04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜਲੰਧਰ ਸਿਟੀ ਸਟੇਸ਼ਨ 'ਤੇ ਮਿਲੇਗੀ ਪਾਰਸਲ ਪੈਕਿੰਗ ਸੁਵਿਧਾ, ਈ-ਨਿਲਾਮੀ ਰਾਹੀਂ 3 ਸਾਲਾਂ ਲਈ ਇਕਰਾਰਨਾਮਾ ਅਲਾਟ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026

ਫ਼ਿਰੋਜ਼ਪੁਰ, 11 ਜੂਨ (ਰਾਕੇਸ਼ ਚਾਵਲਾ)-ਯਾਤਰੀਆਂ ਨੂੰ ਸੁਰੱਖਿਅਤ ਤੇ ਸੁਵਿਧਾਜਨਕ ਪਾਰਸਲ ਸੇਵਾ ਉਪਲਬਧ ਕਰਾਉਣ ਦੀ ਦਿਸ਼ਾ ਵਿਚ ਫ਼ਿਰੋਜ਼ਪੁਰ ਮੰਡਲ ਨੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ | ਮੰਡਲ ਦੁਆਰਾ ਈ-ਨੀਲਾਮੀ ਪ੍ਰਕਿਰਿਆ ਰਾਹੀਂ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਪਾਰਸਲ ਪੈਕਿੰਗ ਇਕਰਾਰਨਾਮਾ ਸਫਲਤਾਪੂਰਵਕ ਤਿੰਨ ਸਾਲਾਂ ਦੀ ਮਿਆਦ ਲਈ ਅਲਾਟ ਕੀਤਾ ਗਿਆ ਹੈ | ਇਸ ਸੁਵਿਧਾ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਆਪਣੇ ਪਾਰਸਲ ਦੀ ਪੈਕਿੰਗ ਨਾ-ਮਾਤਰ ਫ਼ੀਸ 'ਤੇ ਰੇਲਵੇ ਸਟੇਸ਼ਨ 'ਤੇ ਹੀ ਉਪਲਬਧ ਹੋ ਸਕੇਗੀ | ਉਚਿੱਤ ਤੇ ਸੁਰੱਖਿਅਤ ਪੈਕਿੰਗ ਕਾਰਨ ਪਾਰਸਲ ਦੇ ਆਵਾਜਾਈ ਦੌਰਾਨ ਟੁੱਟਣ ਜਾਂ ਨੁਕਸਾਨ ਦੀ ਸੰਭਾਵਨਾ ਵੀ ਨਹੀਂ ਹੋਵੇਗੀ | ਇਸ ਨਾਲ ਪਾਰਸਲ ਲੋਡਿੰਗ ਨਾਲ ਸਬੰਧਿਤ ਸ਼ਿਕਾਇਤਾਂ ਨਹੀਂ ਆਉਣਗੀਆਂ, ਜਿਸ ਨਾਲ ਦਾਅਵੇ ਵੀ ਘਟਣਗੇ | ਨਾਲ ਹੀ ਯਾਤਰੀਆਂ ਦਾ ਰੇਲਵੇ ਦੀਆਂ ਸੇਵਾਵਾਂ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ | ਪਾਰਸਲ ਪੈਕਿੰਗ ਸੁਵਿਧਾ ਨਾਲ ਪਾਰਸਲਾਂ ਦੀ ਸੁਰੱਖਿਅਤ, ਵਿਵਸਥਿਤ ਅਤੇ ਸੁਖਾਲੀ ਆਵਾਜਾਈ ਯਕੀਨੀ ਹੋਵੇਗੀ | ਇਹ ਸੁਵਿਧਾ ਲੁਧਿਆਣਾ ਅਤੇ ਅੰਮਿ੍ਤਸਰ ਰੇਲਵੇ ਸਟੇਸ਼ਨਾਂ 'ਤੇ ਪਹਿਲਾਂ ਹੀ ਸਫਲਤਾਪੂਰਵਕ ਚਲਾਈ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੰਸਦ ਭਵਨ 'ਚ ਪਾਕਿਸਤਾਨੀ ਜਨਰਲ ਦੀ ਭਾਰਤੀ ਫ਼ੌਜ ਦੇ ਕਮਾਂਡਰ ਅੱਗੇ ਆਤਮ ਸਮਰਪਣ ਕਰਨ ਦੀ ਤਸਵੀਰ ਲਗਾਉਣ ਦੀ ਫਿਰ ਉੱਠੀ ਆਵ... ਅਗਲੀ ਖ਼ਬਰ ਸਰਕਾਰ ਨੇ ਵਪਾਰੀਆਂ 'ਤੇ ਕੱਸਿਆ ਸ਼ਿਕੰਜਾ, • ਟੈਕਸ ਚੋਰੀ ਦੇ ਮਾਮਲੇ 'ਚ 11 ਵਪਾਰੀਆਂ ਖ਼ਿਲਾਫ਼ ਕੇਸ ਦਰਜ • 7 ਗਿ੍ਫ਼ਤਾਰ,...
Ad Position 24