ਪਠਾਨਕੋਟ, 21 ਮਈ (ਵਿਨੋਦ)- ਨੈਸ਼ਨਲ ਹਾਈਵੇ 'ਤੇ ਕੈਮਰਾ ਲਗਾ ਕੇ ਫੌਜੀ ਗਤੀਵਿਧੀਆਂ ਦੀ ਜਾਣਕਾਰੀ ਪਾਕਿਸਤਾਨ ਲੈਂਡਰਾਂ ਅਤੇ ਵਿਦੇਸ਼ਾਂ ਵਿਚ ਭੇਜਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਸੀ.ਆਈ.ਏ. ਸਟਾਫ ਪਠਾਨਕੋਟ ਵਲੋਂ ਗਿ੍ਫਤਾਰ ਕੀਤਾ ਗਿਆ ਹੈ | ਇਸ ਸਬੰਧੀ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਪਠਾਨਕੋਟ ਨੂੰ ਸੂਚਨਾ ਮਿਲੀ ਸੀ ਕਿ ਬਲਜੀਤ ਸਿੰਘ ਵਾਸੀ ਪਿੰਡ ਚੱਕ ਧਾਰੀਵਾਲ ਜ਼ਿਲ੍ਹਾ ਪਠਾਨਕੋਟ ਜਿਸ ਨੇ ਸੁਜਾਨਪੁਰ ਦੇ ਨੈਸ਼ਨਲ ਹਾਈਵੇ ਫੁਲ ਨੰਬਰ ਚਾਰ ਤੇ ਪੰਜ ਵਿਚਕਾਰ ਦੁਕਾਨਾਂ ਦੇ ਕੈਮਰੇ ਲਗਾਏ ਹੋਏ ਹਨ, ਤੇ ਇਲੈਕਟਰੋਨਿਕ ਮੈਸੰਜਰ ਰਾਹੀਂ,ਉੱਕਤ ਵਿਅਕਤੀ ਪਾਕਿਸਤਾਨ ਵਿਚ ਬੈਠੇ ਆਪਣੇ ਲੈਂਡਰਾਂ ਤੇ ਵਿਦੇਸ਼ਾਂ ਨੂੰ ਨੈਸ਼ਨਲ ਹਾਈਵੇ ਤੋਂ ਗੁਜਰਨ ਵਾਲੇ ਫੌਜੀ ਗਤੀਵਿਧੀਆਂ ਸਬੰਧੀ ਸੂਚਨਾ ਭੇਜਦਾ ਸੀ, ਜੋ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਗੰਭੀਰ ਮਾਮਲਾ ਹੈ | ਇਸ ਸੰਬੰਧੀ ਪੁਲਿਸ ਵਲੋਂ ਬਲਜੀਤ ਸਿੰਘ ਉਰਫ ਬਿੱਟੂ ਪਿੰਡ ਚੱਕ ਧਾਲੀਵਾਲ ਜਿਲ੍ਹਾ ਪਠਾਨਕੋਟ ਨੂੰ ਗਿ੍ਫਤਾਰ ਕੀਤਾ ਗਿਆ ਹੈ ਤੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |