08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਟਾਈਗਰ ਸਫ਼ਾਰੀ ਲੁਧਿਆਣਾ ਵਿਚ ਡੇਢ ਸਾਲ ਬਾਅਦ ਦੇਖੇ ਜਾਣਗੇ ਸ਼ੇਰ ਤੇ ਸ਼ੇਰਨੀ, ਸਮਾਂ ਸਵੇਰੇ 9.00 ਤੋਂ ਸ਼ਾਮ 5.00 ਵਜੇ ਅਤੇ ਹਰ ਸੋਮਵਾਰ ਨੂੰ ਰਹੇਗਾ ਬੰਦ-ਨਰਿੰਦਰ ਸਿੰਘ <br/>

Ad Position 21
No active advertisement
ਟਾਈਗਰ ਸਫ਼ਾਰੀ 'ਚ ਸ਼ੇਰ ਤੇ ਸ਼ੇਰਨੀ ਨੂੰ ਛੱਡੇ ਜਾਣ ਦੇ ਦਿ੍ਸ਼ | ਤਸਵੀਰਾਂ : ਬਲਵੀਰ ਸਿੰਘ ਰਾਣਾ <br/> 03-06-2026

ਲਾਡੋਵਾਲ, 2 ਜੂਨ (ਬਲਬੀਰ ਸਿੰਘ ਰਾਣਾ)-ਲੁਧਿਆਣਾ ਵਿਚ ਸੈਲਾਨੀਆਂ ਲਈ ਮਸ਼ਹੂਰ ਟਾਈਗਰ ਸਫ਼ਾਰੀ ਵਿਚ ਹੁਣ ਡੇਢ ਸਾਲ ਤੋਂ ਬਾਅਦ ਫਿਰ ਲੱਗਣਗੀਆਂ ਖੂਬ ਰੌਣਕਾਂ ਤੇ ਦੇਖੇ ਜਾਣਗੇ ਹੋਰ ਜਾਨਵਰਾਂ ਦੇ ਨਾਲ ਸ਼ੇਰ 'ਬਾਦਲ' ਤੇ ਸ਼ੇਰਨੀ 'ਬਿਜਲੀ', ਜਿਨ੍ਹਾਂ ਨੂੰ ਲੋਕ ਦੇਖਣ ਲਈ ਤਰਸ ਗਏ ਸਨ | ਇਸ ਸਬੰਧੀ ਗੱਲਬਾਤ ਕਰਦਿਆਂ ਵਿਭਾਗ ਦੇ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਵਣ ਮੰਡਲ ਅਫ਼ਸਰ ਤੇ ਜੰਗਲੀ ਜੀਵ ਮੰਡਲ ਫਿਲੌਰ ਵਿਕਰਮ ਸਿੰਘ ਕੁੰਦਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਾਈਗਰ ਸਫ਼ਾਰੀ ਦੁਬਾਰਾ ਖੁੱਲ ਗਈ ਹੈ, ਜੋ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਖੁੱਲੇ੍ਹਗਾ ਤੇ ਹਰ ਸੋਮਵਾਰ ਨੂੰ ਟਾਈਗਰ ਸਫ਼ਾਰੀ ਬੰਦ ਰਹੇਗਾ | ਭਾਵ ਮੰਗਲਵਾਰ ਤੋਂ ਐਤਵਾਰ ਤੱਕ ਇਹ ਸ਼ੇਰ-ਸ਼ੇਰਨੀ ਨੂੰ ਦੇਖਿਆ ਜਾ ਸਕਦਾ ਹੈ ਤੇ 3 ਸਾਲ ਦੇ ਬੱਚੇ ਤੋਂ ਹਰੇਕ ਉਪਰ ਦੀ ਉਮਰ ਵਾਲੇ ਨੂੰ 50 ਰੁਪਏ ਦੀ ਟਿਕਟ ਲੈਣੀ ਪਵੇਗੀ | ਉਨ੍ਹਾਂ ਦੱਸਿਆ ਕਿ ਇਸ ਟਾਈਗਰ ਸਫ਼ਾਰੀ ਵਿਚ ਬਾਦਲ ਤੇ ਬਿਜਲੀ ਦੀ ਜੋੜੀ ਦੇ ਆਉਣ ਨਾਲ ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਤੇ ਹੋਰਨਾਂ ਦੀ ਹੁਣ ਉਹ ਲੰਬੀ ਉਡੀਕ ਖ਼ਤਮ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੇ ਨਾਗਪੁਰ ਦੇ ਗੋਰੇਵਾੜਾ ਜ਼ੂਲੋਜੀਕਲ ਪਾਰਕ ਤੋਂ ਲਿਆਂਦੀ ਟਾਈਗਰ ਜੋੜੀ ਨੂੰ ਅੱਜ ਉਨ੍ਹਾਂ ਦੇ ਕੁਆਰਨਟੀਨ ਪੀਰੀਅਡ ਪੂਰਾ ਕਰਨ ਤੋਂ ਬਾਅਦ ਖੁੱਲ੍ਹੇ ਘੇਰੇ ਵਿਚ ਛੱਡ ਦਿੱਤਾ ਹੈ | ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਬਾਘ ਪੂਰੀ ਤਰ੍ਹਾਂ ਸਿਹਤਮੰਦ ਹਨ ਤੇ ਇੱਥੋਂ ਦੇ ਆਲ਼ੇ-ਦੁਆਲੇ ਦੇ ਵਾਤਾਵਰਣ ਦੇ ਬਿਲਕੁਲ ਅਨੁਕੂਲ ਹੋ ਗਏ ਹਨ ¢ ਇਸ ਮੌਕੇ ਬਲਵੀਰ ਸਿੰਘ, ਜਤਿੰਦਰ ਸਿੰਘ ਅਤੇ ਨਿਰਵੈਰ ਸਿੰਘ ਲਹÏਰੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਦੂਜੇ ਦਿਨ 11 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਾਜਪਾਲ ਦੇ ਨਾਂਅ ਮ... ਅਗਲੀ ਖ਼ਬਰ ਸੰਧਾਵਾਲੀਆ ਪਰਿਵਾਰ ਨਾਲ ਮੁੜ ਦੁਹਰਾਇਆ ਗਿਆ ਇਤਿਹਾਸ, ਪਿਤਾ ਤੋਂ ਬਾਅਦ ਪੁੱਤਰ ਨੂੰ ਵੀ ਕੀਤਾ ਗਿਆ ਨਜ਼ਰਅੰਦਾਜ਼
Ad Position 24