11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅਬਜ਼ਰਵਰਾਂ ਦੀਆਂ ਕੀਤੀਆਂ ਨਿਯੁਕਤੀਆਂ <br/>

Ad Position 21
No active advertisement
ਅਜੀਤ ਡੈਸਕ 13-05-2026
ਸੰਗਰੂਰ, 12 ਮਈ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਅਬਜ਼ਰਵਰ ਵਜੋਂ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ | ਸੰਗਰੂਰ ਦੇ ਗੁਆਂਢੀ ਜ਼ਿਲ੍ਹੇ ਬਰਨਾਲਾ ਨਗਰ ਨਿਗਮ ਚੋਣਾਂ ਲਈ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੂੰ ਅਬਜ਼ਰਵਰ ਨਿਯੁਕਤ ਕੀਤਾ ਹੈ | ਅਬੋਹਰ ਨਗਰ ਨਿਗਮ ਚੋਣਾਂ ਲਈ ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੂੰ ਅਬਜ਼ਰਵਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਸੰਗਰੂਰ ਜ਼ਿਲ੍ਹੇ ਦੀ ਭਵਾਨੀਗੜ੍ਹ ਨਗਰ ਕੌਂਸਲ ਲਈ ਹਰਵਿੰਦਰ ਸਿੰਘ ਨਿੱਪੀ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਇਸੇ ਲੜੀ ਤਹਿਤ ਬਰਨਾਲਾ ਜ਼ਿਲ੍ਹੇ ਭਦੌੜ ਨਗਰ ਕੌਂਸਲ ਚੋਣਾਂ ਲਈ ਲਾਡੀ ਜੱਸੜ, ਇਸੇ ਜ਼ਿਲ੍ਹੇ ਦੀ ਧਨੌਲਾ ਨਗਰ ਕੌਂਸਲ ਦੀ ਪਰਮਿੰਦਰ ਡਿੰਪਲ ਦੀ ਨਿਯੁਕਤੀ ਕੀਤੀ ਗਈ ਹੈ | ਇਸੇ ਤਰ੍ਹਾਂ ਭਾਈਰੂਪਾ ਲਈ ਗਿੰਦਰਜੀਤ ਸਿੰਘ ਸੇਖੋਂ, ਕੋਠਾ ਗੁਰੂ ਲਈ ਭਿੰਦਰ ਕੁਮਾਰ ਸ਼ਰਮਾ, ਮਲੂਕਾ ਲਈ ਸਾਹਿਲ ਮੌਗਾਂ ਮਲੋਟ, ਫਰੀਦਕੋਟ ਲਈ ਗੁਰਭੇਜ ਟਿੱਬੀ, ਗੋਬਿੰਦਗੜ੍ਹ ਲਈ ਸਿਤਾਰ ਮੁਹੰਮਦ ਲਿਬੜਾ, ਸਰਰਿੰਦ ਲਈ ਰਿੰਪਲ ਮਿੱਡਾ ਜਲਾਲਾਬਾਦ ਰਜਿੰਦਰ ਛਾਬੜਾ, ਅਰਨੀਵਾਲਾ ਦਾ ਗੁਰਚਰਨ ਸਿੰਘ ਨਾਹਰ, ਮਮਦੋਟ ਨਗਰ ਕੌਂਸਲ ਲਈ ਗੁਰਭਾਜ ਸਿੰਘ, ਬਰੇਟਾ ਲਈ ਹਰਪਾਲ ਸੋਨੂ, ਬੋਹਾ ਗੁਰਪਿਆਰ ਸਿੰਘ ਧੂਰਾਂ, ਜੋਗਾ ਲਈ ਬੀਬੀ ਪਿ੍ਤਪਾਲ ਕੌਰ ਬਡਲਾ, ਕੋਟ ਈਸੇ ਖਾਨ ਲਈ ਅਮਰਿੰਦਰ ਸਿੰਘ ਜੱਸੋਵਾਲ, ਸਮਾਣਾ ਲਈ ਰਵਿੰਦਰ ਪਾਲੀ, ਰਾਜਪੁਰਾ ਨਗਰ ਕੌਂਸਲ ਲਈ ਰਮੇਸ਼ ਜੋਸ਼ੀ, ਨੰਗਲ ਸੁਖਵਿੰਦਰ ਸਿੰਘ, ਰੂਪਨਗਰ ਕਮਲਜੀਤ ਸਿੰਘ ਚਾਵਲਾ, ਲਾਲੜ ਲਈ ਮਹੰਤ ਹਰਵਿੰਦਰ ਸਿੰਘ ਖਨੋੜਾ, ਕੁਰਾਲੀ ਜਗਮੀਤ ਸਿੰਘ ਸਹੋਤਾ, ਨਯਾ ਗਾਓ ਦਾ ਰਾਜਵੰਤ ਰਾਏ ਸ਼ਰਮਾ, ਬਨੂੜ ਵਿਸ਼ਨੂੰ ਸ਼ਰਮਾ, ਮਜੀਠਾ ਲਈ ਸਰਬਜੀਤ ਸਿੰਘ ਜੰਡਿਆਲਾ ਰਾਮਦਾਸ ਲਈ ਯੁੱਧਵੀਰ ਸਿੰਘ ਅਤੇ ਪਮਾਣੋ ਲਈ ਸਵਰਨਜੀਤ ਕੌਰ ਨੂੰ ਅਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ 6.5 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਨੀਂਹ ਕਾਂਗਰਸ ਸਰਕਾਰ ਨੇ ਰੱਖੀ 'ਆਪ' ਸ... ਅਗਲੀ ਖ਼ਬਰ ਦੇਸ਼ ਅੰਦਰ 'ਬੂਟਿਆਂ ਦੀ ਨਰਸਰੀ ਦੀ ਹੱਬ' ਵਜੋਂ ਸਥਾਪਤ ਹੋ ਚੁੱਕਾ ਇਤਿਹਾਸਕ ਸ਼ਹਿਰ ਮਾਲੇਰਕੋਟਲਾ
Ad Position 24