12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕਾਂਗਰਸ ਵਲੋਂ ਐਨ.ਆਰ.ਆਈ. ਭਾਈਚਾਰੇ ਨਾਲ ਸੰਪਰਕ ਮਜ਼ਬੂਤ ਕੀਤਾ ਸਿਡਨੀ ਵਿਚ ਮਨੀਸ਼ ਤਿਵਾੜੀ ਨੇ ਆਈ.ਓ.ਸੀ. ਮੀਟਿੰਗ ਦੀ ਕੀਤੀ ਅਗਵਾਈ <br/>

Ad Position 21
No active advertisement
ਅਜੀਤ ਡੈਸਕ 21-05-2026
ਚੰਡੀਗੜ੍ਹ, 20 ਮਈ (ਅਜੀਤ ਬਿਊਰੋ)-ਸਾਬਕਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਸਟ੍ਰੇਲੀਆ ਦੇ ਸਿਡਨੀ ਵਿਖੇ ਗ੍ਰੈਂਡ ਬਾਵਰਚੀ ਵਿਚ ਇੰਡੀਅਨ ਓਵਰਸੀਜ਼ ਕਾਂਗਰਸ (ਆਈ.ਓ.ਸੀ.) ਦੇ ਅਹੁਦੇਦਾਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਦੀ ਅਗਵਾਈ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ, ਤਿਵਾੜੀ ਨੇ ਇੰਡੀਅਨ ਓਵਰਸੀਜ਼ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਮਨੋਜ ਸ਼ਿਓਰਾਨ ਅਤੇ ਆਈ.ਓ.ਸੀ. ਦੇ ਅਹੁਦੇਦਾਰਾਂ ਦਾ ਦਿਲੋਂ ਧੰਨਵਾਦ ਕੀਤਾ | ਤਿਵਾੜੀ ਨੇ ਕਿਹਾ ਕਿ ਉਹ ਪਹਿਲੀ ਵਾਰ 1992 ਵਿਚ ਆਸਟ੍ਰੇਲੀਆ ਆਏ ਸਨ | ਤਿਵਾੜੀ ਨੇ ਕਿਹਾ ਕਿ ਆਪਣੀ ਪਹਿਲੀ ਯਾਤਰਾ ਦੌਰਾਨ ਆਸਟ੍ਰੇਲੀਆ ਵਿਚ ਬਹੁਤ ਘੱਟ ਲੋਕ ਭਾਰਤ ਬਾਰੇ ਜਾਣਦੇ ਸਨ | ਗੱਲਬਾਤ ਦੌਰਾਨ ਤਿਵਾੜੀ ਨੇ ਆਸਟ੍ਰੇਲੀਆ ਵਿਚ ਭਾਰਤੀ ਪ੍ਰਵਾਸੀਆਂ ਵਿਚ ਪਾਰਟੀ ਦੀ ਪਹੁੰਚ ਨੂੰ ਮਜ਼ਬੂਤ ਕਰਨ ਸਬੰਧੀ ਆਈ.ਓ.ਸੀ. ਦੇ ਅਹੁਦੇਦਾਰਾਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ | ਇਸ ਚਰਚਾ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਮੈਂਬਰਸ਼ਿਪ ਮੁਹਿੰਮ ਵਧਾਉਣ ਅਤੇ ਸੋਸ਼ਲ ਮੀਡੀਆ ਅਤੇ ਵਰਚੁਅਲ ਇੰਟਰਐਕਸ਼ਨਾਂ ਰਾਹੀਂ ਡਿਜੀਟਲ ਪਹੁੰਚ ਵਧਾਉਣ 'ਤੇ ਵੀ ਵਿਚਾਰ ਹੋਇਆ | ਮੀਟਿੰਗ ਦੌਰਾਨ ਤਿਵਾੜੀ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ, ਰੂਪ ਸ਼ਰਮਾ, ਗੁਰਦੀਪ ਸਿੰਘ ਵਾਲੀਆ ਤੇ ਹਰਸ਼ ਵਾਲੀਆ, ਇੰਡੀਅਨ ਓਵਰਸੀਜ਼ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਮਨੋਜ ਸ਼ਿਓਰਾਨ, ਇੰਡੀਅਨ ਓਵਰਸੀਜ਼ ਯੂਥ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਗੁਰਜਿੰਦਰ ਸਿੰਘ ਗੈਵੀ, ਆਈ.ਓ.ਸੀ. ਪੰਜਾਬ ਕੋਆਰਡੀਨੇਟਰ ਪ੍ਰੀਤ ਬੱਲ, ਦੀਪਕ ਰਾਜ ਗੁਪਤਾ, ਅੱਬਾਸ ਅਲਵੀ, ਹਰਿੰਦਰ ਸਿੰਘ ਭੱਟੀ ਸਮੇਤ ਪੂਰੀ ਆਈ.ਓ.ਸੀ. ਟੀਮ ਨੇ ਸ਼ਿਰਕਤ ਕੀਤੀ | ਮੀਟਿੰਗ ਦਾ ਸਮਾਪਨ ਇੰਡੀਅਨ ਓਵਰਸੀਜ਼ ਯੂਥ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਗੁਰਜਿੰਦਰ ਸਿੰਘ ਗੈਵੀ ਵਲੋਂ ਸਾਰੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਨ ਨਾਲ ਹੋਇਆ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਪੱਧਰ 'ਤੇ ਚਮਕਿਆ ਬਠਿੰਡਾ ਦਾ ਪਿੰਡ ਗਿੱਲ ਕਲਾਂ • ਜਲ ਪ੍ਰਬੰਧਨ ਲਈ ਭਾਰਤ ਸਰਕਾਰ ਵਲੋਂ 'ਮਾਡਲ ਪਿੰਡ' ਐਲਾਨਿਆ... ਅਗਲੀ ਖ਼ਬਰ ਐੱਨ.ਸੀ.ਬੀ. ਵਲੋਂ ਸ਼ੱਕੀ ਵਿਅਕਤੀ ਦੇ ਘਰ ਰਾਤ ਛਾਪੇਮਾਰੀ <br/>
Ad Position 24