21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੈਂ 'ਸਿੱਟ' ਸਾਹਮਣੇ ਪੇਸ਼ ਨਹੀਂ ਸੀ ਹੋਇਆ, 'ਸਿੱਟ' ਮੈਂਬਰ ਸਮਾਂ ਲੈ ਕੇ ਮੇਰੇ ਘਰ ਆਏ ਸਨ-ਗਿਆਨੀ ਰਘਬੀਰ ਸਿੰਘ

Ad Position 21
No active advertisement
ਅਜੀਤ ਡੈਸਕ 14-06-2026
ਅੰਮਿ੍ਤਸਰ, 13 ਜੂਨ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਦਰਬਾਰ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰੰਘ ਨੇ ਸਪੱਸ਼ਟ ਕੀਤਾ ਹੈ ਕਿ ਪਿਛਲੇ ਦਿਨੀਂ ਮੈਂ 'ਸਿੱਟ' ਕੋਲ ਚੰਡੀਗੜ੍ਹ ਜਾ ਕੇ ਪੇਸ਼ ਨਹੀਂ ਹੋਇਆ, ਬਲਕਿ 'ਸਿੱਟ' ਮੈਂਬਰ ਮੇਰੇ ਕੋਲੋਂ ਸਮਾਂ ਲੈ ਕੇ ਮੇਰੇ ਘਰ ਆਏ ਸਨ | ਅੱਜ ਇਥੇ ਜਾਰੀ ਵੀਡੀਓ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਇਸ ਸੰਬੰਧੀ ਗਲਤ ਬਿਰਤਾਂਤ ਪੇਸ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਐੱਸ.ਆਈ.ਟੀ. ਦੇ ਮੈਂਬਰ ਮੇਰੇ ਕੋਲੋਂ ਟਾਈਮ ਲੈ ਕੇ ਮੇਰੇ ਘਰ ਮੈਨੂੰ ਮਿਲ ਕੇ ਦੋ ਦਸੰਬਰ 2024 ਦੀ ਜੋ ਕਾਰਵਾਈ ਸੀ, ਉਸ ਬਾਰੇ ਗੱਲਬਾਤ ਕੀਤੀ ਸੀ | ਪਰ 328 ਪਾਵਨ ਸਰੂਪਾਂ ਦੇ ਮਾਮਲੇ 'ਚ ਕੋਈ ਗੱਲਬਾਤ ਨਹੀਂ ਕੀਤੀ | ਗਿਆਨੀ ਰਘਬੀਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਧਰਮ ਤੋਂ ਸੇਧ ਲੈ ਕੇ ਧਰਮ ਦੀ ਸਿਆਸਤ ਕਰਨੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਵਲੋਂ ਅੰਮਿ੍ਤਸਰ 'ਚ ਕੇਂਦਰੀ ਸਿੱਖਿਆ ਮੰਤਰੀ ਖ਼ਿਲਾਫ਼ ਧਰਨਾ <br/> ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 3 ਆਈ.ਏ.ਐਸ. ਤੇ 5 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ <br/>
Ad Position 24