11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਲਾਲ ਕਿਲ੍ਹਾ ਕਾਰ ਧਮਾਕਾ-ਉਮਰ ਉਨ ਨਬੀ ਨੇ ਵਿਸਫੋਟਕ ਖ਼ਰੀਦਣ ਲਈ ਵਰਤੀ ਸੀ ਨਕਲੀ ਪਛਾਣ

Ad Position 21
No active advertisement
ਅਜੀਤ ਡੈਸਕ 27-05-2026
ਨਵੀਂ ਦਿੱਲੀ, 26 ਮਈ (ਏਜੰਸੀ)-ਐਨ.ਆਈ.ਏ. ਦੀ ਜਾਂਚ 'ਚ ਪਤਾ ਲੱਗਾ ਹੈ ਕਿ ਦਿੱਲੀ ਲਾਲ ਕਿਲ੍ਹਾ ਕਾਰ ਬੰਬ ਧਮਾਕਾ ਮਾਮਲੇ 'ਚ ਮੁੱਖ ਦੋਸ਼ੀ ਨੇ ਵਿਸਫੋਟਕ ਬਣਾਉਣ ਲਈ ਅਸਾਨੀ ਨਾਲ ਮਿਲਣ ਵਾਲੇ ਕੈਮੀਕਲ ਖ਼ਰੀਦਣ ਲਈ ਨਕਲੀ ਪਛਾਣ ਦੀ ਵਰਤੋਂ ਕੀਤੀ | ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੁੱਖ ਦੋਸ਼ੀ ਡਾ. ਉਮਰ-ਬਿਨ-ਨਬੀ, ਜੋ ਵਿਸਫੋਟਕ ਨਾਲ ਭਰੀ ਕਾਰ ਚਲਾ ਰਿਹਾ ਸੀ ਅਤੇ ਧਮਾਕੇ 'ਚ ਮਾਰਿਆ ਗਿਆ, ਨੇ ਵੱਖ-ਵੱਖ ਕੈਮੀਕਲ ਨਾਲ ਜੁੜੇ ਆਫਲਾਈਨ ਅਤੇ ਆਨਲਾਈਨ ਸਰੋਤਾਂ 'ਤੇ ਖੋਜ ਕੀਤੀ ਸੀ | ਸੂਤਰਾਂ ਨੇ ਦੱਸਿਆ ਕਿ ਉਸ ਨੇ ਫਰੀਦਾਬਾਦ 'ਚ ਅਲ ਫਲਾਹ ਯੂਨੀਵਰਸਿਟੀ ਸਥਿਤ ਆਪਣੇ ਫਲੈਟ 'ਚ ਅਸਥਾਈ ਲੈਬ ਬਣਾਈ ਸੀ, ਤਾਂਕਿ ਉਹ ਇਕ ਪ੍ਰੋਟੋਟਾਈਪ ਵਿਸਫੋਟਕ ਸਮਗਰੀ ਬਣਾਉਣ ਲਈ ਵਰਤੋਂ ਕਰ ਸਕੇ | ਜਾਂਚ ਦੌਰਾਨ ਐਨ. ਆਈ. ਏ. ਦੇ ਅਧਿਕਾਰੀਆਂ ਨੂੰ ਮੁੰਬਈ ਦੇ ਇਕ ਛੋਟੇ ਵਪਾਰੀ ਤੋਂ 25 ਸਤੰਬਰ 2024 ਦੀ ਤਰੀਕ ਵਾਲਾ ਇਕ ਡਿਲਿਵਰੀ ਚਲਾਨ ਮਿਲਿਆ | ਇਸ ਚਲਾਨ ਨਾਲ ਵਿਸਫੋਟਕ ਬਣਾਉਣ ਲਈ ਜ਼ਰੂਰੀ ਸਮਗਰੀ ਖ਼ਰੀਦਣ ਦੀ ਸਪਲਾਈ ਚੇਨ ਦਾ ਪਤਾ ਲੱਗ ਗਿਆ |

Ad Position 22
No active advertisement
ਪਿਛਲੀ ਖ਼ਬਰ ਤਪਦੀ ਧੁੱਪ ਵੀ ਨਹੀਂ ਰੋਕ ਸਕੀ ਵੋਟਰਾਂ ਦਾ ਉਤਸ਼ਾਹ, 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤ ਚੋਣਾਂ ਲਈ ਹੋਈ 65.58 ਫ਼ੀਸਦੀ... ਅਗਲੀ ਖ਼ਬਰ 12ਵੀਂ ਜਮਾਤ ਦੀਆਂ 8.9 ਲੱਖ ਤੋਂ ਜ਼ਿਆਦਾ ਉਤਰ ਕਾਪੀਆਂ ਡਿਜ਼ੀਟਲੀ ਉਪਲੱਬਧ ਕਰਵਾਈਆਂ-ਸੀ. ਬੀ. ਐਸ. ਈ.
Ad Position 24