05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸੂਬੇ ’ਚ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ ਹੋਰ ਵਧੇ

Ad Position 21
No active advertisement
ਅਜੀਤ ਡੈਸਕ 19-06-2026

ਹੜਤਾਲ ਕਾਰਨ ਮੈਨੇਜਮੈਂਟ ਨੇ ਥਰਮਲ ਲਹਿਰਾ ’ਚੋਂ 2 ਕੋਲੇ ਦੇ ਰੈਕ ਵਾਪਸ ਰੋਪੜ ਭੇਜੇ
ਲਹਿਰਾ ਮੁਹੱਬਤ, 18 ਜੂਨ (ਸੁਖਪਾਲ ਸਿੰਘ ਸੁੱਖੀ)- ਹੁੰਮਸ ਭਰੀ ਗਰਮੀ ਤੇ ਪੈਡੀ ਸੀਜ਼ਨ ਹੋਣ ਕਾਰਨ ਜਿੱਥੇ ਬਿਜਲੀ ਦੀ ਮੰਗ 15437.28 ਮੈਗਾਵਾਟ ਦੀ ਪੂਰਤੀ ਲਈ ਬਾਹਰੋਂ 10500 ਮੈਗਾਵਾਟ ਤੋਂ ਵਧੇਰੇ ਨਿਰਭਰ ਹੋਣਾ ਪਿਆ ਹੈ। ਜੇ ਸਰਕਾਰ ਤੇ ਪਾਵਰਕਾਮ ਨੇ ਠੇਕਾ ਮੁਲਾਜ਼ਮਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਦਿਨੋਂ ਦਿਨ ਸਥਿਤੀ ਗੰਭੀਰ ਹੋਣ ਲੱਗੀ ਹੈ ਤੇ ਹੁਣ ਅਗਲੇ ਦਿਨਾਂ ‘ਚ ਸੂਬੇ ਵਿਚ ਬਿਜਲੀ ਸੰਕਟ ਨੂੰ ਟਾਲਿਆ ਨਹੀਂ ਜਾ ਸਕਦਾ, ਕਿਉਂਕਿ ਸਰਕਾਰੀ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ ਕਾਰਨ ਲਹਿਰਾ ਮੁਹੱਬਤ ਵਿਖੇ ਆਏ ਕੋਲ ਰੈਕ ਸਮੇਂ ਸਿਰ ਖ਼ਾਲੀ ਨਾ ਹੋਣ ਕਾਰਨ ਰੇਲਵੇ ਵਲੋਂ ਪਾਵਰਕਾਮ ਨੂੰ ਲਗਭਗ 18 ਲੱਖ ਦਾ ਜੁਰਮਾਨਾ ਲਾਇਆ ਹੈ। ਠੇਕਾ ਮੁਲਾਜ਼ਮਾਂ ਦੀ ਕਮੀ ਕਾਰਨ ਦੋ ਕੋਲੇ ਦੇ ਭਰੇ ਰੈਕ ਖਾਲੀ ਹੋਣ ਲਈ ਲਹਿਰਾ ਤੋਂ ਵਾਪਸ ਰੋਪੜ ਭੇਜੇ ਜਾਣ ਤੇ ਦੋ ਰਸਤੇ ਵਿਚ ਰੋਕੇ ਜਾਣ ਦੀ ਖ਼ਬਰ ਮਿਲੀ ਹੈ। ਭਰੋਸੇਯੋਗ ਸੂਤਰਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਲਹਿਰਾ ਥਰਮਲ ਦੀ ਮੈਨੇਜਮੈਂਟ ‘ਚੋਂ ਕੁੱਝ ਅਧਿਕਾਰੀਆਂ ਵਲੋਂ ਠੇਕੇਦਾਰਾਂ ਰਾਹੀਂ ਲਿਆਂਦੇ ਹੜਤਾਲ ਦੌਰਾਨ 7-8 ਵਿਅਕਤੀਆਂ ਰਾਹੀਂ ਸੈਂਕੜੇ ਤਜ਼ਰਬੇਕਾਰ ਕਾਮਿਆਂ ਦੀ ਥਾਂ ਡੰਗ ਟਪਾ ਕੇ ਹੜਤਾਲ ਨੂੰ ਫ਼ੇਲ੍ਹ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਵੱਡੇ ਹਾਦਸੇ ਨੂੰ ਸੱਦਾ ਦੇਣ ਦੇ ਨਾਲ, ਸਗੋਂ ਸਰਕਾਰੀ ਮਸ਼ੀਨਰੀ ਤੇ ਖ਼ਜ਼ਾਨੇ ਦਾ ਕਰੋੜਾਂ ਦਾ ਨੁਕਸਾਨ ਕਰਨ ‘ਤੇ ਤੁਲੇ ਹਨ। ਕੋਲ ਪਲਾਂਟ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸਟੈਕਰ ਰੀਕਲੇਮਰ ਕੋਲੇ ਤੇ ਪਰਾਲੀ ਦੀ ਗਿੱਟੀ ਨੂੰ ਲੱਗੀ ਅੱਗ ਕਾਰਨ ਸੜਨ ਨਾਲ ਕਰੀਬ ਲੱਖਾਂ ਦਾ ਨੁਕਸਾਨ ਹੋ ਜਾਣ ਦਾ ਪਤਾ ਲੱਗਾ ਹੈ। ਇਨ੍ਹਾਂ ਸਾਰੀਆਂ ਖ਼ਤਰਨਾਕ ਸਥਿਤੀਆਂ ਨੂੰ ਮੈਨੇਜ਼ਮੈਂਟ ਵਲੋਂ ਲੁਕਾਇਆ ਜਾ ਰਿਹਾ ਹੈ। ਦੂਜੇ ਪਾਸੇ ਲਹਿਰਾ ਮੁਹੱਬਤ ਤਾਪ ਘਰ ਦੇ 3 ਯੂਨਿਟ ਉਤਪਾਦਨ ਕਰ ਰਹੇ ਹਨ ਤੇ ਇੱਕ ਬੰਦ ਹੋਣ ਮਗਰੋਂ ਨਹੀਂ ਚੱਲ ਸਕਿਆ। ਇਸੇ ਤਰ੍ਹਾਂ ਰੋਪੜ ਦੇ 2 ਯੂਨਿਟ ਉਤਪਾਦਨ ਤੋਂ ਘੱਟ ਕੇ ਚੱਲ ਰਹੇ ਤੇ ਇੱਕ ਯੂਨਿਟ ਬੰਦ ਤੇ ਇੱਕ ਆਪਣੀ ਉਤਪਾਦਨ ਸਮਰੱਥਾ ਤੋਂ ਕਿਤੇ ਘੱਟ ਪੈਦਾਵਾਰ ਕਰ ਰਿਹਾ ਹੈ। ਗੁਰੂ ਅਮਰਦਾਸ ਤਾਪ ਘਰ ਗੋਇੰਦਵਾਲ ਦਾ ਇੱਕ ਯੂਨਿਟ ਬੰਦ ਤੇ ਇੱਕ 135 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਦੂਜੇ ਪਾਸੇ ਨਿੱਜੀ ਖੇਤਰ ਦੇ ਤਾਪ ਘਰ ਤਲਵੰਡੀ ਸਾਬੋ ਦਾ ਇੱਕ ਯੂਨਿਟ ਬੰਦ ਹੋ ਗਿਆ ਤੇ 2 ਯੂਨਿਟ 1162 ਤੇ ਰਾਜਪੁਰਾ ਦੇ 2 ਯੂਨਿਟ 1327 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਇਸ ਮਾਮਲੇ ਨੂੰ ਜਾਣਨ ਲਈ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਫ਼ੋਨ ਨਹੀਂ ਚੁੱਕ ਰਿਹਾ।

Ad Position 22
No active advertisement
ਪਿਛਲੀ ਖ਼ਬਰ ਲੈਂਟਰ ਹੇਠਾਂ ਆਉਣ ਕਾਰਨ ਬਾਬਾ ਮੁਖਤਾਰ ਸਿੰਘ ਤੇ ਇਕ ਹੋਰ ਨੌਜਵਾਨ ਦੀ ਹੋਈ ਮੌਤ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸਪੱਸ਼ਟੀਕਰਨ
Ad Position 24
No active advertisement