21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪਾਕਿਸਤਾਨ ਵਲੋਂ ਡਰੋਨ ਰਾਹੀਂ ਸੁੱਟੀ 11 ਕਿੱਲੋ ਹੈਰੋਇਨ ਬਰਾਮਦ

ਅਟਾਰੀ ਸਰਹੱਦ, 21 ਅਗਸਤ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨ ਤੋਂ ਡਰੋਨ ਰਾਹੀਂ ਅਟਾਰੀ ਸਰਹੱਦ ਦੇ ਨਜ਼ਦੀਕ ਪਿੰਡ ਦੇ ਖੇਤਾਂ ’ਚ ਸੁੱਟੀ 11 ਕਿੱਲੋ ਹੈਰੋਇਨ ਨੂੰ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਵਲੋਂ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 55 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 22-08-2026
ਅਟਾਰੀ ਸਰਹੱਦ, 21 ਅਗਸਤ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨ ਤੋਂ ਡਰੋਨ ਰਾਹੀਂ ਅਟਾਰੀ ਸਰਹੱਦ ਦੇ ਨਜ਼ਦੀਕ ਪਿੰਡ ਦੇ ਖੇਤਾਂ ’ਚ ਸੁੱਟੀ 11 ਕਿੱਲੋ ਹੈਰੋਇਨ ਨੂੰ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਵਲੋਂ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 55 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਐਂਟੀ ਨਾਰਕੋਟਿਕ ਟਾਸਕ ਫੋਰਸ, ਪੰਜਾਬ ਪੁਲਿਸ ਅਤੇ ਬੀ. ਐੱਸ. ਐੱਫ. ਅਟਾਰੀ ਸਰਹੱਦ ਦੇ ਸਹਿਯੋਗ ਨਾਲ ਬਰਾਮਦ ਕੀਤੀ ਗਈ ਹੈਰੋਇਨ ਬਾਰੇ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਨਸ਼ਾ ਤਸਕਰਾਂ ਵਲੋਂ ਪਾਕਿਸਤਾਨੀ ਨਸ਼ਾ ਤਸਕਰਾਂ ਪਾਸੋਂ ਡਰੋਨ ਰਾਹੀਂ ਅਟਾਰੀ ਸਰਹੱਦ ਤੇ ਨਜ਼ਦੀਕ ਪਿੰਡ ਕਾਉਂਕੇ ਢੋਡੀਵਿੰਡ ਦੇ ਦਰਮਿਆਨ ਖੇਤਾਂ ਵਿਚ ਪਾਕਿਸਤਾਨ ਤੋਂ ਡਰੋਨ ਆ ਕੇ ਡਿੱਗਾ ਸੀ, ਜਿਸ ਦਾ ਪਿੱਛਾ ਕਰਦਿਆਂ ਐਂਟੀ ਨਾਰਕੋਟਿਕ ਟਾਸਕ ਫੋਰਸ ਤੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਵਲੋਂ ਇਸ ਆਪਰੇਸ਼ਨ ਨੂੰ ਸਫਲ ਬਣਾਉਂਦਿਆਂ ਜਿਥੇ 11 ਕਿੱਲੋ ਦੇ ਕਰੀਬ ਹੈਰੋਇਨ ਫੜੀ, ਉਥੇ ਹੀ ਪੰਜਾਬ ਪੁਲਿਸ ਦੇ ਹੱਥ ਸਥਾਨਕ ਪਿੰਡਾਂ ਦੇ ਨਸ਼ਾ ਤਸਕਰਾਂ ਜਿਨ੍ਹਾਂ ਦੇ ਇਸ ਹੈਰੋਇਨ ਨੂੰ ਚੁੱਕਣ ਸੰਬੰਧੀ ਸੁਰਾਖ ਐਂਟੀ ਨਾਰਕੋਟਿਕ ਟਾਸਕ ਫੋਰਸ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਟੀਮ ਲਗਾ ਕੇ ਨਸ਼ਾ ਤਸਕਰਾਂ ਨੂੰ ਫੜਨ ਲਈ ਤੇਜ਼ੀ ਨਾਲ ਛਾਪੇਮਾਰੀ ਕੀਤੀ ਜਾ ਰਹੀ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਪਤੀ-ਪਤਨੀ ਅਤੇ 6 ਸਾਲਾ ਧੀ ਦੀ ਮੌਤ ਲੁਧਿਆਣਾ ਦੇ ਪਿੰਡ ਭਾਮੀਆਂ ਨਾਲ ਸੰਬੰਧਿਤ ਹੈ ਪਰਿਵਾਰ ਅਗਲੀ ਖ਼ਬਰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਤੱਖ ਪ੍ਰਮਾਣ-ਢਿੱਲੋਂ
Ad Position 24