ਮੋਗਾ, 6 ਫਰਵਰੀ (ਸੁਰਿੰਦਰਪਾਲ ਸਿੰਘ)-ਮਿਸ਼ਨ ਨਿਊ ਇੰਡੀਆ ਦੇ ਕੌਮੀ ਪ੍ਰਧਾਨ ਰਵੀ ਚਾਣਕੀਆ ਨੇ ਮਿਸ਼ਨ ਨਿਊ ਇੰਡੀਆ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਦੋਸਤ (ਰਾਏਕੋਟ) ਦੀਆਂ ਗਤੀ-ਵਿਧੀਆਂ ਨੂੰ ਦੇਖਦੇ ਹੋਏ ਅਤੇ ਮਿਸ਼ਨ ਨਿਊ ਇੰਡੀਆ ਦੇ ਕੌਮੀ ਜਥੇਬੰਦਕ ਜਨਰਲ ਸਕੱਤਰ ਡਾ. ਰਾਕੇਸ਼ ਪੁੰਜ ਦੀ ਸਿਫਾਰਸ਼ 'ਤੇ ਪੰਜਾਬ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ | ਇਹ ਨਵੀਂ ਨਿਯੁਕਤੀ ਕਰਨ ਉਪਰੰਤ ਮਿਸ਼ਨ ਨਿਊ ਇੰਡੀਆ ਦੇ ਕੌਮੀ ਪ੍ਰਧਾਨ ਰਵੀ ਚਾਣਕੀਆ ਨੇ ਉਮੀਦ ਪ੍ਰਗਟ ਕੀਤੀ ਕਿ ਨਿਰਮਲ ਦੋਸਤ ਪਹਿਲਾਂ ਨਾਲੋਂ ਵੀ ਵਧ-ਚੜ੍ਹ ਕੇ ਮਿਸ਼ਨ ਨਿਊ ਇੰਡੀਆ ਲਈ ਕੰਮ ਕਰਨਗੇ | ਉਨ੍ਹਾਂ ਆਪਣੇ ਵਧਾਈ ਸੰਦੇਸ਼ 'ਚ ਕਿਹਾ ਕਿ ਨਿਰਮਲ ਦੋਸਤ ਵਰਗੇ ਨਿਰਪੱਖ, ਨਿਡਰ ਅਤੇ ਜਨ-ਸਮਰਪਿਤ ਪੱਤਰਕਾਰ ਦਾ ਮਿਸ਼ਨ ਨਿਊ ਇੰਡੀਆ ਲਈ ਮਾਣ ਦੀ ਗੱਲ ਹੈ | ਮਿਸ਼ਨ ਨਿਊ ਇੰਡੀਆ ਦੇ ਕੌਮੀ ਜਥੇਬੰਦਕ ਜਨਰਲ ਸਕੱਤਰ ਡਾ. ਰਾਕੇਸ਼ ਪੁੰਜ ਨੇ ਆਪਣੇ ਵਧਾਈ ਸੰਦੇਸ਼ 'ਚ ਨਿਰਮਲ ਦੋਸਤ ਵਲੋਂ ਹੁਣ ਤੱਕ ਪੱਤਰਕਾਰਤਾ ਦੇ ਮਾਧਿਅਮ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਦਾ ਜੋ ਕਾਰਜ ਕੀਤਾ ਹੈ ਉਹ ਬਹੁਤ ਸ਼ਲਾਘਾਯੋਗ ਹੈ | ਨਿਰਮਲ ਦੋਸਤ ਨੇ ਆਪਣੀ ਨਵੀਂ ਨਿਯੁਕਤੀ ਪ੍ਰਤੀ ਮਿਸ਼ਨ ਨਿਊ ਇੰਡੀਆ ਦੀ ਕੌਮੀ ਲੀਡਰਸ਼ਿਪ ਦਾ ਧੰਨਵਾਦ ਕੀਤਾ |