06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅਕਾਲੀ-ਭਾਜਪਾ ਰਾਜ ਦੌਰਾਨ ਮੇਰੇ ’ਤੇ ਝੂਠਾ ਪਰਚਾ ਕਰਵਾਇਆ ਗਿਆ ਸੀ-ਬਲਤੇਜ ਪੰਨੂ

ਚੰਡੀਗੜ੍ਹ, 5 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ) - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਅਕਾਲੀ ਦਲ (ਬ) ਸਰਕਾਰ ਵਲੋਂ 2015 ’ਚ ਮੇਰੇ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਸੀ। ਮੈਂ ਅਦਾਲਤ ’ਚ ਕਰੀਬ ਸਾਢੇ ਚਾਰ ਸਾਲ ਉਹ ਕੇਸ ਲੜਿਆ ਤੇ ਬਰੀ ਹੋਇਆ ।

Ad Position 21
No active advertisement
ਅਜੀਤ ਡੈਸਕ 06-10-2026
ਚੰਡੀਗੜ੍ਹ, 5 ਅਕਤੂਬਰ (ਸੁਖਵਿੰਦਰ ਸਿੰਘ ਸ਼ਾਨ) - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਅਕਾਲੀ ਦਲ (ਬ) ਸਰਕਾਰ ਵਲੋਂ 2015 ’ਚ ਮੇਰੇ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਸੀ। ਮੈਂ ਅਦਾਲਤ ’ਚ ਕਰੀਬ ਸਾਢੇ ਚਾਰ ਸਾਲ ਉਹ ਕੇਸ ਲੜਿਆ ਤੇ ਬਰੀ ਹੋਇਆ । ਜੇਕਰ ਵਿਰਸਾ ਸਿੰਘ ਵਲਟੋਹਾ ਆਪਣੀ ਭਾਸ਼ਾ ਨਹੀਂ ਸੁਧਾਰਦੇ ਤਾਂ ਮੈਂ ਅੱਖਰ-ਅੱਖਰ ਦੱਸਾਂਗਾ ਕਿ ਉਸ ਕੇਸ ਪਿੱਛੇ ਕੌਣ ਸੀ ਤੇ ਉਸ ਸਮੇਂ ਉਨ੍ਹਾਂ ਨੇ ਕੀ-ਕੀ ਕੀਤਾ ਸੀ । ਮੈਂ ਖ਼ੁਦ ਇਹ ਸਭ ਹੰਢਾਇਆ ਹੈ । ਪੰਨੂ ਬਹਿਰੀਨ ਵਾਲੀ ਔਰਤ ਦੇ ਵਿਵਾਦਿਤ ਮਾਮਲੇ ’ਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਦਿੱਤੇ ਸਪਸ਼ਟੀਕਰਨ ਸੰਬੰਧੀ ਤੇ ਉਨ੍ਹਾਂ (ਪੰਨੂ) ਵਿਰੁੱਧ ਕੀਤੀਆਂ ਟਿੱਪਣੀਆਂ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਸਨ ।
Ad Position 22
No active advertisement
ਪਿਛਲੀ ਖ਼ਬਰ ਮਾਮੇ ਦੀ ਧੀ ਨਾਲ ਵਿਆਹ ਕਰਾਉਣ ਵਾਲੇ ਲੜਕੇ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦਾ ਦਿਹਾਂਤ
Ad Position 24