ਪੰਜਾਬ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਦਾ ਆਗਾਜ਼
ਚੰਡੀਗੜ੍ਹ, 21 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਘੱਟ ਗਿਣਤੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਥੇਬੰਦੀ ਵਿਚ ਯੋਗ ਸਨਮਾਨ ਦੇਣ ਵਾਸਤੇ ਹਰ ਹਲਕੇ ਵਿਚ ਮਸੀਹ ਭਾਈਚਾਰਾ ਅਤੇ ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਚੰਡੀਗੜ੍ਹ, 21 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਖ-ਵੱਖ ਘੱਟ ਗਿਣਤੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਥੇਬੰਦੀ ਵਿਚ ਯੋਗ ਸਨਮਾਨ ਦੇਣ ਵਾਸਤੇ ਹਰ ਹਲਕੇ ਵਿਚ ਮਸੀਹ ਭਾਈਚਾਰਾ ਅਤੇ ਮੁਸਲਿਮ ਭਾਈਚਾਰੇ ਦੇ ਹਲਕਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਘੱਟ ਗਿਣਤੀਆਂ ਪ੍ਰਤੀ ਉਸਾਰੂ ਵਿਚਾਰਧਾਰਾ ਕਰਕੇ ਪੰਜਾਬ ਭਰ ਵਿਚ ਵੱਡੇ ਪੱਧਰ ’ਤੇ ਕ੍ਰਿਸ਼ਚਨ ਅਤੇ ਮੁਸਲਿਮ ਆਗੂ ਵਧੀਆਂ ਸੇਵਾਵਾਂ ਕਰ ਰਹੇ ਹਨ। ਇਸ ਲਈ ਹਰ ਹਲਕੇ ਵਿਚ ਇਕ-ਇਕ ਹਲਕਾ ਪ੍ਰਧਾਨ ਨਿਯੁਕਤ ਕਰਕੇ ਕ੍ਰਿਸ਼ਚਨ ਅਤੇ ਮੁਸਲਿਮ ਭਾਈਚਾਰੇ ਦੀਆਂ ਜਥੇਬੰਦਕ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਇਸ ਸੰਬੰਧ ਵਿਚ ਸ਼ੁਰੂਆਤ ਕਰਦਿਆਂ ਪੰਜਾਬ ਦੇ 15 ਵੱਖ- ਵੱਖ ਵਿਧਾਨ ਸਭਾ ਹਲਕਿਆਂ ਵਿਚ ਕ੍ਰਿਸ਼ਚਨ ਭਾਈਚਾਰੇ ਦੇ ਹਲਕਾ ਪ੍ਰਧਾਨ ਅਤੇ 19 ਵਿਧਾਨ ਸਭਾ ਹਲਕਿਆਂ ਵਿਚ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬਾਕੀ ਹਲਕਿਆਂ ਦੇ ਨਾਵਾਂ ਦਾ ਐਲਾਨ ਵੀ ਛੇਤੀ ਕਰ ਦਿੱਤਾ ਜਾਵੇਗਾ। ਕ੍ਰਿਸ਼ਚਨ ਭਾਈਚਾਰੇ ਵਿਚੋਂ ਹਲਕਾ ਪ੍ਰਧਾਨ ਵਜੋਂ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਸੂਰਜ ਪ੍ਰਕਾਸ਼ ਅਵਾਂਖੀ ਗੇਟ, ਸੁਜਾਨਪੁਰ ਤੋਂ ਮਦਨ ਲਾਲ ਹਰੀਅਲ, ਸ੍ਰੀ ਹਰਗੋਬਿੰਦਪੁਰ ਤੋਂ ਰਮੇਸ਼ ਆਜ਼ਾਦ ਪੰਜਗਰਾਈਆਂ, ਲੁਧਿਆਣਾ (ਸੈਂਟਰਲ) ਤੋਂ ਸੁਨੀਲ ਡੈਨਿਸ ਸਟੀਫਨ, ਰੂਪਨਗਰ ਤੋਂ ਸੁਨੀਲ ਕੁਮਾਰ ਪੌਲ, ਰਾਮਪੁਰਾ ਫੂਲ ਤੋਂ ਖਜਾਨ ਰਾਮ, ਫ਼ਾਜ਼ਿਲਕਾ ਤੋਂ ਸੁਖਵਿੰਦਰ ਸੁੱਖਾ ਮੌਜਮ, ਸ਼ਾਹਕੋਟ ਤੋਂ ਵਿਜੈ ਕੁਮਾਰ ਬਘੇਲਾ, ਬਠਿੰਡਾ (ਸ਼ਹਿਰ) ਤੋਂ ਵਿਸ਼ਾਲ ਮਸੀਹ, ਸ੍ਰੀ ਚਮਕੌਰ ਸਾਹਿਬ ਤੋਂ ਸੁਖਦੇਵ, ਅੰਮ੍ਰਿਤਸਰ (ਪੂਰਬੀ) ਤੋਂ ਡਾ. ਬਿੱਲਾ ਮਸੀਹ, ਜਲੰਧਰ (ਉੱਤਰੀ) ਤੋਂ ਪਵਨ ਸਹੋਤਾ, ਸਮਾਣਾ ਤੋਂ ਰਵੀ ਮਸੀਹ, ਭਦੌੜ ਤੋਂ ਸੁਖਵਿੰਦਰ ਪਾਸਟਰ ਅਤੇ ਹਲਕਾ ਗੁਰਦਾਸਪੁਰ ਤੋਂ ਵਿਕਟਰ ਮਸੀਹ ਦੇ ਨਾਂਅ ਸ਼ਾਮਿਲ ਹਨ। ਮੁਸਲਿਮ ਭਾਈਚਾਰੇ ਵਿਚੋਂ ਹਲਕਾ ਪ੍ਰਧਾਨ ਵਜੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਰਫੀਕ ਮੁਹੰਮਦ ਢਾਂਗੂ ਸਰਾ, ਸ੍ਰੀ ਹਰਗੋਬਿੰਦਪੁਰ ਤੋਂ ਨਿਯਾਮਤ ਅਲੀ ਭੱਟੀਵਾਲ, ਜਲਾਲਾਬਾਦ ਤੋਂ ਮੁਹੰਮਦ ਤਨਵੀਰ, ਲੁਧਿਆਣਾ (ਸੈਂਟਰਲ) ਸ਼ਾਹਿਦ ਸ਼ੈਫੀ, ਰਾਮਪੁਰਾ ਫੂਲ ਤੋਂ ਰਮਜਾਨ ਖ਼ਾਨ, ਫਾਜਲਿਕਾ ਤੋਂ ਮੁਰਾਦ ਖ਼ਾਨ ਚੁਆੜਿਆਂਵਾਲੀ, ਦੀਨਾਨਗਰ ਲਾਲ ਹੁਸੈਨ ਰਾਉੂਵਾਲਾ, ਬਠਿੰਡਾ (ਸ਼ਹਿਰ) ਤੋਂ ਸਲੀਮ ਮੁਹੰਮਦ ਗੁਰੂ ਨਾਨਕਪੁਰਾ ਮੁਹੱਲਾ, ਸ੍ਰੀ ਚਮਕੌਰ ਸਾਹਿਬ ਤੋਂ ਮਜੀਦ ਖ਼ਾਨ ਮੋਰਿੰਡਾ, ਰੂਪਨਗਰ ਤੋਂ ਕਰਮਦੀਨ ਅਨਾਜ ਮੰਡੀ, ਅੰਮ੍ਰਿਤਸਰ (ਪੂਰਬੀ) ਨਸੀਰ, ਮੌੜ ਤੋਂ ਸਲੀਮ ਖ਼ਾਨ, ਜਲੰਧਰ (ਉੱਤਰੀ) ਤੋਂ ਮੁਹੰਮਦ ਜਾਵੀਰ ਆਲਮ, ਫਿਰੋਜ਼ਪੁਰ (ਦਿਹਾਤੀ) ਤੋਂ ਕਰਮਦੀਨ, ਫਗਵਾੜਾ ਤੋਂ ਵਾਸਿਮ ਅਹਿਮਦ, ਨਾਭਾ ਤੋਂ ਇਰਫਾਨ ਖ਼ਾਨ ਕਰਤਾਰਪੁਰ ਮੁਹੱਲਾ, ਦਿੜਬਾ ਤੋਂ ਸੁਦਾਗਰ ਖ਼ਾਨ, ਭਦੌੜ ਤੋਂ ਡਾ. ਇਕਬਾਲ ਮੁਹੰਮਦ ਅਤੇ ਭੁਚੋਂ ਮੰਡੀ ਤੋਂ ਸ਼ੇਰ ਅਲੀ ਦੇ ਨਾਂਅ ਸ਼ਾਮਿਲ ਹਨ।