08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਦੂਜੇ ਦਿਨ 11 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰਾਜਪਾਲ ਦੇ ਨਾਂਅ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 03-06-2026

ਕਿਸਾਨਾਂ ਨੂੰ ਸਮਰਥਨ ਮੁੱਲ ਨਾਲ ਫ਼ਸਲੀ ਵਿਭਿੰਨਤਾ ਤੇ ਮਜ਼ਦੂਰਾਂ ਲਈ ਮਨਰੇਗਾ ਤਹਿਤ ਸਾਲ ਭਰ ਕੰਮ ਦੀ ਮੰਗ- ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ)
ਚੰਡੀਗੜ੍ਹ, 2 ਜੂਨ (ਪ੍ਰੋ.ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਲੋਕ ਸੰਘਰਸ਼ ਦਾ ਆਗਾਜ਼ ਕਰਦਿਆਂ ਜੋ ਵੱਖ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ ਸੀ, ਦੇ ਤਹਿਤ ਅੱਜ ਬਾਕੀ ਰਹਿੰਦੇ 11 ਜ਼ਿਲਿ੍ਹਆਂ ਵਿਚ ਵੀ ਮੰਗ ਪੱਤਰ ਸੌਂਪੇ ਗਏ | ਇਸ ਵਿਚ ਉਹ ਮੁੱਦੇ ਉਠਾਏ ਗਏ ਹਨ ਜਿਨ੍ਹਾਂ ਨੇ ਦਹਾਕਿਆਂ ਤੋਂ ਪੰਜਾਬ ਦੀ ਮਾਨਸਿਕਤਾ ਨੂੰ ਜ਼ਖਮੀ, ਆਰਥਿਕਤਾ ਨੂੰ ਕਮਜ਼ੋਰ ਕਰਕੇ ਪੰਥ ਅਤੇ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਦਾ ਵਿਸ਼ਵਾਸ ਤੋੜਿਆ ਹੈ | ਦਸ ਮੰਗਾਂ ਦੇ ਇਸ ਚਾਰਟਰ ਵਿਚ ਸ਼ਾਮਿਲ ਹਨ; ਜਲਦਬਾਜ਼ੀ ਵਿਚ ਪਾਸ ਕੀਤੇ ਖ਼ਾਮੀਆਂ ਭਰੇ ਬੇਅਦਬੀ ਕਾਨੂੰਨ ਵਿਚ ਸੋਧਾਂ ਕਰਾਉਣਾ, 14 ਸਾਲਾਂ ਤੋਂ ਨਾ ਹੋਈਆਂ ਸ਼ੋ੍ਰਮਣੀ ਕਮੇਟੀ ਚੋਣਾਂ ਤੁਰੰਤ ਕਰਵਾਉਣਾ, ਕਿਸਾਨਾਂ ਲਈ ਸਾਰੀਆਂ ਫਸਲਾਂ ਤੇ ਸਮਰਥਨ ਮੁੱਲ, ਮਜ਼ਦੂਰਾਂ ਲਈ ਮਨਰੇਗਾ ਤਹਿਤ ਸਾਲ ਭਰ ਕੰਮ ਦੇ ਕੇ ਉਨ੍ਹਾਂ ਦੀ ਆਰਥਿਕ ਹਾਲਤ ਸੁਧਾਰਨਾ, ਸੱਠ ਸਾਲਾਂ ਤੋਂ ਬਿਨਾਂ ਮੁਆਵਜ਼ੇ ਤੋਂ ਗੁਆਂਢੀ ਸੂਬਿਆਂ ਨੂੰ ਦਿੱਤੇ ਜਾ ਰਹੇ ਦਰਿਆਈ ਪਾਣੀਆਂ ਦਾ ਮਸਲਾ, ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ, ਜੂਨ 1984 ਦੇ ਘੱਲੂਘਾਰੇ ਦੀ ਜਾਂਚ ਅਤੇ ਜ਼ਿੰਮੇਵਾਰ ਹਾਕਮਾਂ ਨੂੰ ਸਜ਼ਾ ਦੁਆਉਣ ਦੇ ਨਾਲ-ਨਾਲ ਇੰਦਰਾ ਗਾਂਧੀ ਤੋਂ ਭਾਰਤ ਰਤਨ ਵਾਪਸ ਕਰਵਾਉਣ ਅਤੇ ਬੰਦ ਪਏ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹਣ ਬਾਰੇ ਵਿਸਥਾਰਤ ਜ਼ਿਕਰ ਕੀਤਾ ਗਿਆ ਹੈ | ਵੱਖ-ਵੱਖ ਜ਼ਿਲਿ੍ਹਆਂ ਦੇ ਅੱਜ ਦੇ ਪ੍ਰੋਗਰਾਮ ਤਹਿਤ ਲੁਧਿਆਣਾ ਜ਼ਿਲ੍ਹੇ ਵਿਚ ਮੰਗ ਪੱਤਰ ਦੇਣ ਲਈ ਸੀਨੀਅਰ ਆਗੂਆਂ ਵਿਚ ਸੰਤਾ ਸਿੰਘ ਉਮੈਦਪੁਰੀ, ਭਰਪੂਰ ਸਿੰਘ ਧਾਂਦਰਾ, ਜਸਵੰਤ ਸਿੰਘ ਪੁੜੈਣ ਦੇ ਨਾਲ ਕਈ ਜ਼ਿਲ੍ਹਾ ਪੱਧਰੀ ਆਗੂ ਤੇ ਵਰਕਰ ਸ਼ਾਮਿਲ ਹੋਏ | ਜਲੰਧਰ ਵਿਚ ਮੰਗ ਪੱਤਰ ਦੇਣ ਲਈ ਗੁਰਪ੍ਰਤਾਪ ਸਿੰਘ ਵਡਾਲਾ, ਸਰਵਨ ਸਿੰਘ ਫਿਲੌਰ, ਬੀਬੀ ਹਰਜੀਤ ਕੌਰ ਤਲਵੰਡੀ ਅਤੇ ਜਗਜੀਤ ਸਿੰਘ ਗਾਬਾ ਦੇ ਨਾਲ ਜ਼ਿਲ੍ਹੇ ਦੀ ਸਾਰੀ ਲੀਡਰਸ਼ਿਪ ਹਾਜ਼ਰ ਸੀ | ਅੰਮਿ੍ਤਸਰ ਤੋਂ ਮੰਗ ਪੱਤਰ ਦੇਣ ਵਾਲਿਆਂ ਵਿਚ ਸੀਨੀਅਰ ਆਗੂ ਅਜੇਪਾਲ ਸਿੰਘ ਮੀਰਾਂਕੋਟ, ਜ਼ਿਲ੍ਹਾ ਪ੍ਰਧਾਨ ਦਲਜਿੰਦਰਬੀਰ ਸਿੰਘ ਵਿਰਕ ਅਤੇ ਮਨਿੰਦਰ ਸਿੰਘ ਧੁੰਨਾ ਸਮੇਤ ਭਾਰੀ ਗਿਣਤੀ ਵਿਚ ਆਗੂ ਅਤੇ ਵਰਕਰ ਸ਼ਾਮਿਲ ਹੋਏ | ਜ਼ਿਲ੍ਹਾ ਪਠਾਨਕੋਟ ਵਿਚ ਸੁੱਚਾ ਸਿੰਘ ਛੋਟੇਪੁਰ ਨਾਲ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਪੁਰੇਵਾਲ, ਮਨਜੀਤ ਸਿੰਘ ਰਾਣੀਪੁਰ ਸਮੇਤ ਸਾਰੇ ਜ਼ਿਲ੍ਹੇ ਦੇ ਆਗੂ ਅਤੇ ਭਾਰੀ ਗਿਣਤੀ ਵਿਚ ਹਾਜ਼ਰ ਵਰਕਰਾਂ ਵਲੋਂ ਇਹ ਮੰਗ ਪੱਤਰ ਡੀ.ਸੀ. ਪਠਾਨਕੋਟ ਨੂੰ ਸੌਂਪਿਆ | ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਮੰਗ ਪੱਤਰ ਸੌਂਪਣ ਵਾਲੇ ਜਥੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ ਨੇ ਕੀਤੀ ਜਿੰਨ੍ਹਾ ਦੇ ਨਾਲ ਸੀਨੀਅਰ ਆਗੂ ਜਸਟਿਸ ਨਿਰਮਲ ਸਿੰਘ, ਰਣਬੀਰ ਸਿੰਘ ਪੂਨੀਆਂ, ਗੁਰਜੀਤ ਸਿੰਘ ਤਲਵੰਡੀ ਸਮੇਤ ਸਾਰੇ ਜ਼ਿਲ੍ਹੇ ਦੇ ਆਗੂ ਅਤੇ ਸਰਕਲ ਪ੍ਰਧਾਨ ਹਾਜ਼ਰ ਸਨ | ਰੂਪਨਗਰ ਵਿਚ ਜਥੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਗੁਰਮੀਤ ਮਕੜੌਨਾ ਨੇ ਕੀਤੀ ਜਿੰਨ੍ਹਾ ਦੇ ਨਾਲ ਸੁਖਵਿੰਦਰ ਸਿੰਘ ਮੁੰਡੀਆ, ਹਰਬੰਸ ਸਿੰਘ ਕੰਧੋਲਾ, ਹਰਜਿੰਦਰ ਸਿੰਘ ਜਿੰਦੀ ਸਮੇਤ ਸਾਰੀ ਜ਼ਿਲ੍ਹਾ ਜਥੇਬੰਦੀ ਸ਼ਾਮਿਲ ਹੋਈ | ਹੁਸ਼ਿਆਰਪੁਰ ਵਿਚ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਹੇਠ ਸਮੂਹ ਜ਼ਿਲ੍ਹਾ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੇ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤਾ ਗਿਆ | ਤਰਨਤਾਰਨ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਠਰੂ ਦੀ ਅਗਵਾਈ ਹੇਠ ਦਿੱਤੇ ਗਏ ਮੰਗ ਪੱਤਰ ਦੌਰਾਨ ਸੀਨੀਅਰ ਆਗੂ ਭਾਈ ਮਨਜੀਤ ਸਿੰਘ, ਹੀਰਾ ਸਿੰਘ, ਨਰਿੰਦਰ ਸਿੰਘ ਆਦਿ ਮੌਜੂਦ ਸਨ, ਇਸੇ ਤਰ੍ਹਾਂ ਨਵਾਂ ਸ਼ਹਿਰ ਵਿਚ ਰੇਸ਼ਮ ਸਿੰਘ ਤੇ ਅਮਿਤ ਦੀ ਅਗਵਾਈ ਵਿਚ ਮੰਗ ਪੱਤਰ ਦਿੱਤਾ ਗਿਆ | ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਉਮੀਦ ਕਰਦਾ ਹੈ ਕਿ ਰਾਜਪਾਲ ਸਾਹਿਬ ਇਹ ਚਾਰਟਰ ਦੀਆਂ ਮੰਗਾਂ ਆਪਣੇ ਤੌਰ 'ਤੇ ਹੱਲ ਕਰਨ ਤੋਂ ਅੱਗੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਅਤੇ ਗ੍ਰਹਿ ਮੰਤਰਾਲੇ ਤੱਕ ਹਮਦਰਦੀ ਨਾਲ ਪਹੁੰਚਾ ਕੇ ਹੱਲ ਕਰਵਾਉਣਗੇ | ਮੰਗ ਪੱਤਰ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਨ੍ਹਾਂ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਕੇ ਪੰਥ ਪੰਜਾਬ ਦੀ ਜ਼ਖਮੀ ਮਾਨਸਿਕਤਾ 'ਤੇ ਮੱਲ੍ਹਮ ਨਹੀਂ ਲਾਈ ਜਾਂਦੀ ਤਾਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੰਗਤਾਂ ਦੇ ਸਹਿਯੋਗ ਨਾਲ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ | ਇਹ ਜਾਣਕਾਰੀ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ ਵਲੋਂ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਮਈ ਵਿਚ 128 ਅੱਤਵਾਦੀ ਹਮਲੇ ਦਰਜ, 27 ਫ਼ੀਸਦੀ ਹੋਇਆ ਵਾਧਾ-ਰਿਪੋਰਟ <br/> ਅਗਲੀ ਖ਼ਬਰ ਟਾਈਗਰ ਸਫ਼ਾਰੀ ਲੁਧਿਆਣਾ ਵਿਚ ਡੇਢ ਸਾਲ ਬਾਅਦ ਦੇਖੇ ਜਾਣਗੇ ਸ਼ੇਰ ਤੇ ਸ਼ੇਰਨੀ, ਸਮਾਂ ਸਵੇਰੇ 9.00 ਤੋਂ ਸ਼ਾਮ 5.00 ਵਜੇ...
Ad Position 24