15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅਕਾਲੀ ਦਲ ‘ ਵਾਰਿਸ ਪੰਜਾਬ ਦੇ ’ ਦਾ ਮੁੱਖ ਏਜੰਡਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ - ਬਾਪੂ ਤਰਸੇਮ ਸਿੰਘ ਪੰਜਾਬ ਤੇ ਪੰਥਕ ਸਿਆਸਤ ਇਕ ਨਵੇਂ ਦੌਰ ਵਿਚੋਂ ਗੁਜ਼ਰ ਰਹੀ ਹੈ-ਮਨਪ੍ਰੀਤ ਸਿੰਘ ਇਯਾਲੀ

ਫ਼ਰੀਦਕੋਟ, 14 ਸਤੰਬਰ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਅੱਜ ਫ਼ਰੀਦਕੋਟ ਦੀ ਦਾਣਾ ਮੰਡੀ ਵਿਖੇ ਮਿਸ਼ਨ 2027 ਦੇ ਨਾਅਰੇ ਹੇਠ ਵਿਸ਼ਾਲ ਸਿਆਸੀ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਆਪ ਮੁਹਾਰੇ ਪਹੁੰਚੀ ਸੰਗਤ ਨੇ ਹਾਜ਼ਰੀ ਲਵਾਈ । ਫ਼ਰੀਦਕੋਟ ਤੋਂ ਵਿਧਾਨ ਸਭਾ ਚੋਣਾਂ 2027 ਲਈ ਬਿਗੁਲ ਵਜਾਉਂਦਿਆ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਲੀਡਰਸ਼ਿਪ ਨੇ ਪੰਜਾਬ ਦੀ ਹੋਂਦ, ਨੌਜਵਾਨੀ ਦੀ ਸੁਰੱਖਿਆ, ਨਸ਼ਿਆਂ ਦੇ ਖਾਤਮੇ, ਉਦਯੋਗਿਕ ਵਿਕਾਸ, ਰੁਜ਼ਗਾਰ ਅਤੇ ਪੰਥਕ ਮਸਲਿਆਂ ਨੂੰ ਆਪਣੀ ਸਿਆਸੀ ਲੜਾਈ ਦੇ ਕੇਂਦਰੀ ਮੁੱਦੇ ਵਜੋਂ ਉਭਾਰਿਆ।

Ad Position 21
repet_subhas-goyals [Copy P29]
ਫ਼ਰੀਦਕੋਟ ਵਿਧਾਨ ਸਭਾ ਤੋਂ ਉਮੀਦਵਾਰ ਐਲਾਨੇ ਗਏ ਦਲੇਰ ਸਿੰਘ ਡੋਡ। 15-09-2026

ਫ਼ਰੀਦਕੋਟ, 14 ਸਤੰਬਰ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਅੱਜ ਫ਼ਰੀਦਕੋਟ ਦੀ ਦਾਣਾ ਮੰਡੀ ਵਿਖੇ ਮਿਸ਼ਨ 2027 ਦੇ ਨਾਅਰੇ ਹੇਠ ਵਿਸ਼ਾਲ ਸਿਆਸੀ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਆਪ ਮੁਹਾਰੇ ਪਹੁੰਚੀ ਸੰਗਤ ਨੇ ਹਾਜ਼ਰੀ ਲਵਾਈ । ਫ਼ਰੀਦਕੋਟ ਤੋਂ ਵਿਧਾਨ ਸਭਾ ਚੋਣਾਂ 2027 ਲਈ ਬਿਗੁਲ ਵਜਾਉਂਦਿਆ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਲੀਡਰਸ਼ਿਪ ਨੇ ਪੰਜਾਬ ਦੀ ਹੋਂਦ, ਨੌਜਵਾਨੀ ਦੀ ਸੁਰੱਖਿਆ, ਨਸ਼ਿਆਂ ਦੇ ਖਾਤਮੇ, ਉਦਯੋਗਿਕ ਵਿਕਾਸ, ਰੁਜ਼ਗਾਰ ਅਤੇ ਪੰਥਕ ਮਸਲਿਆਂ ਨੂੰ ਆਪਣੀ ਸਿਆਸੀ ਲੜਾਈ ਦੇ ਕੇਂਦਰੀ ਮੁੱਦੇ ਵਜੋਂ ਉਭਾਰਿਆ। ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਫ਼ਰੀਦਕੋਟ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਮੁੱਖ ਏਜੰਡਾ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਨਾ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ। ਉਨ੍ਹਾਂ ਕਿਹਾ ਕਿ 2027 ਸਿਰਫ਼ ਸੱਤਾ ਹਾਸਿਲ ਕਰਨ ਦੀ ਸਿਆਸੀ ਲੜਾਈ ਨਹੀਂ, ਸਗੋਂ ਪੰਜਾਬ ਦੀ ਹੋਂਦ ਅਤੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ । ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਨੇ ਹਮੇਸ਼ਾਂ ਪੰਜਾਬ ਅਤੇ ਦੇਸ਼ ਦੀ ਸਿਆਸਤ ਨੂੰ ਨਵੀਂ ਦਿਸ਼ਾ ਦਿੱਤੀ ਹੈ । ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਬਾਬਾ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਪੰਜਾਬ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸੰਗਤ ਦੀ ਬੇਨਤੀ ਲੈ ਕੇ ਪਹੁੰਚੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਥਕ ਸਿਆਸਤ ਇਕ ਨਵੇਂ ਦੌਰ ਵਿਚੋਂ ਗੁਜ਼ਰ ਰਹੀ ਹੈ। ਜੈਤੋ ਤੋਂ ਹਲਕਾ ਇੰਚਾਰਜ ਬੀਬੀ ਸੰਦੀਪ ਕੌਰ ਨੇ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਵੱਡੀ ਗਿਣਤੀ ਵਿਚ ਪਹੁੰਚੀ ਮਹਿਲਾ ਸ਼ਕਤੀ ਦਾ ਧੰਨਵਾਦ ਕੀਤਾ । ਕੋਟਕਪੂਰਾ ਤੋਂ ਹਲਕਾ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਕੋਟਕਪੂਰਾ ਨੂੰ ਉਦਯੋਗਿਕ ਪੱਖੋਂ ਮਜ਼ਬੂਤ ਬਣਾਉਣ ਲਈ ਹਲਕਾ ਪੱਧਰ ’ਤੇ ਵੱਖਰਾ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ। ਫ਼ਰੀਦਕੋਟ ਤੋਂ ਹਲਕਾ ਇੰਚਾਰਜ ਭਾਈ ਦਲੇਰ ਸਿੰਘ ਡੋਡ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਸੋਚ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਟਕਸਾਲੀ ਆਗੂ ਸਵ: ਜਥੇਦਾਰ ਲਖਬੀਰ ਸਿੰਘ ਅਰਾਈਆਂਵਾਲਾ ਦੀ ਧਰਮ ਪਤਨੀ ਸੁਰਿੰਦਰ ਕੌਰ, ਭਰਾਤਾ ਕੁਲਦੀਪ ਸਿੰਘ ਸਪੁੱਤਰ ਸਿਮਰਜੀਤ ਸਿੰਘ ਅਰਾਈਆਂ ਵਾਲਾ, ਦਵਿੰਦਰ ਸਿੰਘ ਪਟੇਲ, ਜਗਜੀਵਨ ਸਿੰਘ ਹਰਦਿਆਲੇਆਣਾ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਕਿਲੀ, ਆਦਿ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਹੋਏ। ਇਸ ਮੌਕੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਭਾਈ ਸੁਖਦੇਵ ਸਿੰਘ ਕਾਦੀਆਂ, ਬਾਬੂ ਸਿੰਘ ਬਰਾੜ ਮੈਂਬਰ ਪਾਰਲੀਮੈਂਟ ਬੋਰਡ, ਲੱਖਾ ਸਿੰਘ ਸਿਧਾਣਾ ਹਲਕਾ ਇੰਚਾਰਜ ਮੌੜ, ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ, ਮੋਗਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ, ਫਿਰੋਜ਼ਪੁਰ ਦਿਹਾਤੀ ਤੋਂ ਡਾ. ਅਵਤਾਰ ਸਿੰਘ, ਫਿਰੋਜ਼ਪੁਰ ਸ਼ਹਿਰੀ ਤੋਂ ਹਲਕਾ ਇੰਚਾਰਜ ਗੁਰਚਰਨ ਸਿੰਘ ਸੰਘਾ, ਮਨਪ੍ਰੀਤ ਸਿੰਘ ਭੋਲੂਵਾਲਾ, ਗੁਰਜੰਟ ਸਿੰਘ ਭੁੱਟੋ, ਕਾਕਾ ਸਿੰਘ ਬਰਾੜ, ਤੇਜਿੰਦਰ ਸਿੰਘ ਮਚਾਕੀ, ਹਰਬੰਸ ਸਿੰਘ ਫੌਜੀ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਸੋਨੂ ਸਾਦਿਕ, ਰਘਬੀਰ ਸਿੰਘ ਹੱਸਣਭੱਟੀ, ਅਮਰੀਕ ਸਿੰਘ ਭੋਲੂਵਾਲਾ, ਜਸਵੀਰ ਜੱਸੀ, ਜਸਵੰਤ ਸਿੰਘ ਸ਼ਹਿਰੀ ਪ੍ਰਧਾਨ, ਗੁਰਜੰਟ ਸਿੰਘ ਸਿਰਸੜੀ, ਬਲਵਿੰਦਰ ਸਿੰਘ ਰੋਡੇ, ਸੁਰਜੀਤ ਸਿੰਘ ਅਰਾਈਆਂ ਵਾਲਾ ਫਰੀਦਕੋਟ ਮੀਡੀਆ ਸਲਾਹਕਾਰ ਨੇ ਵੀ ਸੰਬੋਧਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਗਮਾਡਾ ਦੇ 15,000 ਕਰੋੜ ਦੇ ਕਰਜ਼ੇ ਨੂੰ ਹਾਈ ਕੋਰਟ ਵਿਚ ਚੁਣੌਤੀ ਅਗਲੀ ਖ਼ਬਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 82 ਵੀਂ ਵਰ੍ਹੇਗੰਢ ਮੌਕੇ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ‘ ਮੀਰੀ ਪੀਰੀ ਕਾਨਫ਼ਰੰਸ ’ ਕਰਵਾ...
Ad Position 24