11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਤਿੰਨ ਨੌਜਵਾਨਾਂ ’ਤੇ ਪਈ ਅਸਮਾਨੀ ਬਿਜਲੀ-ਇਕ ਹੋਈ ਮੌਤ

ਸ਼ਾਹਪੁਰ ਕੰਢੀ, 11 ਅਕਤੂਬਰ (ਰਣਜੀਤ ਸਿੰਘ)-ਪਿੰਡ ਰਾਜਪੁਰਾ ਵਿਖੇ ਸ਼ਾਹਪੁਰ ਕੰਢੀ ਡੈਮ ਦੇ ਨਿਰਮਾਣ ਅਧੀਨ ਪਾਵਰ ਹਾਊਸ ਨੰਬਰ-1 ਦੇ ਨਜ਼ਦੀਕ ਅੱਜ ਤਿੰਨ ਨੌਜਵਾਨਾਂ ’ਤੇ ਅਸਮਾਨੀ ਬਿਜਲੀ ਪੈ ਗਈ। ਸੂਚਨਾ ਮਿਲਦੇ ਹੀ ਥਾਣਾ ਸ਼ਾਹਪੁਰ ਕੰਢੀ ਦੀ ਪੁਲਿਸ ਮੌਕੇ ਉਪਰ ਪਹੁੰਚ ਗਈ, ਜਿੱਥੇ ਤਿੰਨੇ ਨੌਜਵਾਨ ਬੇਹੋਸ਼ ਹਾਲਤ ਵਿਚ ਪਏ ਹੋਏ ਸਨ।

Ad Position 21
No active advertisement
ਅਜੀਤ ਡੈਸਕ 12-10-2026
ਸ਼ਾਹਪੁਰ ਕੰਢੀ, 11 ਅਕਤੂਬਰ (ਰਣਜੀਤ ਸਿੰਘ)-ਪਿੰਡ ਰਾਜਪੁਰਾ ਵਿਖੇ ਸ਼ਾਹਪੁਰ ਕੰਢੀ ਡੈਮ ਦੇ ਨਿਰਮਾਣ ਅਧੀਨ ਪਾਵਰ ਹਾਊਸ ਨੰਬਰ-1 ਦੇ ਨਜ਼ਦੀਕ ਅੱਜ ਤਿੰਨ ਨੌਜਵਾਨਾਂ ’ਤੇ ਅਸਮਾਨੀ ਬਿਜਲੀ ਪੈ ਗਈ। ਸੂਚਨਾ ਮਿਲਦੇ ਹੀ ਥਾਣਾ ਸ਼ਾਹਪੁਰ ਕੰਢੀ ਦੀ ਪੁਲਿਸ ਮੌਕੇ ਉਪਰ ਪਹੁੰਚ ਗਈ, ਜਿੱਥੇ ਤਿੰਨੇ ਨੌਜਵਾਨ ਬੇਹੋਸ਼ ਹਾਲਤ ਵਿਚ ਪਏ ਹੋਏ ਸਨ। ਇਹ ਨੌਜਵਾਨ ਵੰਸ ਸ਼ਰਮਾ (21) ਨਿਵਾਸੀ ਪਿੰਡ ਅਖਵਾਨਾਂ, ਜਤਿਨ (19) ਨਿਵਾਸੀ ਜੁਗਿਆਲ ਕਾਲੋਨੀ ਅਤੇ ਗਗਨ (17) ਨਿਵਾਸੀ ਜੁਗਿਆਲ ਕਾਲੋਨੀ, ਮਾਧੋਪੁਰ ਵੱਲ ਜਾ ਰਹੇ ਸਨ ਕਿ ਜਦੋਂ ਉਹ ਪਾਵਰ ਹਾਊਸ ਨਜ਼ਦੀਕ ਪਹੁੰਚੇ ਤਾਂ ਪੈ ਰਹੇ ਮੀਂਹ ਕਾਰਨ ਉਨ੍ਹਾਂ ਉਪਰ ਅਸਮਾਨੀ ਬਿਜਲੀ ਪੈ ਗਈ ਤੇ ਉਹ ਮੋਟਰਸਾਈਕਲ ਤੋਂ ਡਿੱਗ ਪਏ। ਕੰਪਨੀ ਦੇ ਵਰਕਰਾਂ ਨੇ ਉਨ੍ਹਾਂ ਨੂੰ ਚੁੱਕ ਕੇ ਰਣਜੀਤ ਸਾਗਰ ਡੈਮ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਨੂੰ ਪਠਾਨਕੋਟ ਰੈਫਰ ਕਰ ਦਿੱਤਾ, ਜਿੱਥੇ ਵੰਸ ਸ਼ਰਮਾ ਦੀ ਮੌਤ ਹੋ ਗਈ ਅਤੇ ਜਤਿਨ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਅਤੇ ਗਗਨ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਟਸਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡਿਜੀ ਪੰਜਾਬ ਪੋਰਟਲ ਰਾਹੀਂ ਜਮ੍ਹਾਂ ਹੋਣ ਵਾਲੇ ਸਰਕਾਰੀ ਦਸਤਾਵੇਜ਼ਾਂ ਦੀਆਂ ਫ਼ੀਸਾਂ ’ਚ ਵਾਧਾ ਅਗਲੀ ਖ਼ਬਰ ਰਖਵਾਲੇ ਹੀ ਬਣੇ ਲੁਟੇਰੇ: ਬੰਬ ਡਿਸਪੋਜ਼ਲ ਟੀਮ ਦੇ ਪੁਲਿਸ ਮੁਲਾਜ਼ਮ ਦੇ ਘਰੋਂ ਬਰਾਮਦ ਹੋਇਆ ਮੋਹਾਲੀ ’ਚ ਚੋਰੀ ਹੋਇਆ ਸਾਮਾਨ
Ad Position 24