16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

‘ਕੈਰੀ ਆਨ ਜੱਟਾ 4’ ਨੇ ਕਮਾਈ ਦੇ ਤੋੜੇ ਰਿਕਾਰਡ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਪਹਿਲੇ ਹਫ਼ਤੇ ’ਚ 21.40 ਕਰੋੜ ਰੁਪਏ ਦੀ ਕੀਤੀ ਕਮਾਈ
ਜਲੰਧਰ, 29 ਜੂਨ (ਅਜੀਤ ਬਿਊਰੋ)-ਪੰਜਾਬੀ ਫਿਲਮ ‘ਕੈਰੀ ਆਨ ਜੱਟਾ’ ਇਕ ਵਾਰ ਫਿਰ ਦਰਸ਼ਕਾਂ ਦੇ ਦਿਲ ਜਿੱਤਣ ਵਿਚ ਕਾਮਯਾਬ ਰਹੀ ਹੈ। 26 ਜੂਨ ਨੂੰ ਰਿਲੀਜ਼ ਹੋਈ ‘ਕੈਰੀ ਆਨ ਜੱਟਾ 4’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰਿਵਾਰਾਂ, ਨੌਜਵਾਨਾਂ ਤੇ ਹਰ ਉਮਰ ਵਰਗ ਦੇ ਦਰਸ਼ਕ ਸਿਨੇਮਾ ਘਰਾਂ ਦਾ ਰੁਖ ਕਰ ਕੇ ਫ਼ਿਲਮ ਦਾ ਭਰਪੂਰ ਆਨੰਦ ਮਾਣ ਰਹੇ ਹਨ । ਫ਼ਿਲਮ ਦੇ ਹਾਊਸਫੁੱਲ ਸ਼ੋਅ ਇਸ ਗੱਲ ਦਾ ਪ੍ਰਮਾਣ ਹਨ । ਜੇਕਰ ਫ਼ਿਲਮ ਦੀ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪਹਿਲੇ ਹਫ਼ਤੇ ਦੌਰਾਨ ਫ਼ਿਲਮ ਨੇ ਕੁੱਲ 21.40 ਕਰੋੜ ਦੀ ਕਮਾਈ ਕਰ ਲਈ ਹੈ। ਜੋ ਕਿ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਪੰਜਾਬੀ ਫਿਲਮ ਬਣ ਕੇ ਉੱਭਰੀ ਹੈ। ਜਿਥੇ ਗਿੱਪੀ ਗਰੇਵਾਲ ਨੇ ਇਕ ਵਾਰ ਫਿਰ ਆਪਣੀ ਬੇਮਿਸਾਲ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਉਥੇ ਹੀ ਬੀਨੂੰ ਢਿੱਲੋਂ, ਸਰਗੁਣ ਮਹਿਤਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਪ੍ਰਿੰਸ ਕੰਵਲਜੀਤ ਸਿੰਘ, ਬੀ. ਐੱਨ. ਸ਼ਰਮਾ, ਪੁਖਰਾਜ ਭੱਲਾ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ, ਸੀਮਾ ਕੌਸ਼ਲ ਤੇ ਹੋਰ ਕਲਾਕਾਰਾਂ ਨੇ ਵੀ ਆਪਣੇ-ਆਪਣੇ ਕਿਰਦਾਰਾਂ ਨੂੰ ਬੇਹੱਦ ਖੂਬਸੂਰਤੀ ਨਾਲ ਨਿਭਾਇਆ ਹੈ। ਫ਼ਿਲਮ ਦਾ ਸਭ ਤੋਂ ਭਾਵੁਕ ਪਲ ਉਹ ਹੈ ਜਦੋਂ ਸਵ. ਜਸਵਿੰਦਰ ਭੱਲਾ ਨੂੰ ਆਧੁਨਿਕ ਵਿਜ਼ੂਅਲ ਤਕਨੀਕ ਦੀ ਮਦਦ ਨਾਲ ਮੁੜ ਪਰਦੇ ’ਤੇ ਪੇਸ਼ ਕੀਤਾ ਗਿਆ ਹੈ । ਸ਼ਰਧਾਂਜਲੀ ਪੰਜਾਬੀ ਸਿਨੇਮਾ ਤੇ ‘ਕੈਰੀ ਆਨ ਜੱਟਾ’ ਲੜੀ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਸੱਚੀ ਸ਼ਰਧਾਂਜਲੀ ਹੈ। ਫ਼ਿਲਮ ਦਾ ਸੰਵਾਦ ਇਸ ਦੀ ਸਭ ਤੋਂ ਵੱਡੀ ਤਾਕਤ ਹਨ। ਹਰ ਸੰਵਾਦ ਹਾਸੇ ਨਾਲ ਭਰਪੂਰ ਹੈ ਤੇ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਨਿਰਦੇਸ਼ਕ ਸਮੀਪ ਕੰਗ ਤੇ ਲੇਖਕ ਨਰੇਸ਼ ਕਥੂਰੀਆ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪਰਿਵਾਰਕ ਮਨੋਰੰਜਨ ਨੂੰ ਬੇਹੱਦ ਖੂਬਸੂਰਤੀ ਨਾਲ ਵੱਡੇ ਪਰਦੇ ’ਤੇ ਪੇਸ਼ ਕਰਨਾ ਜਾਣਦੇ ਹਨ। ਫ਼ਿਲਮ ਦਾ ਸੰਗੀਤ ਪਹਿਲਾਂ ਹੀ ਦਰਸ਼ਕਾਂ ਦੀ ਜ਼ੁਬਾਨ ’ਤੇ ਚੜ ਚੁੱਕਾ ਹੈ ਅਤੇ ਵੱਡੇ ਪਰਦੇ ’ਤੇ ਇਹ ਗੀਤ ਹੋਰ ਵੀ ਪ੍ਰਭਾਵਸ਼ਾਲੀ ਲੱਗਦੇ ਹਨ । ਛਾਇਆਕਾਰੀ, ਸੰਪਾਦਨ ਤੇ ਹੋਰ ਤਕਨੀਕੀ ਪੱਖ ਵੀ ਕਾਬਿਲ-ਏ-ਤਾਰੀਫ਼ ਹਨ । ਕੁੱਲ ਮਿਲਾ ਕੇ ‘ਕੈਰੀ ਆਨ ਜੱਟਾ 4’ ਹਾਸੇ, ਭਾਵਨਾਵਾਂ ਤੇ ਪਰਿਵਾਰਕ ਮਨੋਰੰਜਨ ਦਾ ਸ਼ਾਨਦਾਰ ਮੇਲ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਨੂੰ ਝਟਕਾ, ਭਾਰਤੀ ਬਾਸਮਤੀ ਲਈ ਅਫ਼ਗਾਨਿਸਤਾਨ ਦੇ ਦਰਵਾਜ਼ੇ ਖੁੱਲ੍ਹਣ ਦੇ ਆਸਾਰ ਅਗਲੀ ਖ਼ਬਰ ਬੇਅਦਬੀ ਕਾਨੂੰਨ ਵਾਪਸ ਲੈ ਕੇ ਸਿਰਫ਼ ਸਜ਼ਾਵਾਂ ਤੱਕ ਸੀਮਤ ਕਰੇ ਪੰਜਾਬ ਸਰਕਾਰ-ਡਾ. ਚੀਮਾ
Ad Position 24