03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗੋਬਿੰਦ ਘਾਟ ਪਹੁੰਚੇ ਪਹਿਲੇ ਜਥੇ ਦਾ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 22-05-2026

ਸ੍ਰੀ ਗੋਬਿੰਦ ਘਾਟ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ
ਗੋਬਿੰਦ ਘਾਟ, 21 ਮਈ-ਉੱਤਰਾਖੰਡ ਵਿਖੇ ਹਿਮਾਲਿਆ ਦੀਆਂ 7 ਖੂਬਸੂਰਤ ਪਹਾੜੀਆਂ ਦੀ ਗੋਦੀ ਵਿਚ ਸੁਸ਼ੋਬਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ ਨੂੰ ਖੁੱਲ੍ਹ ਰਹੇ ਹਨ ¢ ਇਸ ਸਬੰਧੀ ਬੀਤੇ ਦਿਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ ਪਹਿਲਾ ਜਥਾ ਅੱਜ ਬਾਅਦ ਦੁਪਹਿਰ ਗੋਬਿੰਦ ਘਾਟ ਵਿਖੇ ਪਹੁੰਚਿਆ, ਜਿੱਥੇ ਸੰਗਤ ਵਲੋਂ ਬੈਂਡ ਦੀਆ ਮਨੋਹਰ ਧੁੰਨਾਂ ਦਰਮਿਆਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ 'ਚ ਨਿੱਘਾ ਸਵਾਗਤ ਕੀਤਾ ਗਿਆ, ਉਪਰੰਤ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਤੇ ਮੈਨੇਜਰ ਸੇਵਾ ਸਿੰਘ ਨੇ ਪੰਜ ਪਿਆਰੇ ਸਾਹਿਬਾਨਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ¢ ਇਸ ਤੋਂ ਪਹਿਲਾਂ ਅੱਜ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਆ ਰਹੀ ਸੰਗਤ ਨੇ ਯਾਤਰਾ ਦੇ ਆਪਣੇ ਮੁਢਲੇ ਪੜਾਅ ਰਿਸ਼ੀਕੇਸ਼ ਤੇ ਸ੍ਰੀਨਗਰ ਤੋਂ ਆਪਣੇ-ਆਪਣੇ ਵਾਹਨਾਂ ਤੋਂ ਇਲਾਵਾ ਕਿਰਾਏ ਦੀਆਂ ਗੱਡੀਆਂ ਰਾਹੀਂ ਰਵਾਨਗੀ ਪਾਈ ¢ ਇਸ ਮੌਕੇ ਰਿਸ਼ੀਕੇਸ਼ ਦੇ ਮੈਨੇਜਰ ਕਰਨੈਲ ਸਿੰਘ, ਸਹਾਇਕ ਮੈਨੇਜਰ ਮਨਜੀਤ ਸਿੰਘ ਵੀ ਹਾਜ਼ਰ ਸਨ ¢ ਦੇਰ ਸ਼ਾਮ ਗੁਰਦੁਆਰਾ ਗੋਬਿੰਦ ਘਾਟ ਵਿਖੇ ਪਹੁੰਚਣ ਤੋਂ ਬਾਅਦ ਸਾਫ਼-ਸੁਥਰੇ ਵਾਤਾਵਰਨ ਅਤੇ ਸ਼ਾਂਤਮਈ ਮਾਹੌਲ 'ਚ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀਆਂ ਗੁਰਬਾਣੀ ਦਾ ਆਨੰਦ ਮਾਣਿਆ ਤੇ ਲੰਗਰ 'ਚ ਸੇਵਾਵਾਂ ਨਿਭਾਈਆਂ¢ ਉੱਥੇ ਹੀ ਦੂਜੇ ਪਾਸੇ ਯਾਤਰਾ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਪੂਰੇ ਉਤਸ਼ਾਹ ਨਾਲ ਗੁਰਦੁਆਰਾ ਗੋਬਿੰਦ ਘਾਟ ਵਿਖੇ ਪਹੁੰਚ ਰਹੇ ਹਨ, ਜਿੱਥੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸੰਗਤ ਲਈ ਰਿਹਾਇਸ਼, ਲੰਗਰ ਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ¢ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਵੀ ਪੱਬਾਂ ਭਾਰ ਦਿਖਾਈ ਦੇ ਰਿਹਾ ਹੈ ਤੇ ਇਸ ਸੰਬੰਧੀ ਅੱਜ ਜ਼ਿਲ਼੍ਹਾ ਚਮੋਲੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੈਨੇਜਰ ਸੇਵਾ ਸਿੰਘ ਨਾਲ ਯਾਤਰਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਮੀਟਿੰਗਾਂ ਵੀ ਕੀਤੀਆਂ¢ ਇਸ ਦੌਰਾਨ ਟਰੱਸਟ ਦੇ ਸੀ. ਈ. ਓ. ਅਤੇ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਯਾਤਰਾ ਸੰਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਸ ਤਹਿਤ ਟਰੱਸਟ ਵਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਗੋਬਿੰਦ ਘਾਟ, ਗੋਬਿੰਦ ਧਾਮ ਅਤੇ ਹੇਮਕੁੰਟ ਸਾਹਿਬ ਵਿਖੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਐਸ. ਡੀ. ਆਰ. ਐਫ., ਪੁਲਿਸ ਬਲ ਤਾਇਨਾਤ ਕੀਤੇ ਗਏ ਹਨ, ਜੋ ਕਿ ਬਰਫ਼ ਦੇ 3 ਕਿਲੋਮੀਟਰ ਦੇ ਇਲਾਕੇ ਵਿਚ ਸੰਗਤ ਨੂੰ ਆਉਣ-ਜਾਣ 'ਚ ਮਦਦ ਮੁਹੱਈਆ ਕਰਵਾਉਣਗੇ ¢ ਸੇਵਾ ਸਿੰਘ ਨੇ ਦੱਸਿਆ ਕਿ ਯਾਤਰੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ¢
ਅੱਜ ਆਰੰਭ ਹੋਵੇਗੀ ਪੈਦਲ ਯਾਤਰਾ
ਯਾਤਰਾ ਦੇ ਅਗਲੇ ਪੜਾਅ ਗੋਬਿੰਦ ਧਾਮ ਲਈ ਕੱਲ੍ਹ 22 ਮਈ ਨੂੰ ਗੁਰਦੁਆਰਾ ਗੋਬਿੰਦ ਘਾਟ ਜ਼ਿਲ੍ਹਾ ਚਮੋਲੀ (ਉੱਤਰਾਖੰਡ) ਤੋਂ ਪੈਦਲ ਯਾਤਰਾ ਆਰੰਭ ਹੋਵੇਗੀ ¢ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਹੋਣ ਉਪਰੰਤ ਪੈਦਲ ਯਾਤਰਾ ਲਈ ਆਰੰਭਤਾ ਦੀ ਅਰਦਾਸ ਹੋਵੇਗੀ ¢ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੋਬਿੰਦ ਘਾਟ ਤੋਂ ਰਵਾਨਾ ਹੋਣ ਵਾਲਾ ਇਹ ਪਹਿਲਾ ਜਥਾ ਰਾਤ ਨੂੰ ਗੋਬਿੰਦ ਧਾਮ ਵਿਖੇ ਵਿਸ਼ਰਾਮ ਕਰੇਗਾ ਤੇ 23 ਮਈ ਨੂੰ ਤੜਕੇ 4 ਵਜੇ ਯਾਤਰਾ ਦੇ ਆਖ਼ਰੀ ਪੜਾਅ ਸ੍ਰੀ ਹੇਮਕੁੰਟ ਸਾਹਿਬ ਲਈ ਚਾਲੇ ਪਾਵੇਗਾ ¢

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੇ ਵਿਦੇਸ਼ਾਂ ਨੂੰ ਸੂਚਨਾਵਾਂ ਦੇਣ ਵਾਲਾ ਪਠਾਨਕੋਟ ਤੋਂ ਕਾਬੂ ਅਗਲੀ ਖ਼ਬਰ ਪੰਜਾਬ ਦੇ ਰਾਜਪਾਲ, ਜਥੇ: ਗੜਗੱਜ ਤੇ ਪ੍ਰਧਾਨ ਧਾਮੀ ਵਿਚਾਲੇ ਸਤਿਕਾਰ ਸੋਧ ਐਕਟ ਸੰਬੰਧੀ ਹੋਇਆ ਵਿਚਾਰ ਵਟਾਂਦਰਾ <br/>
Ad Position 24