15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਚਿੱਟੇ ਨਾਲ ਨੌਜਵਾਨ ਦੀ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਮੰਡੀ ਰੋੜਾਂਵਾਲੀ, ਮੰਡੀ ਅਰਨੀਵਾਲਾ 29 ਜੂਨ (ਮਨਜੀਤ ਸਿੰਘ ਬਰਾੜ, ਨਿਸ਼ਾਨ ਸਿੰਘ ਮੋਹਲ਼ਾ)-ਪੁਲਿਸ ਥਾਣਾ ਅਰਨੀਵਾਲਾ ਅਧੀਨ ਪੈਂਦੇ ਪਿੰਡ ਨੁਕੇਰੀਆਂ ਵਿਚ ਬੀਤੀ ਰਾਤ ਇਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ । ਜਾਣਕਾਰੀ ਦਿੰਦਿਆਂ 28 ਸਾਲਾ ਗੁਰਪ੍ਰੀਤ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਗੁਰਪ੍ਰੀਤ ਸਿੰਘ ਕੁੱਝ ਸਮੇਂ ਤੋਂ ਚਿੱਟੇ ਦਾ ਆਦੀ ਸੀ। ਬੀਤੀ ਰਾਤ ਉਹ ਗੰਗ ਕੈਨਾਲ ਨਹਿਰ ਉਪਰ ਲੱਗੇ ਨਲਕਿਆਂ ਤੋਂ ਘਰ ਲਈ ਪਾਣੀ ਲੈਣ ਲਈ ਗਿਆ ਸੀ । ਜਦ ਉਹ ਦੋ ਤਿੰਨ ਘੰਟਿਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਘਰ ਨਾ ਪਹੁੰਚਿਆ ਤਾਂ ਉਨ੍ਹਾਂ ਵਲੋਂ ਉਸ ਦੀ ਪਿੱਛੇ ਜਾ ਕੇ ਭਾਲ ਕੀਤੀ ਗਈ। ਪਰਿਵਾਰ ਦੇ ਦੱਸਣ ਅਨੁਸਾਰ ਗੁਰਪ੍ਰੀਤ ਸਿੰਘ ਗੰਗ ਕੈਨਾਲ ਨਹਿਰ ਉੱਪਰ ਰਾਤ ਕਰੀਬ 11 ਵਜੇ ਮਿ੍ਤਕ ਪਾਇਆ ਗਿਆ, ਜਿਸ ਕੋਲੋਂ ਚਿੱਟੇ ਦੀ ਖ਼ਾਲੀ ਪੁੜੀ ਅਤੇ ਸਰਿੰਜ ਆਦਿ ਮਿਲੀ ਹੈ। ਪਰਿਵਾਰ ਦੇ ਦੱਸਣ ਅਨੁਸਾਰ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਘਰ ਦੋ ਛੋਟੇ ਬੱਚੇ ਹਨ ।

Ad Position 22
No active advertisement
ਪਿਛਲੀ ਖ਼ਬਰ ਪਦਮ ਸ੍ਰੀ ਪੁਰਸਕਾਰ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਵਲੋਂ ਸੋਲ ਐਕਵਾ ਵੈੱਲਨੈੱਸ ਸੈਂਟਰ ਦਾ ਉਦਘਾਟਨ ਇਹ ਸੈਂਟਰ ਸਿਰਸਾ ਦੇ... ਅਗਲੀ ਖ਼ਬਰ ਦੋਸਤਾਂ ਨਾਲ ਜਨਮ ਦਿਨ ਮਨਾਉਣ ਗਏ 19 ਸਾਲਾ ਨੌਜਵਾਨ ਦੀ ਹੱਤਿਆ
Ad Position 24