21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਦੇਹਰਾਦੂਨ 'ਚ ਭਾਜਪਾ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ-12 ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 15-06-2026

ਦੇਹਰਾਦੂਨ, 14 ਜੂਨ (ਏਜੰਸੀ)-ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਦੇਹਰਾਦੂਨ ਦੇ ਬੈਰਾਗੀਵਾਲਾ ਪਿੰਡ 'ਚ ਇਕ ਝੜਪ 'ਚ 44 ਸਾਲ ਦੇ ਸਥਾਨਿਕ ਭਾਜਪਾ ਕਾਰਜਕਰਤਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਨ੍ਹਾਂ ਦੇ ਪਰਿਵਾਰ ਦੇ 3 ਮੈਂਬਰ ਗੰਭੀਰ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਮਿ੍ਤਕ ਵਿਨੋਦ ਦੀ ਹੱਤਿਆ ਸਨਿਚਰਵਾਰ ਨੂੰ ਸਿੰਚਾਈ ਨੂੰ ਲੈ ਕੇ ਹੋਏ ਵਿਵਾਦ 'ਚ ਹੋਈ | ਹੱਤਿਆ ਬਾਅਦ ਅਧਿਕਾਰੀਆਂ ਨੇ ਮੁਲਜ਼ਮਾਂ ਦੇ ਨਾਜਾਇਜ਼ ਨਿਰਮਾਣ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ | ਪੁਲਿਸ ਅਨੁਸਾਰ ਸ਼ਾਮ 6 ਵਜੇ ਤੋਂ 6:30 ਵਜੇ ਦਰਮਿਆਨ ਵਿਨੋਦ ਦੀ ਬਹਿਸ ਉਸੇ ਪਿੰਡ ਦੇ ਇਮਤਿਆਜ਼ ਦੇ ਖੇਤ 'ਚ ਪਾਣੀ ਦੇਣ ਨੂੰ ਲੈ ਕੇ ਹੋਈ | ਬਹਿਸ ਦੇ ਬਾਅਦ ਲਾਠੀ, ਲੱਕੜੀ ਦੇ ਤਖ਼ਤੇ, ਹਥੌੜੇ ਅਤੇ ਫੌੜੇ ਲੈ ਕੇ 40 ਤੋਂ ਜ਼ਿਆਦਾ ਲੋਕਾਂ ਦੇ ਇਕ ਸਮੂਹ ਨੇ ਵਿਨੋਦ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਪਰਿਵਾਰ 'ਤੇ ਹਮਲਾ ਕਰ ਦਿੱਤਾ | ਪੁਲਿਸ ਨੇ ਦੱਸਿਆ ਕਿ ਸਿਰ 'ਤੇ ਹਥੌੜੇ ਦੀ ਸੱਟ ਲੱਗਣ ਨਾਲ ਵਿਨੋਦ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਮਲੇ 'ਚ ਉਸ ਦੇ ਭਰਾ ਅਸ਼ੋਕ ਅਤੇ ਰਾਜੇਸ਼ ਤੇ ਭਾਬੀ ਸੁਸ਼ਮਾ ਗੰਭੀਰ ਜ਼ਖ਼ਮੀ ਹੋ ਗਏ | ਵਿਕਾਸ ਨਗਰ ਦੇ ਵਿਧਾਇਕ ਮੁੰਨਾ ਸਿੰਘ ਚੌਹਾਨ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਸਥਾਨਿਕ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ, ਧੀਰਜ ਰੱਖਣ ਅਤੇ ਨਿਰਪੱਖ ਜਾਂਚ ਲਈ ਪੁਲਿਸ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ | ਪੀੜਤ ਦੇ ਭਰਾ ਅਸ਼ੋਕ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਹੱਤਿਆ ਅਤੇ ਦੰਗਾ ਕਰਨ ਸਮੇਤ ਹੋਰ ਦੋਸ਼ਾਂ 'ਚ 12 ਨਾਮਜ਼ਦ ਸ਼ੱਕੀਆਂ ਅਤੇ 30-35 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ | ਐਸ. ਐਸ. ਪੀ. ਪ੍ਰਮੇਂਦਰ ਸਿੰਘ ਡੋਬਾਲ ਨੇ ਦੱਸਿਆ ਕਿ ਹੱਤਿਆ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ ਹੈ ਅਤੇ ਇਸ ਵਿਚ ਸ਼ਾਮਿਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਇਲਾਕੇ 'ਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ | ਦੋਸ਼ ਹੈ ਕਿ ਸੱਜੇ ਪੱਖੀ ਸਮੂਹਾਂ ਨੇ ਦੋਸ਼ੀਆਂ ਦੇ ਘਰਾਂ 'ਤੇ ਪੱਥਰ ਸੁੱਟੇ ਅਤੇ ਉਨ੍ਹਾਂ ਦੀ ਸੰਪਤੀ 'ਚ ਭੰਨ੍ਹ-ਤੋੜ ਕੀਤੀ |

Ad Position 22
No active advertisement
ਪਿਛਲੀ ਖ਼ਬਰ ਤੁਹਾਡੇ ਸੋਚਣ ਦੇ ਨਜ਼ਰੀਏ ਨੂੰ ਬਦਲ ਦੇਵੇਗੀ ਫ਼ਿਲਮ '40 ਦਿਨ' <br/> ਅਗਲੀ ਖ਼ਬਰ ਅਭਿਸ਼ੇਕ ਬੈਨਰਜੀ ਵਲੋਂ ਲੋਕ ਸਭਾ ਸਪੀਕਰ ਨੂੰ ਟੀ. ਐਮ. ਸੀ. ਦੇ ਕਿਸੇ ਵੱਖਰੇ ਗੁੱਟ ਨੂੰ ਮਾਨਤਾ ਨਾ ਦੇਣ ਦੀ ਅਪੀਲ <b...
Ad Position 24