ਲੁਧਿਆਣਾ, 6 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਅੱਜ ਸਵੇਰੇ ਦਿੱਲੀ ਤੋਂ ਕਟੜਾ ਜਾ ਰਹੀ ਸਪੈਸ਼ਲ ਰੇਲ ਗੱਡੀ ਦੇ ਚੱਲਣ ਸਮੇਂ ਇਕ ਡੱਬਾ ਝਟਕਾ ਲੱਗਣ ਕਾਰਨ ਅਲੱਗ ਹੋ ਗਿਆ, ਜਿਸ ਕਾਰਨ ਜ਼ੋਰਦਾਰ ਆਵਾਜ਼ ਆਈ ਅਤੇ ਡੱਬੇ ਦੇ ਬਾਥਰੂਮ ਦਾ ਹੀ ਇਕ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ | ਲੋਕਾਂ ਵਲੋਂ ਇਸ ਨੂੰ ਬੰਬ ਧਮਾਕਾ ਸਮਝਿਆ ਗਿਆ ਅਤੇ ਸਟੇਸ਼ਨ 'ਤੇ ਹਫ਼ੜਾ-ਦਫ਼ੜੀ ਫੈਲ ਗਈ | ਹਰਕਤ ਵਿਚ ਆਏ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਸੂਚਨਾ ਮਿਲਦੇ ਏ.ਡੀ.ਸੀ.ਪੀ. ਸਮੀਰ ਵਰਮਾ, ਏ.ਸੀ.ਪੀ. ਅਨਿਲ ਭਨੋਟ ਸਮੇਤ ਹੋਰ ਉੱਚ ਅਧਿਕਾਰੀ ਵੀ ਮÏਕੇ 'ਤੇ ਪਹੁੰਚੇ ਸਨ | ਏ.ਡੀ.ਸੀ.ਪੀ. ਸ਼ਮੀਰ ਵਰਮਾ ਨੇ ਬਾਅਦ ਵਿਚ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਰੇਲ ਗੱਡੀ ਦਾ ਡੱਬਾ ਦਿੱਲੀ ਤੋਂ ਹੀ ਜੋੜਿਆ ਗਿਆ ਸੀ, ਜੋ ਕਿ ਕਾਫ਼ੀ ਪੁਰਾਣਾ ਹੋਣ ਕਾਰਨ ਝਟਕਾ ਲੱਗਣ 'ਤੇ ਰੇਲ ਗੱਡੀ ਤੋਂ ਵੱਖ ਹੋ ਗਿਆ | ਕੁੱਝ ਦੇਰ ਬਾਅਦ ਰੇਲ ਗੱਡੀ ਨੂੰ ਆਪਣੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ |
ਰੇਲ ਗੱਡੀ ਦੇ ਚੱਲਣ ਸਮੇਂ ਡੱਬਾ ਹੋਇਆ ਅਲੱਗ-ਵੱਡਾ ਹਾਦਸਾ ਟਲਿਆ ਧਮਾਕੇ ਦੀ ਅਫ਼ਵਾਹ ਕਾਰਨ ਫੈਲੀ ਦਹਿਸ਼ਤ <br/>
ਅਜੀਤ ਡੈਸਕ
07-06-2026