31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਿਜਲੀ ਬਿੱਲ ਭਰਨ ਲਈ ਚਲਾਏ ਨਵੇਂ 'ਯੂਨੀਫਾਇਡ ਬਿਲਿੰਗ ਸਿਸਟਮ' ਤੋਂ ਖਪਤਕਾਰ ਦੁਖੀ, ਨਵੇਂ ਸਾਫਟਵੇਅਰ ਦੇ ਪੰਗਿਆਂ ਨੇ ਬਿਜਲੀ ਖ਼ਪਤਕਾਰ ਸਤਾਏ <br/>

Ad Position 21
No active advertisement
ਅਜੀਤ ਡੈਸਕ 24-05-2026

ਪਟਿਆਲਾ, 23 ਮਈ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਲੋਂ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਬਿੱਲ ਭਰਨ ਸਮੇਤ ਹੋਰ ਰਾਸ਼ੀ ਅਦਾ ਕਰਨ ਨੂੰ ਲੈ ਕੇ ਸੈਪ ਅਤੇ ਨੌਨ-ਸੈਪ ਵਰਗੇ ਸਿਸਟਮ ਚਲਾਏ ਜਾ ਰਹੇ ਸਨ | ਜਿਸ ਦੇ ਪੁਰਾਣੇ ਹੋਣ ਤੋਂ ਬਾਅਦ ਬਿਜਲੀ ਨਿਗਮ ਵਲੋਂ ਉਕਤ ਸਿਸਟਮ ਨੂੰ ਅੱਪਡੇਟ ਕਰਕੇ ਈਕੋ ਸਿਸਟਮ ਤੋਂ ਬਿਜਲੀ ਬਿੱਲ ਭਰਨ ਸਮੇਤ ਹੋਰ ਸੇਵਾਵਾਂ ਦੇਣ ਲਈ ਯੂਨੀਫਾਇਡ ਬਿਲਿੰਗ ਸਿਸਟਮ ਸ਼ੁਰੂ ਕੀਤਾ ਗਿਆ ਹੈ | ਪ੍ਰੰਤੂ ਜਿਸ ਦਿਨ ਤੋਂ ਇਹ ਸਿਸਟਮ ਸ਼ੁਰੂ ਹੋਇਆ ਉਸੇ ਦਿਨ ਤੋਂ ਸੂਬੇ ਦੇ ਬਿਜਲੀ ਖਪਤਕਾਰ ਬਿਜਲੀ ਬਿੱਲ ਦੇਖਣ ਤੇ ਭਰਨ, ਨਵਾਂ ਖਾਤਾ ਨੰਬਰ ਲੱਭਣ ਵਰਗੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਏ ਪਏ ਹਨ | ਕੇਂਦਰ ਸਰਕਾਰ ਦੀ ਆਰ.ਡੀ.ਐਸ.ਐਸ. ਸਕੀਮ ਕਾਰਨ ਬਿਜਲੀ ਨਿਗਮ ਵਲੋਂ ਇਹ ਇਕ ਨਵਾਂ ਸਿਸਟਮ ਤਿਆਰ ਕੀਤਾ ਗਿਆ ਹੈ | ਪ੍ਰੰਤੂ ਬਿਜਲੀ ਨਿਗਮ ਆਪਣੇ ਕਰੋੜਾ ਖਪਤਕਾਰਾਂ ਨੂੰ ਇਸ ਨਵੇਂ ਬਿਲਿੰਗ ਸਿਸਟਮ ਬਾਰੇ ਸਹੀ ਤੇ ਸਟੀਕ ਜਾਣਕਾਰੀ ਨਹੀਂ ਦੇ ਸਕਿਆ ਅਤੇ ਨਾ ਹੀ ਹੁਣ ਤੱਕ ਕੋਈ ਬਹੁਤੇ ਵੱਡੇ ਉਪਰਾਲੇ ਨਿਗਮ ਵਲੋਂ ਕੀਤੇ ਗਏ ਹਨ | ਹੁਣ ਜਦੋਂ ਸੂਬੇ ਦੇ ਖਪਤਕਾਰ ਬਿਜਲੀ ਬਿੱਲ ਭਰਨ ਅਤੇ ਸਾਫ਼ਟਵੇਅਰ ਕਾਰਨ ਬਣੇ ਨਵਾਂ ਖਾਤਾ ਨੰਬਰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਆਪਣਾ ਖਾਤਾ ਨੰਬਰ ਲੱਭਣਾ ਤਾਂ ਦੂਰ ਸਗੋਂ ਇਸ ਨਵੀਂ ਪ੍ਰਕਿ੍ਆ ਦੀ ਸਮਝ ਹੀ ਨਹੀਂ ਪੈਂਦੀ | ਮੌਜੂਦਾ ਹਾਲਾਤ ਇਹ ਹੋਏ ਪਏ ਹਨ ਕਿ ਇਕ ਪਾਸੇ ਸੂਬੇ ਦੇ ਮੀਟਰ ਰੀਡਰ ਹੜਤਾਲ 'ਤੇ ਹਨ ਜਿਨ੍ਹਾਂ ਕਾਰਨ ਪੁਰਾਣੇ ਮੀਟਰਾਂ ਦੇ ਬਿੱਲ ਨਹੀਂ ਨਿਕਲ ਰਹੇ ਦੂਜੇ ਪਾਸੇ ਬਿਜਲੀ ਖਪਤਕਾਰ ਆਪਣਾ ਖਾਤਾ ਨੰਬਰ ਨਹੀਂ ਜਾਣ ਪਾ ਰਹੇ | ਸਮਾਰਟ ਮੀਟਰਾਂ ਦੀ ਰੀਡਿੰਗ ਨਹੀਂ ਆ ਰਹੀ ਅਤੇ ਜੇਕਰ ਆ ਰਹੀ ਹੈ ਤਾਂ ਬਿੱਲ ਨਹੀਂ ਬਣ ਰਿਹਾ ਅਤੇ ਜੇਕਰ ਬਿਲ ਵੀ ਬਣ ਜਾਂਦਾ ਹੈ ਤਾਂ ਵੱਖੋ-ਵੱਖਰੀ ਰਾਸ਼ੀਆਂ ਦੇ ਇਕੋ ਖਾਤਾ ਨੰਬਰ ਦੇ ਬਿੱਲ ਆਏ ਹੋਏ ਹਨ | ਕਈ ਖਪਤਕਾਰਾਂ ਦਾ ਬਿਜਲੀ ਨਿਗਮ ਵੱਲ ਵੱਡੀ ਰਾਸ਼ੀ ਦੇ ਬਕਾਏ ਦਾ ਵੀ ਸੁਨੇਹਾ ਉਕਤ ਸਿਸਟਮ ਵਲੋਂ ਦਿਖਾਇਆ ਜਾ ਰਿਹਾ ਹੈ | ਸੂਤਰਾਂ ਅਨੁਸਾਰ ਲੋਕਾਂ ਨੂੰ ਨਵੇਂ ਸਾਫ਼ਟਵੇਅਰ ਦੀ ਸਮਝ ਨਹੀਂ ਆ ਰਹੀ ਕਿਉਂਕਿ ਇਸ ਨਵੀਂ ਐਪ 'ਤੇ ਬਿਜਲੀ ਬਿੱਲ ਦਾ ਖਾਤਾ ਨੰਬਰ ਹੋਰ ਆ ਰਿਹਾ ਹੈ ਅਤੇ ਜਦੋਂ ਇਸ ਸੰਬੰਧੀ ਖਪਤਕਾਰ ਆਪਣਾ ਨਵਾਂ ਖਾਤਾ ਨੰਬਰ ਐਪ 'ਚ ਦੱਸੇ ਮੁਤਾਬਿਕ ਬਦਲਣ ਲਈ ਓ.ਟੀ.ਪੀ. ਦੀ ਮੰਗ ਕਰਦਾ ਹੈ ਤਾਂ ਓ.ਟੀ.ਪੀ. ਕਿਸੇ ਹੋਰ ਨੰਬਰ 'ਤੇ ਚਲਾ ਜਾਂਦਾ ਹੈ ਜਿਸ ਕਾਰਨ ਖਪਤਕਾਰ ਬਿਜਲੀ ਬਿੱਲ ਨਹੀਂ ਦੇ ਸਕਦਾ ਅਤੇ ਜੇਕਰ ਕਿਸੇ ਖਪਤਕਾਰ ਦਾ ਨੰਬਰ ਉਸ ਦਾ ਅਸਲ ਨੰਬਰ ਹੈ ਤਾਂ ਉਸ ਤੋਂ ਉਸ ਐਪ 'ਤੇ ਬਿਜਲੀ ਬਿੱਲ ਨਹੀਂ ਭਰਿਆ ਜਾਂਦਾ ਅਤੇ ਜੇਕਰ ਖਪਤਕਾਰ ਆਪਣਾ ਮੋਬਾਇਲ ਨੰਬਰ ਅਪਡੇਟ ਕਰਨਾ ਚਾਹੁੰਦਾ ਹੈ ਤਾਂ ਉਹ ਨਹੀਂ ਹੁੰਦਾ ਅਤੇ ਦਿੱਕਤਾਂ ਨਵੇਂ ਅਤੇ ਪੁਰਾਣੇ ਬਿਜਲੀ ਖਪਤਕਾਰਾਂ ਨੂੰ ਇਕੋ ਜਿਹੀਆਂ ਆ ਰਹੀਆਂ ਹਨ | ਇਸ ਸੰਬੰਧੀ ਜੇਕਰ ਖਪਤਕਾਰ ਦੁਖੀ ਹੋ ਕੇ ਬਿਜਲੀ ਮੁਲਾਜਮਾਂ ਕੋਲ ਪਹੁੰਚ ਕਰਦਾ ਹੈ ਤਾਂ ਮੁਲਾਜ਼ਮ ਨਵੇਂ ਸਾਫ਼ਟਵੇਅਰ ਦਾ ਨਾਮ ਲੈ ਕੇ ਪੱਲਾ ਝਾੜ ਦਿੰਦੇ ਹਨ | ਜਦੋਂ ਕਿ ਦੂਜੇ ਪਾਸੇ ਬਿਜਲੀ ਖਪਤਕਾਰ ਕਈ ਮਹੀਨਿਆਂ ਤੋਂ ਬਿਜਲੀ ਬਿੱਲ ਭਰਨ 'ਚ ਵੀ ਅਸਮਰਥ ਨਜ਼ਰ ਆ ਰਹੇ ਹਨ | ਹਾਲ-ਏ-ਆਲਮ ਇਹ ਵੀ ਹੈ ਕਿ ਕਈ ਖਪਤਕਾਰਾਂ ਨੂੰ ਇਕੋ ਖਾਤੇ ਦੇ ਤਿੰਨ ਵੱਖਰੇ ਵੱਖਰੇ ਬਿੱਲ ਵੀ ਆ ਰਹੇ ਹਨ | ਇਕ ਅਧਿਕਾਰੀ ਵਲੋਂ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਨਵੇਂ ਯੂਨੀਫਾਇਡ ਬਿਲਿੰਗ ਸਿਸਟਮ ਵਲੋਂ ਪਹਿਲਾਂ ਤੋਂ ਚੱਲਦੀ ਸੈਪ ਸਿਸਟਮ ਤੋਂ ਖਪਤਕਾਰਾਂ ਦੇ ਮੋਬਾਇਲ ਨੰਬਰ ਚੁੱਕੇ ਗਏ ਸਨ ਤੇ ਵੱਖ-ਵੱਖ ਮੋਬਾਇਲ ਨੰਬਰਾਂ ਦੀਆਂ ਦਿੱਕਤਾਂ ਆਉਣ ਤੋਂ ਬਾਅਦ ਹੁਣ ਕੁਝ ਸਮਾਂ ਪਹਿਲਾਂ ਈ-ਪੇਮੈਂਟ ਤੋਂ ਨੰਬਰ ਚੁੱਕੇ ਗਏ ਹਨ | ਇਸ ਸੰਬੰਧੀ ਬਿਜਲੀ ਨਿਗਮ ਦੇ ਡਾਇਰੈਕਟਰ ਵੰਡ ਇੰਦਰਪਾਲ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਉਹ ਵਚਨਬੱਧ ਹਨ ਤੇ ਨਵੇਂ ਸਿਸਟਮ ਦਾ 80 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਜਿਨ੍ਹਾਂ ਦਿੱਕਤਾਂ ਬਾਰੇ ਤੁਸੀਂ ਦੱਸਿਆ ਹੈ ਉਨ੍ਹਾਂ 'ਤੇ ਜਲਦ ਹੀ ਗ਼ੌਰ ਕੀਤਾ ਜਾਵੇਗਾ |
ਫਿਲਹਾਲ ਯੂਨੀਫਾਇਡ ਬਿਲਿੰਗ ਸਿਸਟਮ ਸਾਊਥ-ਈਸਟ ਤੇ ਬਾਰਡਰ ਜੋਨ ਵਿਚ ਚਲਾਇਆ ਗਿਆ ਹੈ ਜਦੋਂ ਕਿ ਸੈਂਟਰ ਤੇ ਨਾਰਥ ਜੋਨ 'ਚ ਸੈਪ ਅਤੇ ਵੈਸਟ-ਨਾਰਥ ਤੇ ਸੈਂਟਰ ਵਿਚ ਨਾਨ ਸੈਪ ਪ੍ਰਕਿ੍ਆ ਚੱਲ ਰਹੀ ਹੈ | ਸੂਤਰਾਂ ਮੁਤਾਬਿਕ ਬਿਜਲੀ ਖਪਤਕਾਰਾਂ ਨੂੰ ਦਿੱਕਤਾਂ ਪੁਰਾਣੇ ਤੋਂ ਨਵੇਂ ਸਿਸਟਮ 'ਤੇ ਜਾਣ ਕਾਰਨ ਆ ਰਹੀਆਂ ਹਨ ਤੇ ਸੂਬੇ ਦੇ ਖਪਤਕਾਰ ਦੋਨਾਂ ਪ੍ਰਕਿ੍ਆ ਵਿਚ ਉਲਝ ਰਹੇ ਹਨ | ਇਸੇ ਤਰ੍ਹਾਂ ਦਾ ਹਾਲ ਪਹਿਲਾਂ ਵੀ ਨਾਨ ਸੈਪ ਤੋਂ ਸੈਪ ਸਿਸਟਮ ਵਿਚ ਜਾਣ ਵੇਲੇ ਹੋਇਆ ਸੀ | ਹੁਣ ਦੇਖਣਾ ਹੋਵੇਗਾ ਕਿ ਹੋਰ ਕਿੰਨਾ ਸਮਾਂ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਬਿੱਲ ਭਰਨ ਲਈ ਆਉਂਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ਦੇ ਮਗਨਰੇਗਾ ਕਰਮਚਾਰੀ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ ਅਗਲੀ ਖ਼ਬਰ ਸਨਟੈੱਕ ਸਿਟੀ ਨਾਲ ਸੰਬੰਧਿਤ ਸੀ.ਐਲ.ਯੂ. ਘੁਟਾਲੇ ਦੇ ਮਾਮਲੇ 'ਚ ਬਿਲਡਰ ਅਜੇ ਸਹਿਗਲ ਗਿ੍ਫ਼ਤਾਰ <br/>
Ad Position 24