21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਾਕਰੋਚ ਜਨਤਾ ਪਾਰਟੀ ਵਲੋਂ ਅੰਮਿ੍ਤਸਰ 'ਚ ਕੇਂਦਰੀ ਸਿੱਖਿਆ ਮੰਤਰੀ ਖ਼ਿਲਾਫ਼ ਧਰਨਾ <br/>

Ad Position 21
No active advertisement
ਅਜੀਤ ਡੈਸਕ 14-06-2026

• ਸ੍ਰੀ ਦਰਬਾਰ ਸਾਹਿਬ ਵਿਖੇ ਮੁਖੀ ਅਭਿਜੀਤ ਦੀਪਕੇ ਨੇ ਮੱਥਾ ਟੇਕਿਆ • ਵੱਖ-ਵੱਖ ਜ਼ਿਲਿ੍ਹਆਂ ਤੋਂ ਪਹੁੰਚੇ ਨੌਜਵਾਨ, ਵਿਦਿਆਰਥੀ ਤੇ ਸਮਰਥਕ
ਅੰਮਿ੍ਤਸਰ/ਸੁਲਤਾਨਵਿੰਡ, 13 ਜੂਨ (ਸੁਰਿੰਦਰਪਾਲ ਸਿੰਘ ਵਰਪਾਲ/ਗੁਰਨਾਮ ਸਿੰਘ ਬੁੁੱਟਰ)-ਨੀਟ ਪ੍ਰੀਖਿਆ ਦੇ ਪੇਪਰ ਲੀਕ ਹੋਣ ਤੇ ਸੀ. ਬੀ. ਐੱਸ. ਈ. ਸਮੇਤ ਪ੍ਰੀਖਿਆ ਪ੍ਰਣਾਲੀ 'ਚ ਹੋਰ ਗੜਬੜੀਆਂ ਖ਼ਿਲਾਫ਼ ਅੱਜ ਕਾਕਰੋਚ ਜਨਤਾ ਪਾਰਟੀ ਵਲੋਂ ਸੰਸਥਾਪਕ ਤੇ ਮੁੱਖੀ ਅਭੀਜੀਤ ਦੀਪਕੇ ਦੀ ਅਗਵਾਈ ਹੇਠ ਪੰਜਾਬ 'ਚ ਪਹਿਲਾ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਜਿਥੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ | ਇਸ ਤੋਂ ਪਹਿਲਾਂ ਅਭਿਜੀਤ ਦੀਪਕੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਅੰਮਿ੍ਤਸਰ ਗੋਲਡਨ ਗੇਟ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਅਭਿਜੀਤ ਦੀਪਕੇ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਅਣਗਹਿਲੀਆਂ ਕਰਕੇ ਦੇਸ਼ 'ਚ ਪ੍ਰੀਖਿਆਵਾਂ ਦੇ ਪੇਪਰ ਲੀਕ ਹੋ ਰਹੇ ਹਨ, ਜਿਸ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਦੇਸ਼ ਦਾ ਨੌਜਵਾਨ ਜਾਗ ਚੁੱਕਾ ਹੈ ਤੇ ਉਹ ਆਪਣੇ ਹੱਕਾਂ ਦੀ ਰਾਖੀ ਲਈ ਹਰ ਲੜ੍ਹਾਈ ਸ਼ਾਂਤਮਈ ਲੜੇਗਾ | ਉਨ੍ਹਾਂ ਕਿਹਾ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ | ਦੀਪਕੇ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸਮੇਤ ਹੋਰ ਅਨੇਕਾਂ ਅੰਦੋਲਨਾਂ 'ਚ ਪੰਜਾਬ ਦਾ ਹਮੇਸ਼ਾਂ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਅੰਦੋਲਨ ਵੀ ਪੰਜਾਬ ਤੋਂ ਬਿਨ੍ਹਾਂ ਪੂਰਾ ਨਹੀਂ ਹੋ ਸਕਦਾ | ਉਨ੍ਹਾਂ ਕਿਹਾ ਕਿ 20 ਜੂਨ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਦਿੱਲੀ 'ਚ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਜਦੋਂ ਤੱਕ ਉਹ ਅਸਤੀਫ਼ਾ ਨਹੀਂ ਦਿੰਦੇ ਹਨ, ਉਦੋਂ ਤੱਕ ਅਸੀਂ ਦਿੱਲੀ ਤੋਂ ਵਾਪਸ ਨਹੀਂ ਜਾਵਾਂਗੇ |
ਕਾਕਰੋਚ ਜਨਤਾ ਪਾਰਟੀ ਦਾ ਜੁਝਾਰੂ ਨੌਜਵਾਨਾਂ ਵਲੋਂ ਵਿਰੋਧ
ਕਾਕਰੋਚ ਜਨਤਾ ਪਾਰਟੀ ਦੇ ਮੁੱਖੀ ਅਭਿਜੀਤ ਦੀਪਕੇ ਦਾ ਅੰਮਿ੍ਤਸਰ ਪਹੁੰਚ 'ਤੇ ਜਿਥੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਨੌਜਵਾਨਾਂ ਨੇ ਨਿੱਘਾ ਸਵਾਗਤ ਕੀਤਾ ਉਥੇ ਹੀ ਜ਼ਿਲ੍ਹਾ ਫਰੀਦਕੋਟ ਤੋਂ ਆਏ ਜੁਝਾਰੂ ਨੌਜਵਾਨਾਂ ਵਲੋਂ ਕਾਕਰੋਚ ਜਨਤਾ ਪਾਰਟੀ ਦਾ ਵਿਰੋਧ ਕੀਤਾ ਗਿਆ | ਇਸ ਦੌਰਾਨ ਗੁਰਸੇਵਕ ਸਿੰਘ ਭਾਣਾ ਫਰੀਦਕੋਟ, ਤਰਸੇਮ ਸਿੰਘ, ਗੈਰੀ ਸੰਧੂ, ਹਰਪ੍ਰੀਤ ਸਿੰਘ, ਮਿੰਟੂ ਦੀਪ ਸਿੰਘ ਵਾਲਾ ਫਰੀਦਕੋਟ ਤੇ ਹੈਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਹਮੇਸ਼ਾਂ ਸੂਰਬੀਰਾਂ ਦੀ ਗਿਣਤੀ 'ਚ ਆਏ ਹਨ | ਉਨ੍ਹਾਂ ਕਿਹਾ ਕਿ ਬੇਸ਼ਕ ਅਭਿਜੀਤ ਦੀਪਕੇ ਵਲੋਂ ਨਵੀ ਪਾਰਟੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸਾਨੂੰ ਉਸ ਤੋਂ ਕੋਈ ਇਤਰਾਜ਼ ਨਹੀਂ ਪ੍ਰੰਤੂ ਪਾਰਟੀ ਦਾ ਨਾਮ ਕਾਕਰੋਚ ਨਾ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ 'ਚ ਜਿਥੇ ਵੀ ਇਸ ਪਾਰਟੀ ਵਲੋਂ ਪ੍ਰੋਗਰਾਮ ਉਲੀਕੇ ਜਾਣਗੇ ਉਥੇ ਹੀ ਜੁਝਾਰੂ ਨੌਜਵਾਨ ਇਨ੍ਹਾਂ ਦਾ ਵਿਰੋਧ ਕਰਨਗੇ | ਉਥੇ ਹੀ ਦੂਜੇ ਪਾਸੇ ਅਭਿਜੀਤ ਦੀਪਕੇ ਦੇ ਇਕ ਸਾਥੀ ਵਲੋਂ ਜਾਣੇ-ਅਣਜਾਣੇ 'ਚ ਇਕ ਪੱਤਰਕਾਰ ਦੀ ਪੱਗ ਨੂੰ ਹੱਥ ਪਾਉਣ 'ਤੇ ਤਿੱਖਾ ਹੰਗਾਮਾ ਹੋ ਗਿਆ | ਉਕਤ ਨੌਜਵਾਨ ਦੀ ਪੱਤਰਕਾਰ ਭਾਈਚਾਰੇ ਨਾਲ ਝੜਪ ਹੋ ਗਈ, ਜਿਸ ਦਾ ਮੌਕੇ 'ਤੇ ਮੌਜੂਦ ਪੁਲਿਸ ਦੇ ਉੱਚ
ਅਧਿਕਾਰੀਆਂ ਦੇ ਦਖਲ ਨਾਲ ਬਚਾਅ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਯੂਰੀਆ ਤੇ ਡੀ.ਏ.ਪੀ. ਖਾਦ ਦੀ ਕਿੱਲਤ ਕਾਰਨ ਕਿਸਾਨਾਂ ਵਿਚ ਚਿੰਤਾ-ਚੰਦੂਮਾਜਰਾ ਅਗਲੀ ਖ਼ਬਰ ਮੈਂ 'ਸਿੱਟ' ਸਾਹਮਣੇ ਪੇਸ਼ ਨਹੀਂ ਸੀ ਹੋਇਆ, 'ਸਿੱਟ' ਮੈਂਬਰ ਸਮਾਂ ਲੈ ਕੇ ਮੇਰੇ ਘਰ ਆਏ ਸਨ-ਗਿਆਨੀ ਰਘਬੀਰ ਸਿੰਘ
Ad Position 24