਸਿੰਘ, ਸਿਰਸਾ ਬਲਾਕ ਪ੍ਰਧਾਨ ਗਿਆਨੀ ਅਵਤਾਰ ਸਿੰਘ, ਡੱਬਵਾਲੀ ਬਲਾਕ ਪ੍ਰਧਾਨ ਗਿਆਨੀ ਗੁਰਪ੍ਰੀਤ ਸਿੰਘ ਨੂੰ ਲਗਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ 'ਆਰਟ ਆਫ ਲਿਵਿੰਗ ਪੰਜਾਬ' ਸਮਾਰੋਹ 'ਚ ਪੰਜਾਬ ਦੇ ਰਾਜਪਾਲ ਵਲੋਂ 19 ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਵਿਚ ਮੌਜੂਦਾ ਰਾਜਨੀਤਕ ਮਾਹੌਲ ਦੇ ਬਾਵਜੂਦ ਵੀ ਰਾਸ਼ਟਰਪਤੀ ਰਾਜ ਲੱਗਣ ਦੀ ਸੰਭਾਵਨਾ ਨਾਮਾਤਰ-ਅਵਿਨਾਸ਼ ਰਾਏ ਖੰਨਾ
Ad Position 24