ਲੁਧਿਆਣਾ, 11 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਵਪਾਰੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਪੁਲਿਸ ਵਲੋਂ 11 ਵਪਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ 7 ਨੂੰ ਕਾਬੂ ਕਰ ਲਿਆ ਹੈ | ਇਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ | ਕਾਬੂ ਕੀਤੇ ਇਨ੍ਹਾਂ ਸਾਰੇ ਵਪਾਰੀਆਂ ਖ਼ਿਲਾਫ਼ ਟੈਕਸ ਚੋਰੀ ਦੇ ਦੋਸ਼ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਰਾਮ ਮੂਰਤੀ ਪੁੱਤਰ ਦੁਰਗਾਦਾਸ ਵਾਸੀ ਨਾਨਕ ਨਗਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 1 ਲੱਖ 10 ਹਜ਼ਾਰ ਦੀ ਨਕਦੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਫਰਮਾਂ ਬਣਾ ਕੇ ਸਰਕਾਰ ਨੂੰ ਟੈਕਸ ਦਾ ਚੂਨਾ ਲਗਾ ਰਿਹਾ ਸੀ | ਦੂਜੇ ਮਾਮਲੇ ਵਿਚ ਟੈਕਸ ਅਧਿਕਾਰੀ ਵਰੁਣ ਕੁਮਾਰ ਦੀ ਸ਼ਿਕਾਇਤ 'ਤੇ ਬੈਨੀਪਾਲ ਇੰਡਸਟਰੀ ਪ੍ਰਾਈਵੇਟ ਲਿਮਟਿਡ ਕਾਕੋਵਾਲ ਰੋਡ ਦੇ ਮਾਲਕਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ | ਤੀਜੇ ਮਾਮਲੇ ਵਿਚ ਪੁਲਿਸ ਵਲੋਂ ਟੈਕਸ ਅਧਿਕਾਰੀ ਦੀ ਸ਼ਿਕਾਇਤ 'ਤੇ ਬੀ.ਡੀ. ਇੰਟਰਪ੍ਰਾਈਜ਼ ਕਰੀਮਪੁਰਾ ਬਾਜ਼ਾਰ ਦੀ ਸ਼ਿਕਾਇਤ 'ਤੇ ਵੀ ਟੈਕਸ ਚੋਰੀ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ | ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਗਗਨਦੀਪ ਅਜੇ ਜੈਦੀਪ ਠਾਕੁਰ ਮੁਕੇਸ਼ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ 'ਚੋਂ 10 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਇਨ੍ਹਾਂ ਕਥਿਤ ਦੋਸ਼ੀਆਂ 'ਤੇ ਵੀ ਟੈਕਸ ਚੋਰੀ ਦਾ ਦੋਸ਼ ਹੈ | ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਟੈਕਸ ਅਧਿਕਾਰੀ ਦੀ ਸ਼ਿਕਾਇਤ 'ਤੇ ਜੇ.ਬੀ. ਟਰੇਡਰ ਰਾਧਾ ਸੁਆਮੀ ਰੋਡ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਨੇ ਐਸ.ਕੇ. ਇੰਟਰਪ੍ਰਾਈਜਿਜ਼ ਬਾੜੇਵਾਲ ਅਵਾਨਾ ਖ਼ਿਲਾਫ਼ ਵੀ ਟੈਕਸ ਚੋਰੀ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ | ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਜਗਦੀਸ਼ ਪਟੇਲ ਵਾਸੀ ਫਰੈਂਡ ਕਾਲੋਨੀ ਵਨਰਾਜ ਸਿਹਨਾ ਵਾਸੀ ਫਰੈਂਡਜ਼ ਕਾਲੋਨੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 15 ਲੱਖ 72 ਦੀ ਨਕਦੀ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਵੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਫਰਮ ਬਣਾ ਕੇ ਟੈਕਸ ਦੀ ਚੋਰੀ ਕਰ ਰਹੇ ਸਨ | ਥਾਣਾ ਮੋਤੀ ਨਗਰ ਦੀ ਪੁਲਿਸ ਨੇ ਤਰੁਣ ਸਿਰਧਾਨਾ ਵਾਸੀ ਭਾਮੀਆਂ ਰੋਡ ਨੂੰ ਵੀ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 50 ਲੱਖ 58 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ |
ਸਰਕਾਰ ਨੇ ਵਪਾਰੀਆਂ 'ਤੇ ਕੱਸਿਆ ਸ਼ਿਕੰਜਾ, • ਟੈਕਸ ਚੋਰੀ ਦੇ ਮਾਮਲੇ 'ਚ 11 ਵਪਾਰੀਆਂ ਖ਼ਿਲਾਫ਼ ਕੇਸ ਦਰਜ • 7 ਗਿ੍ਫ਼ਤਾਰ, ਲੱਖਾਂ ਦੀ ਨਕਦੀ ਬਰਾਮਦ <br/>
ਅਜੀਤ ਡੈਸਕ
12-06-2026