16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੁਰਾਣੀ ਰੰਜਿਸ਼ ਤਹਿਤ ਦੋਸਤਾਂ ਨੇ ਹੀ ਬੇਰਹਿਮੀ ਨਾਲ ਕੀਤਾ ਸੀ ਪੰਕਜ ਦਾ ਕਤਲ, ਜਦ ਤੱਕ ਸਾਹ ਚੱਲਦੇ ਰਹੇ, ਉਦੋਂ ਤੱਕ ਚਾਕੂ ਮਾਰਦੇ ਰਹੇ

Ad Position 21
repet_subhas-goyals [Copy P29]
ਅਜੀਤ ਡੈਸਕ 25-05-2026

ਮਕਸੂਦਾਂ, 24 ਮਈ (ਸੌਰਵ ਮਹਿਤਾ)-ਗਦੱਈਪੁਰ ਦੀ ਸੁੱਕੀ ਨਹਿਰ 'ਚੋਂ ਖੂਨ ਨਾਲ ਲੱਥਪੱਥ ਹਾਲਤ 'ਚ ਮਿਲੀ ਨੌਜਵਾਨ ਪੰਕਜ ਦੀ ਲਾਸ਼ ਦੇ ਮਾਮਲੇ ਨੂੰ ਕਮਿਸ਼ਨਰੇਟ ਪੁਲਿਸ ਨੇ ਸੁਲਝਾਉਂਦਿਆਂ ਉਸ ਦੇ ਦੋ ਦੋਸਤਾਂ ਬਲਵਿੰਦਰ ਭਈਆ ਅਤੇ ਸੂਰਜ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ 2 ਦਿਨਾਂ ਦਾ ਪੁਲਿਸ ਰਿਮਾਂਡ ਲਿਆ | ਦੋਸ਼ੀਆਂ ਨੇ ਪੁਲਿਸ ਪੁੱਛਗਿੱਛ ਦੌਰਾਨ ਕਤਲ ਦੀ ਵਾਰਦਾਤ ਕਬੂਲ ਕਰ ਲਈ ਹੈ | ਜਾਣਕਾਰੀ ਮੁਤਾਬਕ ਮਿ੍ਤਕ ਪੰਕਜ ਸ਼ੀਤਲ ਨਗਰ ਦਾ ਰਹਿਣ ਵਾਲਾ ਸੀ ਤੇ ਆਪਣੇ ਪਿਤਾ ਨਾਲ ਨਵੀਂ ਮਕਸੂਦਾਂ ਸਬਜ਼ੀ ਮੰਡੀ 'ਚ ਕੰਮ ਕਰਦਾ ਸੀ | ਵੀਰਵਾਰ ਸਵੇਰੇ ਕਰੀਬ 9 ਵਜੇ ਗਦੱਈਪੁਰ ਨਹਿਰ ਕੋਲ ਉਸਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ | ਪੁਲਿਸ ਨੂੰ ਕਾਰਵਾਈ ਦੌਰਾਨ ਪਤਾ ਲੱਗਾ ਕਿ ਪੰਕਜ ਦੀ ਹੱਤਿਆ ਉਸ ਦੇ ਦੋਸਤਾਂ ਬਲਵਿੰਦਰ ਭਈਆ ਅਤੇ ਸੂਰਜ ਨੇ ਹੀ ਕੀਤੀ ਹੈ | ਦੋਵੇਂ ਦੋਸ਼ੀ ਵੀ ਨਵੀਂ ਮਕਸੂਦਾਂ ਸਬਜ਼ੀ ਮੰਡੀ 'ਚ ਲੇਬਰ ਦਾ ਕੰਮ ਕਰਦੇ ਹਨ ਤੇ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ ਸਨ | ਜਦੋਂ ਕੁਝ ਸਮੇਂ ਬਾਅਦ ਬਲਵਿੰਦਰ ਦਾ ਮੋਬਾਈਲ ਚਾਲੂ ਹੋਇਆ ਤਾਂ ਉਸ ਦੀ ਲੋਕੇਸ਼ਨ ਉੱਤਰ ਪ੍ਰਦੇਸ਼ 'ਚ ਮਿਲੀ | ਇਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਯੂਪੀ ਲਈ ਰਵਾਨਾ ਹੋਈ ਅਤੇ ਦੋਵਾਂ ਨੂੰ ਦਿੱਲੀ-ਯੂਪੀ ਬਾਰਡਰ ਤੋਂ ਕਾਬੂ ਕਰ ਲਿਆ ਗਿਆ | ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੰਕਜ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ | ਯੋਜਨਾ ਤਹਿਤ ਪਹਿਲਾਂ ਉਸਨੂੰ ਸ਼ਰਾਬ ਪਿਲਾਈ ਤੇ ਬਾਅਦ 'ਚ ਚਾਕੂ ਨਾਲ ਉਸ 'ਤੇ ਹਮਲਾ ਕਰ ਦਿੱਤਾ | ਦੋਸ਼ੀਆਂ ਨੇ ਮੰਨਿਆ ਕਿ ਜਦ ਤੱਕ ਪੰਕਜ ਦਾ ਸਾਹ ਨਹੀਂ ਰੁਕ ਗਿਆ, ਉਦੋਂ ਤੱਕ ਉਹ ਵਾਰੀ-ਵਾਰੀ ਉਸ 'ਤੇ ਚਾਕੂ ਨਾਲ ਵਾਰ ਕਰਦੇ ਰਹੇ | ਉਨ੍ਹਾਂ ਪਹਿਲਾਂ ਗਲੇ ਦੀ ਨਸ ਕੱਟੀ ਅਤੇ ਫਿਰ ਸਿਰ ਅਤੇ ਸਰੀਰ 'ਤੇ ਅੰਨ੍ਹੇਵਾਹ ਵਾਰ ਕੀਤੇ | ਅਤੇ ਕਤਲ ਕਰਨ ਤੋਂ ਬਾਅਦ ਉਹ ਯੂ.ਪੀ. ਭੱਜਣ ਦੀ ਯੋਜਨਾ ਬਣਾ ਚੁੱਕੇ ਸਨ ਤਾਂ ਜੋ ਸਵੇਰ ਤੱਕ ਉਹ ਪੰਜਾਬ ਦੀ ਹੱਦ ਤੋਂ ਬਾਹਰ ਨਿਕਲ ਜਾਣ |

Ad Position 22
No active advertisement
ਪਿਛਲੀ ਖ਼ਬਰ ਸੁਨੀਲ ਨਾਟਾ ਤੇ ਡੋਨੀ ਬੱਲ ਗਰੋਹ ਦਾ ਮੁੱਖ ਮੈਂਬਰ ਹੈਰੋਇਨ ਤੇ ਪਿਸਤੌਲਾਂ ਸਣੇ ਕਾਬੂ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ 'ਚ ਵੋਟਰਾਂ ਦੀ ਸਹੂਲਤ ਲਈ ਵੋਟਿੰਗ ਸਮਾਂ ਵਧਾਉਣ ਦੀ ਅਪੀਲ, ਦਿਹਾੜੀਦਾਰਾਂ ਤੇ ਬਜ਼ੁਰ...
Ad Position 24