21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਤੁਹਾਡੇ ਸੋਚਣ ਦੇ ਨਜ਼ਰੀਏ ਨੂੰ ਬਦਲ ਦੇਵੇਗੀ ਫ਼ਿਲਮ '40 ਦਿਨ' <br/>

Ad Position 21
No active advertisement
ਅਜੀਤ ਡੈਸਕ 15-06-2026

ਜਲੰਧਰ, 14 ਜੂਨ (ਐੱਮ. ਐੱਸ. ਲੋਹੀਆ)–ਪੰਜਾਬੀ ਸਾਹਿਤਕ ਕਿਤਾਬਾਂ 'ਚ ਵੱਖ਼ਰੀ ਪਛਾਣ ਬਣਾਉਣ ਵਾਲੇ ਨਾਵਲ '40 ਦਿਨ' ਦੀ ਕਹਾਣੀ ਨੂੰ ਪੰਜਾਬੀ ਸਿਨੇਮਾ ਜ਼ਰੀਏ ਦਰਸ਼ਕਾਂ ਤੱਕ ਪਹੁੰਚਾਉਣ ਲਈ ਕਹਾਣੀ ਨੂੰ ਫਿਲਮਾਇਆ ਗਿਆ ਹੈ | ਲੇਖਕ ਡਾ. ਗੁਰਪ੍ਰੀਤ ਸਿੰਘ ਧੁੱਗਾ ਦੇ ਨਾਵਲ 'ਤੇ ਆਧਾਰਿਤ ਬਣੀ ਇਹ ਫਿਲਮ '40 ਦਿਨ' ਆਮ ਜਨਤਾ ਲਈ 19 ਜੂਨ ਨੂੰ ਜਾਰੀ ਕੀਤੀ ਜਾਵੇਗੀ | ਇਸ ਸਬੰਧੀ ਫਿਲਮ ਦੀ ਟੀਮ ਅੱਜ 'ਅਜੀਤ ਭਵਨ' ਵਿਖੇ ਪਹੁੰਚੀ, ਜਿਨ੍ਹਾਂ 'ਚ ਲੇਖਕ ਡਾ. ਧੁੱਗਾ, ਫਿਲਮ ਦਾ ਮੁੱਖ ਕਿਰਦਾਰ 'ਕੇਸਰ' ਨਿਭਾਉਣ ਵਾਲਾ ਸੁਖਨ ਵੜੈਚ, ਦਿ੍ਸ਼ਟੀ ਤਲਵਾੜ, ਗੁਰਪ੍ਰੀਤ ਸਿੰਘ ਘੁੱਗੀ ਅਤੇ ਦੇਬੀ ਮਖਸੂਸਪੁਰੀ ਸ਼ਾਮਿਲ ਸਨ | ਗੁਰਪ੍ਰੀਤ ਘੁੱਗੀ ਨੇ ਆਪਣੇ ਲੜਕੇ ਸੁਖਨ ਵੜੈਚ ਨੂੰ ਇਸ ਫਿਲਮ ਜ਼ਰੀਏ ਅਦਾਕਾਰੀ ਦੀ ਦੁਨੀਆ 'ਚ ਦਾਖ਼ਲ ਕਰਵਾਇਆ ਹੈ, ਹਾਲਾਂਕਿ ਪਹਿਲਾਂ ਤੋਂ ਹੀ ਫਿਲਮਾਂ ਨਾਲ ਜੁੜੇ ਹੋਏ ਸੁਖਨ ਵੜੈਚ ਨੇ ਬਾਰਡਰ ਫਿਲਮ 'ਚ ਵੀ ਇਕ ਕਿਰਦਾਰ ਨਿਭਾਇਆ ਸੀ, ਜੋਕਿ ਕੁਝ ਹੀ ਸਮੇਂ ਦਾ ਸੀ | ਪਰ ਇਸ ਫਿਲਮ ਜ਼ਰੀਏ ਉਹ ਮੁੱਖ ਕਿਰਦਾਰ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗਾ | ਸੁਖਨ ਵੜੈਚ ਦਾ ਕਹਿਣਾ ਹੈ ਕਿ ਕੁਦਰਤ ਹਰ ਕਿਸੇ ਨੂੰ ਕੁਝ ਬੇਹਤਰ ਕਰਨ ਦਾ ਮੌਕਾ ਦਿੰਦੀ ਹੈ, ਸੋ ਉਸ ਨੂੰ ਵੀ ਹੁਣ ਮੌਕਾ ਮਿਲਿਆ ਹੈ, ਜਿਸ ਲਈ ਉਸ ਨੇ ਪੂਰੀ ਮਿਹਨਤ ਕੀਤੀ ਹੈ | ਸੁਖਨ ਨੇ ਕਿਹਾ ਕਿ ਉਸਦੇ ਪਿਤਾ ਦਾ 40 ਸਾਲਾਂ ਦਾ ਅਦਾਕਾਰੀ ਦਾ ਤਜ਼ਰਬਾ ਅਤੇ ਉਨ੍ਹਾਂ ਵਲੋਂ ਦਿੱਤਾ ਮਾਰਗਦਰਸ਼ਨ ਉਸਨੂੰ ਹਮੇਸ਼ਾਂ ਸਹਾਈ ਹੋਵੇਗਾ | ਫਿਲਮ ਦੀ ਅਦਾਕਾਰਾ ਦਿ੍ਸ਼ਟੀ ਨੇ ਕਿਹਾ ਕਿ ਇਹ ਉਸ ਦੀ ਪਹਿਲੀ ਫਿਲਮ ਹੈ ਤੇ ਉਸ ਨੂੰ ਬਹੁਤ ਵਧੀਆ ਕਿਰਦਾਰ ਮਿਲਿਆ ਹੈ | ਫਿਲਮ 'ਚ ਦੇਬੀ ਮਖ਼ਸੂਸਪੁਰੀ ਨੇ ਇਕ ਫ਼ਕੀਰ ਦਾ ਕਿਰਦਾਰ ਨਿਭਾਇਆ ਹੈ ਅਤੇ ਉਨ੍ਹਾਂ ਫਿਲਮ 'ਚ 'ਰੁਤਬਾ' ਗੀਤ ਵੀ ਗਾਇਆ ਹੈ, ਜਿਸ ਜ਼ਰੀਏ ਬੰਦੇ ਨੂੰ ਆਪਣਾ ਇਖ਼ਲਾਕ ਉੱਚਾ ਰੱਖਣ ਦਾ ਸੁਨੇਹਾ ਦਿੱਤਾ ਗਿਆ ਹੈ | ਲੇਖਕ ਡਾ. ਗੁਰਪ੍ਰੀਤ ਸਿੰਘ ਧੁੱਗਾ ਨੇ ਕਿਹਾ ਕਿ ਫਿਲਮ '40 ਦਿਨ' ਦੇਖਣ ਤੋਂ ਬਾਅਦ ਤੁਹਾਡੇ ਸੋਚਣ ਦਾ ਨਜ਼ਰੀਆ ਹੀ ਬਦਲ ਜਾਵੇਗਾ | ਗੁਰਪ੍ਰੀਤ ਘੁੱਗੀ ਨੇ ਅਪੀਲ ਕੀਤੀ ਕਿ ਚੰਗੀ ਫਿਲਮ ਸਿਨੇਮਾ ਘਰ 'ਚ ਦੇਖੀ ਜਾਣੀ ਚਾਹੀਦੀ ਹੈ, ਤਾਂ ਜੋ ਅਜਿਹੀਆਂ ਫਿਲਮਾਂ ਦੇ ਨਿਰਮਾਤਾਵਾਂ ਅਤੇ ਟੀਮ ਨੂੰ ਉਤਸ਼ਾਹਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ '40 ਦਿਨ' ਇਕ ਪਰਿਵਾਰਕ ਫਿਲਮ ਹੈ, ਇਸ ਲਈ ਸਾਰੇ ਪਰਿਵਰਾਂ ਸਹਿਤ ਹੀ ਫਿਲਮ ਦੇਖਣ ਲਈ ਜਾਓ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਡੀ.ਬੀ.ਟੀ. ਯੋਜਨਾ ਖੇਡਾਂ ਲਈ ਮੀਲ ਪੱਥਰ, ਮਾਪਿਆਂ ਤੇ ਕੋਚਾਂ ਦੀ ਜ਼ਿੰਮੇਵਾਰੀ ਹੋਰ ਵਧੀ <br/> ਅਗਲੀ ਖ਼ਬਰ ਦੇਹਰਾਦੂਨ 'ਚ ਭਾਜਪਾ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ-12 ਖ਼ਿਲਾਫ਼ ਮਾਮਲਾ ਦਰਜ <br/>
Ad Position 24