21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਯੂਥ ਚੋਣਾਂ ’ਚ ਹਲਕਾ ਬਾਘਾ ਪੁਰਾਣਾ ਨੇ ਭੋਲਾ ਸਿੰਘ ਬਰਾੜ ਦੀ ਹਰਮਨ ਪਿਆਰਤਾ ’ਤੇ ਲਾਈ ਮੋਹਰ

Ad Position 21
No active advertisement
ਅਜੀਤ ਡੈਸਕ 25-06-2026
ਬਾਘਾ ਪੁਰਾਣਾ, 24 ਜੂਨ (ਗੁਰਮੀਤ ਸਿੰਘ ਮਾਣੂੰਕੇ)- ਕਾਂਗਰਸ ਪਾਰਟੀ ਵਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ’ਚ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ| ਜਿਸ ਤਹਿਤ ਬਲਾਕ ਬਾਘਾ ਪੁਰਾਣਾ ਅੰਦਰ ਕਾਂਗਰਸ ਪਾਰਟੀ ਵਲੋਂ ਯੂਥ ਪਾਰਟੀ ਵਰਕਰਾਂ ’ਚ ਚੋਣਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਯੂਥ ਵਰਕਰਾਂ ਦੀਆਂ ਚੋਣਾਂ ਕਰਵਾਈਆਂ ਗਈਆਂ| ਜਿਸ ’ਚ ਭੋਲਾ ਸਿੰਘ ਬਰਾੜ ਸਮਾਧ ਭਾਈ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਭੋਲਾ ਸਿੰਘ ਬਰਾੜ ਦੀ ਹਲਕੇ ਵਿਚ ਹਰਮਨ ਪਿਆਰਤਾ ’ਤੇ ਮੋਹਰ ਲਾ ਕੇ ਆਉਣ ਵਾਲੀਆਂ ਚੋਣਾਂ ’ਚ ਹਲਕੇ ਦੀ ਨੁਮਾਇੰਦਗੀ ਦੇਣ ਦਾ ਵੱਡਾ ਸਮਰਥਨ ਦਿੱਤਾ ਹੈ| ਉਕਤ ਚੋਣਾਂ ’ਚ ਜੇਤੂ ਯੂਥ ਕਾਂਗਰਸੀ ਉਮੀਦਵਾਰ ਭੁਪਿੰਦਰ ਸਿੰਘ ਬਰਾੜ ਚੰਨੂਵਾਲਾ ਪ੍ਰਧਾਨ ਹਲਕਾ ਬਾਘਾ ਪੁਰਾਣਾ, ਵਰਿੰਦਰ ਸਿੰਘ ਬਰਾੜ ਸਮਾਧ ਭਾਈ ਬਲਾਕ ਪ੍ਰਧਾਨ ਬਾਘਾ ਪੁਰਾਣਾ ਅਤੇ ਗੁਰਵਿੰਦਰ ਸਿੰਘ ਪ੍ਰਧਾਨ ਬਲਾਕ ਸਮਾਲਸਰ ਨੂੰ ਭੋਲਾ ਸਿੰਘ ਬਰਾੜ ਸਮਾਧ ਭਾਈ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ| ਇਸ ਸਮੇਂ ਗੁਰਚਰਨ ਸਿੰਘ ਚੀਦਾ, ਸੈਕਟਰੀ ਨਾਹਰ ਸਿੰਘ, ਜੋਧਾ ਸਿੰਘ ਬਰਾੜ, ਪ੍ਰਧਾਨ ਗੁਰਜੰਟ ਸਿੰਘ, ਜਗਸੀਰ ਗਰਗ, ਚੇਅਰਮੈਨ ਰਜਿੰਦਰ ਕੁਮਾਰ, ਆਕਾਸ਼ ਬਾਂਸਲ, ਸਰਪੰਚ ਰਣਜੀਤ ਸਿੰਘ, ਸਰਪੰਚ ਮਲਕੀਤ ਸਿੰਘ, ਸਰਪੰਚ ਜਸਵੀਰ ਸਿੰਘ, ਸਰਪੰਚ ਅਮਰਜੀਤ ਸਿੰਘ ਸਮਾਲਸਰ, ਰਾਜਾ ਚੰਨੂਵਾਲਾ, ਸਰਪੰਚ ਗੁਰਚਰਨ ਸਿੰਘ, ਸਰਪੰਚ ਅਮਰਜੀਤ ਸਿੰਘ ਚੀਦਾ, ਨੰਬਰਦਾਰ ਇਕਬਾਲ ਸਿੰਘ ਮਾਹਲਾ, ਬਲਵਿੰਦਰ ਸਿੰਘ ਗਰੀਨ ਵਾਲੇ, ਪੰਚ ਕਰਤਾਰ ਸਿੰਘ ਮਾਹਲਾ, ਗੁਰਤੇਜ ਸਿੰਘ ਥਰਾਜ, ਜੱਗਾ ਸਿੰਘ ਰੋਡੇ, ਤਜਿੰਦਰ ਸਿੰਘ ਕਾਲੇਕੇ, ਰਾਜੂ ਦਿਉਲ ਕਾਲੇਕੇ, ਗੁਰਸ਼ੇਰ ਸਿੰਘ ਚੰਨੂਵਾਲਾ, ਸਰਪੰਚ ਸੁੱਖਾ ਲਧਾਈਕੇ, ਪਿੰਦਰ ਸਿੰਘ ਚੌਧਰੀ ਵਾਲਾ, ਪ੍ਰਤਾਪ ਸਿੰਘ ਢਿਲਵਾਂ ਵਾਲਾ, ਵੰਸ਼ ਸ਼ਰਮਾ, ਕਰਮਜੀਤ ਸਿੰਘ ਕਾਲੇਕੇ, ਡਾ: ਗਾਂਧੀ ਲੰਗੇਆਣਾ, ਸੂਬਾ ਸਿੰਘ ਲੰਗੇਆਣਾ, ਕਸ਼ਮੀਰ ਸਿੰਘ ਚੰਦ ਪੁਰਾਣਾ, ਜਸਵੀਰ ਸਿੰਘ ਚੰਦ ਪੁਰਾਣਾ ਆਦਿ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ|
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਜੇ ਪਲੇਟਫਾਰਮ ਨੂੰ ਸਹੀ ਦਿਸ਼ਾ ਦੇਣ ਲਈ ਝੂੰਦਾ ਅਤੇ ਉਮੈਦਪੁਰੀ ਨੇ ਕੀਤੀ ਪੰਥਕ ਕੌਂਸਲ ਨੂ... ਅਗਲੀ ਖ਼ਬਰ ਮਸਤੂਆਣਾ ਸਾਹਿਬ ਦੇ 3 ਵਾਲੀਬਾਲ ਖਿਡਾਰੀਆਂ ਦੀ ਵਿਸ਼ਵ ਸਕੂਲ ਚੈਂਪੀਅਨਸ਼ਿਪ ਲਈ ਭਾਰਤੀ ਟੀਮ ’ਚ ਚੋਣ
Ad Position 24