21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪਾਕਿ ਮਨੁੱਖੀ ਅਧਿਕਾਰ ਕਮਿਸ਼ਨ ਨੇ ਗੁਰਦੁਆਰੇ ’ਚ ਸਿੱਖ ਸੇਵਾਦਾਰਾਂ ਦੇ ਕਤਲ ਦਾ ਲਿਆ ਗੰਭੀਰ ਨੋਟਿਸ

Ad Position 21
No active advertisement
ਅਜੀਤ ਡੈਸਕ 22-06-2026

ਅੰਮ੍ਰਿਤਸਰ, 21 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ. ਆਰ. ਸੀ. ਪੀ.) ਨੇ ਸੂਬਾ ਖ਼ੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ਵਿਚਲੇ ਪੰਚਾਇਤੀ ਗੁਰਦੁਆਰਾ ਸਿੰਘ ਸਭਾ ‘ਚ ਮੁੱਖ ਸੇਵਾਦਾਰ (ਕੇਅਰ ਟੇਕਰ) ਜਗਨ ਨਾਥ (71 ਸਾਲ) ਅਤੇ ਉਨ੍ਹਾਂ ਦੀ ਪਤਨੀ ਆਸ਼ਾਵੰਤੀ ਉਰਫ਼ ਗੁੱਡੀ (68 ਸਾਲ) ਦੇ ਕਤਲ ਦਾ ਗੰਭੀਰ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਘਟਨਾ ਨੂੰ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਦੇਸ਼ ਭਰ ‘ਚ ਪੂਜਾ ਸਥਾਨਾਂ ਦੀ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਇਸ ਵਾਰਦਾਤ ਨੇ ਘੱਟ ਗਿਣਤੀ ਅਧਿਕਾਰਾਂ ਦੇ ਸਮਰਥਕਾਂ ‘ਚ ਗੰਭੀਰ ਚਿੰਤਾ ਪੈਦਾ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ ਇਹ ਕਤਲ ਨਾ ਸਿਰਫ਼ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਸਗੋਂ ਹਮਲੇ ਦੇ ਆਲੇ-ਦੁਆਲੇ ਦੇ ਹਾਲਾਤਾਂ ਬਾਰੇ ਵੀ ਗੰਭੀਰ ਚਿੰਤਾਵਾਂ ਪੈਦਾ ਕਰਦੇ ਹਨ। ਕਮਿਸ਼ਨ ਨੇ ਸ਼ੁਰੂਆਤ ‘ਚ ਇਨ੍ਹਾਂ ਕਤਲਾਂ ਨੂੰ ਨਿੱਜੀ ਦੁਸ਼ਮਣੀ ਦੇ ਨਤੀਜੇ ਵਜੋਂ ਦਰਸਾਉਣ ਬਾਰੇ ਪੁਲਿਸ ਦੇ ਜਨਤਕ ਬਿਆਨਾਂ ‘ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਉੱਧਰ, ਬ੍ਰਿਟੇਨ ‘ਚ ਸਭ ਤੋਂ ਵੱਡੀ ਜਨਤਕ ਖੇਤਰ ਯੂਨੀਅਨ (ਯੂਨੀਸਨ) ਨੇ ਇਕ ਕਾਨਫ਼ਰੰਸ ‘ਚ ਬਲੋਚਿਸਤਾਨ ਦੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਵੱਲ ਧਿਆਨ ਖਿੱਚਿਆ। ਇਸ ਸਾਲਾਨਾ ਡੈਲੀਗੇਸ਼ਨ ਕਾਨਫ਼ਰੰਸ ‘ਚ ਟਰੇਡ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਬਲੋਚ ਕਾਰਕੁਨਾਂ ਦੇ ਜ਼ਬਰਦਸਤੀ ਲਾਪਤਾ ਹੋਣ, ਬਿਨਾਂ ਕਿਸੇ ਪ੍ਰਕਿਰਿਆ ਦੇ ਕਤਲਾਂ, ਪ੍ਰਗਟਾਵੇ ਦੀ ਆਜ਼ਾਦੀ ‘ਤੇ ਪਾਬੰਦੀਆਂ ਅਤੇ ਬਲੋਚ ਯਕਜਿਹਤੀ ਕਮੇਟੀ (ਬੀ. ਵਾਈ. ਸੀ.) ਦੇ ਮੈਂਬਰਾਂ ਦੀ ਨਜ਼ਰਬੰਦੀ ਲਈ ਪਾਕਿ ਦੀ ਆਲੋਚਨਾ ਕੀਤੀ। ਬਲੋਚ ਕਾਰਕੁਨ ਉਮਰ ਕਰੀਮ ਨੇ ਇਹ ਮੁੱਦਾ ਉਠਾਇਆ। ਇਸ ਸਮਾਗਮ ‘ਚ ਪੂਰੇ ਬ੍ਰਿਟੇਨ ਤੋਂ ਲਗਭਗ 1,000 ਡੈਲੀਗੇਟਾਂ ਅਤੇ ਇੰਨੇ ਹੀ ਨਿਰੀਖਕਾਂ ਨੇ ਸ਼ਿਰਕਤ ਕੀਤੀ ਅਤੇ ਸਥਿਤੀ ਨੂੰ ਬਹੁਤ ਖ਼ਤਰਨਾਕ ਦੱਸਿਆ।

Ad Position 22
No active advertisement
ਪਿਛਲੀ ਖ਼ਬਰ ਗੁਰੂ ਘਰ ਦੀ ਮਰਿਆਦਾ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਅਜੇਪਾਲ ਸਿੰਘ ਬਰਾੜ ਅਗਲੀ ਖ਼ਬਰ ਉੱਤਰਾਖੰਡ ਵਿਖੇ ਨਿਹੰਗ ਸਿੱਖ ਨੌਜਵਾਨਾਂ ਨਾਲ ਵਾਪਰੀ ਘਟਨਾ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਡੈਲੀਗੇਸ਼ਨ...
Ad Position 24