16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਅੰਤਾਂ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ, ਮੌਨਸੂਨ ਲਈ ਪੰਜਾਬ ਨੂੰ ਹੋਰ ਕਰਨੀ ਪਵੇਗੀ ਕਰੀਬ ਇੱਕ ਹਫ਼ਤੇ ਦੀ ਉਡੀਕ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਮੂਨਕ 29 ਜੂਨ (ਕੇਵਲ ਸਿੰਗਲਾ) - ਪੰਜਾਬ ਵਿਚ ਅੰਤਾਂ ਦੀ ਗਰਮੀ ਅਤੇ ਹੁੰਮਸ ਕਾਰਨ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਸਵੇਰ ਤੋਂ ਹੀ ਤਿੱਖੀ ਧੁੱਪ ਅਤੇ ਦਿਨ ਭਰ ਪੈ ਰਹੀ ਭਿਆਨਕ ਗਰਮੀ ਕਾਰਨ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਗਰਮੀ ਦੇ ਲੰਬੇ ਦੌਰ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਤੇ ਹਰ ਵਰਗ ਦੇ ਲੋਕ ਮਾਨਸੂਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ । ਗਰਮੀ ਦਾ ਸਭ ਤੋਂ ਵੱਧ ਅਸਰ ਖੇਤੀਬਾੜੀ ਦੇ ਕੰਮਾਂ ’ਤੇ ਪਿਆ ਹੈ। ਝੋਨੇ ਦੀ ਲੁਆਈ ਦਾ ਕੰਮ ਕਈ ਥਾਵਾਂ ’ਤੇ ਠੰਡਾ ਪੈ ਗਿਆ ਹੈ, ਕਿਉਂਕਿ ਕਿਸਾਨਾਂ ਦੀ ਪਹਿਲੀ ਤਰਜੀਹ ਪਹਿਲਾਂ ਹੀ ਲਗਾਏ ਗਏ ਝੋਨੇ ਨੂੰ ਸੋਕੇ ਅਤੇ ਪਾਣੀ ਦੀ ਘਾਟ ਤੋਂ ਬਚਾਉਣ ਦੀ ਬਣ ਗਈ ਹੈ। ਖੇਤਾਂ ਵਿਚ ਲਗਾਤਾਰ ਸਿੰਚਾਈ ਕਰਨ ਕਾਰਨ ਕਿਸਾਨਾਂ ’ਤੇ ਵਾਧੂ ਬੋਝ ਪੈ ਰਿਹਾ ਹੈ ਅਤੇ ਉਹ ਮੀਂਹ ਪੈਣ ਦੀ ਉਡੀਕ ਕਰ ਰਹੇ ਹਨ ਤਾਂ ਜੋ ਫ਼ਸਲ ਨੂੰ ਰਾਹਤ ਮਿਲ ਸਕੇ । ਦੂਜੇ ਪਾਸੇ, ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿਚ ਦੱਖਣ-ਪੱਛਮੀ ਮਾਨਸੂਨ ਦੇ ਪਹੁੰਚਣ ਲਈ ਲੋਕਾਂ ਨੂੰ ਹਾਲੇ ਤਕਰੀਬਨ ਇੱਕ ਹਫ਼ਤਾ ਹੋਰ ਉਡੀਕ ਕਰਨੀ ਪਵੇਗੀ । ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਦੇ ਉੱਤਰੀ ਭਾਰਤ ਵੱਲ ਅੱਗੇ ਵਧਣ ਲਈ ਹਾਲਾਤ ਅਨੁਕੂਲ ਬਣ ਰਹੇ ਹਨ, ਪਰ ਪੰਜਾਬ ਵਿਚ ਇਸ ਦੀ ਆਮਦ ਵਿਚ ਹਾਲੇ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਮਾਨਸੂਨ ਦੇਰੀ ਨਾਲ ਪਹੁੰਚਣ ਕਾਰਨ ਗਰਮੀ ਤੋਂ ਤੁਰੰਤ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਕਿਸਾਨਾਂ ਅਤੇ ਆਮ ਲੋਕਾਂ ਨੂੰ ਉਮੀਦ ਹੈ ਕਿ ਮਾਨਸੂਨ ਦੀ ਆਮਦ ਨਾਲ ਨਾ ਸਿਰਫ਼ ਤਾਪਮਾਨ ਵਿੱਚ ਗਿਰਾਵਟ ਆਵੇਗੀ, ਸਗੋਂ ਖੇਤੀਬਾੜੀ ਦੇ ਕੰਮਾਂ ਵਿਚ ਵੀ ਤੇਜ਼ੀ ਆਵੇਗੀ ਅਤੇ ਝੋਨੇ ਦੀ ਲੁਆਈ ਮੁੜ ਰਫ਼ਤਾਰ ਫੜੇਗੀ। ਮਾਨਸੂਨ ਸਬੰਧੀ ਕਿ ਕਿਹਾ ਭਾਰਤੀ ਮੌਸਮ ਵਿਭਾਗ ਨੇ ਆਈ.ਐਮ.ਡੀ. ਵਲੋਂ ਜਾਰੀ ਬਿਆਨ ਅਨੁਸਾਰ ਅਗਲੇ ਦੋ ਤੋਂ ਤਿੰਨ ਦਿਨਾਂ ਵਿਚ ਮਾਨਸੂਨ ਦੇ ਉੱਤਰੀ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਨੇੜਲੇ ਖੇਤਰਾਂ ਵਿਚ ਅੱਗੇ ਵਧਣ ਦੀ ਸੰਭਾਵਨਾ ਹੈ । ਇਸ ਤੋਂ ਬਾਅਦ ਦੇ ਦੋ ਤੋਂ ਤਿੰਨ ਦਿਨਾਂ ਦੌਰਾਨ ਮਾਨਸੂਨ ਉੱਤਰ ਪ੍ਰਦੇਸ਼ ਦੇ ਹੋਰ ਹਿੱਸਿਆਂ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ ਅਤੇ ਦੱਖਣ-ਪੂਰਬੀ ਰਾਜਸਥਾਨ ਤੱਕ ਪਹੁੰਚ ਸਕਦਾ ਹੈ । ਨਿੱਜੀ ਮੌਸਮ ਭਵਿੱਖਬਾਣੀ ਏਜੰਸੀ ਸਕਾਈਮੈਟ ਦੇ ਅਨੁਸਾਰ ਜੇਕਰ ਮੌਸਮੀ ਹਾਲਾਤ ਅਨੁਕੂਲ ਰਹੇ ਤਾਂ ਦਿੱਲੀ ਵਿਚ ਮਾਨਸੂਨ 4 ਜੁਲਾਈ ਦੇ ਆਸ-ਪਾਸ ਦਸਤਕ ਦੇ ਸਕਦਾ ।

Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਢਾਹੇ ਜਾਣ ਦਾ ਮਾਮਲਾ ਭਖਿਆ ਅਗਲੀ ਖ਼ਬਰ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੇ 19 ਕਰੋੜ ਪੌਂਡ ਦੇ ਭ੍ਰਿਸ਼ਟਾਚਾਰ ਮਾਮਲੇ ’ਚ ਸੁਪਰੀਮ ਕੋਰਟ ਦਾ ਖੜਕਾਇਆ ਦਰਵਾਜ਼ਾ
Ad Position 24