18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਰਵਨੀਤ ਬਿੱਟੂ ਨੇ ਅਨੁਸੂਚਿਤ ਜਾਤੀ (ਐੱਸ. ਸੀ.) ਭਾਈਚਾਰੇ ਤੋਂ ਮੰਗੀ ਮੁਆਫ਼ੀ

Ad Position 21
No active advertisement
ਅਜੀਤ ਡੈਸਕ 01-06-2026
ਅੰਮਿ੍ਤਸਰ/ਰਾਜਾਸਾਂਸੀ, 31 ਮਈ (ਹਰਮਿੰਦਰ ਸਿੰਘ, ਹਰਦੀਪ ਸਿੰਘ ਖੀਵਾ)-ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 26 ਮਈ ਨੂੰ ਧੂਰੀ ਵਿਖੇ ਇਕ ਬਹਿਸ ਦੌਰਾਨ ਅਨੁਸੂਚਿਤ ਜਾਤੀ ਬਾਰੇ ਨਿਕਲੇ ਲਫ਼ਜ਼ਾਂ ਪ੍ਰਤੀ ਆਪਣੀ ਗਲਤੀ ਨੂੰ ਸਵੀਕਾਰਦੇ ਹੋਏ ਐੱਸ. ਸੀ. ਭਾਈਚਾਰੇ (ਅਨੁਸੂਚਿਤ ਜਾਤੀ ਦੇ ਵਰਗ) ਤੋਂ ਹੱਥ ਜੋੜ ਕੇ ਸਿਰ ਝੁਕਾ ਕੇ ਮੁਆਫ਼ੀ ਮੰਗੀ ਹੈ | ਉਨ੍ਹਾਂ ਕਿਹਾ ਕਿ ਉਸ ਵੇਲੇ ਗਰਮਾ ਗਰਮੀ 'ਚ ਕੁਝ ਸ਼ਬਦ ਨਿਕਲ ਗਏ, ਪਰ ਉਸ ਵੇਲੇ ਸਥਿਤੀ ਭਾਵੇਂ ਕੋਈ ਵੀ ਹੋਵੇ ਪਰ ਇਕ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਕੋਲੋਂ ਜੋ ਸ਼ਬਦ ਨਿਕਲੇ ਹਨ ਉਸ ਨੂੰ ਉਹ ਆਪਣੀ ਗਲਤੀ ਮੰਨਦੇ ਹੋਏ ਮੁਆਫ਼ੀ ਮੰਗਦੇ ਹਨ | ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਕਮਿਸ਼ਨਰ ਵਲੋਂ ਉਪਰੋਕਤ ਮਾਮਲੇ ਦੀ ਐੱਸ. ਐੱਸ. ਪੀ. ਸੰਗਰੂਰ ਤੋਂ ਰਿਪੋਰਟ ਮੰਗੀ ਹੈ ਤੇ ਜੇਕਰ ਉਨ੍ਹਾਂ ਨੂੰ ਐੱਸ. ਸੀ. ਕਮਿਸ਼ਨ ਵਲੋਂ ਸੱਦਿਆ ਗਿਆ ਤਾਂ ਉਹ ਉਨ੍ਹਾਂ ਕੋਲ ਜਾ ਕੇ ਸਫ਼ਾਈ ਦੇਣ ਤੇ ਲਿਖਤੀ ਤੌਰ 'ਤੇ ਮੁਆਫ਼ੀ ਮੰਗ ਲੈਣਗੇ | ਬਿੱਟੂ ਨੇ ਕਿਹਾ ਕਿ ਜਿਸ ਨੂੰ ਵੀ ਉਨ੍ਹਾਂ ਦੇ ਸ਼ਬਦਾਂ ਨਾਲ ਠੇਸ ਪਹੁੰਚੀ ਹੈ ਉਸ ਤੋਂ ਉਹ ਸਿਰ ਝੁਕਾ ਕੇ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਮਾਮਲੇ ਨੂੰ ਪੇ-ਪੈਰਿਟੀ ਨਾਲ ਜੋੜਨਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ-ਜੀ.ਟੀ.ਯੂ. ਪੰਜਾਬ ਅਗਲੀ ਖ਼ਬਰ ਤਿੰਨ ਰੋਜ਼ਾ ਪੰਜਾਬ ਦੌਰੇ 'ਤੇ ਆਈ ਸੰਸਦੀ ਸਟੈਂਡਿੰਗ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
Ad Position 24