21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਭਾਰਤ ਸਰਕਾਰ ਵਲੋਂ ਮਨੁੱਖੀ ਤਸਕਰੀ ਰੋਕਣ ਲਈ ਅਟਾਰੀ ਸਰਹੱਦ ’ਤੇ ਉੱਤਰੀ ਖੇਤਰ ਵਿਚ ਪਹਿਲਾ ਸੈਮੀਨਾਰ ਅੱਜ ਤੋਂ-ਸੂਰਜ ਭਾਨ

Ad Position 21
No active advertisement
ਅਜੀਤ ਡੈਸਕ 22-06-2026

ਦੇਸ਼ ਦੀਆਂ ਸੁਰੱਖਿਆ ਏਜੰਸੀਆਂ, ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਗਿਆ ਸੱਦਾ
ਅਟਾਰੀ ਸਰਹੱਦ, (ਅੰਮ੍ਰਿਤਸਰ) 21 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਅਧੀਨ ਲੈਂਡ ਪੋਰਟ ਅਥਾਰਟੀ ਵਲੋਂ ਅਟਾਰੀ ਸਰਹੱਦ ਤੇ ਸਥਿਤ ਆਈ. ਸੀ. ਪੀ. ਵਿਖੇ ਦੋ ਦਿਨਾਂ ਮਨੁੱਖੀ ਤਸਕਰੀ ਰੋਕੋ ਜਾਗਰੂਕਤਾ ਮੁਹਿੰਮ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਲੈਂਡ ਪੋਟਰ ਅਥਾਰਿਟੀ ਆਈ. ਸੀ. ਪੀ. ਅਟਾਰੀ ਸਰਹੱਦ ਦੇ ਮੈਨੇਜਰ ਸੂਰਜ ਭਾਨ ਹਾਂਡਾ ਨੇ ਦੱਸਿਆ ਕਿ ਕੱਲ੍ਹ ਤੋਂ ਅੰਮ੍ਰਿਤਸਰ ਮਨੁੱਖੀ ਤਸਕਰੀ ਰੋਕੂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੁਹਿੰਮ ਦਾ ਉਦੇਸ਼ ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਨੂੰ ਤਸਕਰਾਂ ਦੇ ਝਾਂਸੇ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਤਸਕਰ ਅੱਜਕੱਲ ਵਿਦੇਸ਼ੀ ਨੌਕਰੀ, ਉੱਚ ਤਨਖਾਹ, ਵਿਆਹ ਅਤੇ ਪੜ੍ਹਾਈ ਦੇ ਨਾਂਅ ‘ਤੇ ਲੋਕਾਂ ਨੂੰ ਭਰਮਾਉਂਦੇ ਬਾਅਦ ‘ਚ ਪਾਸਪੋਰਟ ਖੋਹ ਕੇ ਜਬਰੀ ਮਜ਼ਦੂਰੀ, ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਕੀਤੀ ਜਾਂਦੀ ਹੈ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 370 ਤਹਿਤ ਤਸਕਰੀ ‘ਤੇ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਤਹਿਤ ਅਗਲੇ 30 ਦਿਨਾਂ ‘ਚ 50 ਪਿੰਡਾਂ ‘ਚ ਚੌਪਾਲ ਮੀਟਿੰਗਾਂ, 100 ਸਕੂਲਾਂ-ਕਾਲਜਾਂ ‘ਚ ਸੈਮੀਨਾਰ ਅਤੇ ਸੋਸ਼ਲ ਮੀਡੀਆ ‘ਤੇ ਮੁਹਿੰਮ ਚਲਾਈ ਜਾਵੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵਿਦੇਸ਼ੀ ਏਜੰਟ ਦਾ ਆਰ. ਐਨ. ਆਈ. ਲਾਇਸੈਂਸ ਤੇ ਸ਼ੱਕੀ ਗਤੀਵਿਧੀ ਦਿਸੇ ਤਾਂ ਤੁਰੰਤ 1098, 112 ਜਾਂ 181 ‘ਤੇ ਰਿਪੋਰਟ ਕਰਨੀ ਚਾਹੀਦੀ ਹੈ। ਸਾਰੀਆਂ ਹੈਲਪਲਾਈਨ 24ਗੁਣਾ7, ਮੁਫ਼ਤ ਅਤੇ ਗੁਪਤ ਹਨ। ਮੈਨੇਜਰ ਸੂਰਜ ਭਾਨ ਆਂਡਾ ਨੇ ਦੱਸਿਆ ਇਸ ਸੈਮੀਨਾਰ ਵਿਚ ਦੇਸ਼ ਦੀਆਂ ਸੁਰੱਖਿਆ ਏਜੰਸੀਆਂ, ਰਾਜ ਸਰਕਾਰ ਦੇ ਪ੍ਰਸ਼ਾਸਨ ਤੇ ਪੁਲਿਸ ਉੱਚ ਅਧਿਕਾਰੀਆਂ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ ਹੈ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਪੰਜਾਬ ਵਿਚ ਇਹ ਉੱਤਰੀ ਖੇਤਰ ਵਿਚ ਪਹਿਲਾ ਮਨੁੱਖੀ ਤਸਕਰੀ ਰੋਕੂ ਜਾਗਰੂਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਮੋਦੀ ਭਾਰਤ ਤੇ ਟਰੰਪ ਦੁਨੀਆ ਨੂੰ ਬਰਬਾਦ ਕਰ ਰਹੇ ਨੇ-ਖੜਗੇ ਅਗਲੀ ਖ਼ਬਰ ਪੰਜਾਬ ਵਿਚ ਈਥਾਨੋਲ ਉਦਯੋਗ ਦੇ ਵਿਕਸਿਤ ਹੋਣ ਨਾਲ ਮੱਕੀ ਦੀ ਮੰਗ ਵਧਣ ਲੱਗੀ
Ad Position 24