ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, 6 ਫ਼ਰਵਰੀ (ਗੁਰਮੀਤ ਸਿੰਘ ਮਾਣੂੰਕੇ, ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਹਲਕਾ ਇੰਚਾਰਜ ਜਥੇਦਾਰ ਬਲਦੇਵ ਸਿੰਘ ਮਾਣੂੰਕੇ, ਹੌਲਦਾਰ ਜਗਤਾਰ ਸਿੰਘ, ਮੁਖਤਿਆਰ ਸਿੰਘ ਤੇ ਕੇਵਲ ਸਿੰਘ ਜੇ. ਈ. ਦੇ ਭਰਾ ਪ੍ਰਧਾਨ ਅਵਤਾਰ ਸਿੰਘ ਮਾਣੂੰਕੇ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਫੂਲੇਵਾਲਾ ਰੋਡ ਪਿੰਡ ਮਾਣੂੰਕੇ ਗਿੱਲ (ਮੋਗਾ) ਵਿਖੇ ਹੋਈ | ਭਾਈ ਰਾਮ ਸਿੰਘ ਲੋਪੋ ਵਾਲਿਆਂ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ | ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਅਕਾਲੀ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ, ਜਨਰਲ ਸਕੱਤਰ ਬਰਜਿੰਦਰ ਸਿੰਘ ਮੱਖਣ ਬਰਾੜ, ਪ੍ਰਧਾਨ ਤਰਨਜੀਤ ਸਿੰਘ ਦੁੱਗਲ ਬਰਨਾਲਾ, ਪ੍ਰਧਾਨ ਮੇਜਰ ਸਿੰਘ ਕਾਲੇਕੇ, ਪ੍ਰਧਾਨ ਨਿਰਮਲ ਸਿੰਘ ਅਤੇ ਸੁਰਿੰਦਰ ਕੁਮਾਰ ਪੁਰੀ ਨੇ ਸਵ. ਅਵਤਾਰ ਸਿੰਘ ਮਾਣੂੰਕੇ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ | ਇਸ ਮੌਕੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਰਣੀਆਂ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ, ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਦਰਸ਼ਨ ਲਾਲ ਸਟੇਟ ਆਗੂ ਬਿਜਲੀ ਬੋਰਡ, ਗੁਰਮੇਲ ਸਿੰਘ ਸਕੱਤਰ ਮੰਡੀ ਬੋਰਡ ਮੋਗਾ, ਜਗਸੀਰ ਸਿੰਘ ਕਾਲੇਕੇ, ਪਿ੍ੰਸੀਪਲ ਸੁਖਚੈਨ ਸਿੰਘ ਢਿੱਲੋਂ, ਬਲਜੀਤ ਸਿੰਘ ਚੁਗਾਵਾਂ, ਸੰਮਤੀ ਮੈਂਬਰ ਜਸਕਰਨ ਸਿੰਘ ਮਾਣੂੰਕੇ, ਬਲਕਰਨ ਸਿੰਘ ਮਾਣੂੰਕੇ, ਬਲਦੇਵ ਸਿੰਘ ਹਿੰਮਤਪੁਰਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਮੋਹਰ ਸਿੰਘ ਮਾਣੂੰਕੇ, ਪ੍ਰਧਾਨ ਚਰਨਜੀਤ ਸਿੰਘ ਚਰਨਾ ਗੱਗੂ ਪੈਸਟੀਸਾਈਡ, ਤਾਰਾ ਸਿੰਘ ਮਾਣੂੰਕੇ, ਬਲਦੇਵ ਸਿੰਘ ਮਾਣੂੰਕੇ, ਮੈਂਬਰ ਮੰਦਰ ਸਿੰਘ ਮਾਣੂੰਕੇ, ਕਿਸਾਨ ਆਗੂ ਸੋਹਣ ਸਿੰਘ, ਪ੍ਰਧਾਨ ਬੂਟਾ ਸਿੰਘ, ਪ੍ਰਧਾਨ ਸੁਖਚੈਨ ਸਿੰਘ, ਧਰਮਿੰਦਰ ਸਿੰਘ ਸੋਨੀ ਲੋਪੋ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਜਰਨੈਲ ਸਿੰਘ ਆੜ੍ਹਤੀਆ, ਯੂਥ ਆਗੂ ਰੁਪਿੰਦਰ ਸਿੰਘ ਬਰਾੜ ਦੀਦਾਰੇ ਵਾਲਾ, ਜਗਸੀਰ ਸਿੰਘ ਲੋਪੋ, ਪ੍ਰੀਤਮ ਸਿੰਘ ਕੁੱਸਾ, ਮੁਖਤਿਆਰ ਸਿੰਘ ਭਾਗੀਕੇ, ਮਾਸਟਰ ਸਿਕੰਦਰ ਸਿੰਘ ਭਾਗੀਕੇ, ਸੂਬੇਦਾਰ ਸਰਪੰਚ ਭੋਲਾ ਸਿੰਘ ਹਸਨਪੁਰ, ਬਲਦੇਵ ਸਿੰਘ ਸੁਖਾਨੰਦ, ਪ੍ਰਧਾਨ ਚਰਨਜੀਤ ਸਿੰਘ ਦੀਨਾ, ਗੁਰਜੀਤ ਸਿੰਘ ਸੋਨਾ, ਲਾਲ ਸਿੰਘ ਦੀਨਾਂ, ਗੁਰਚਰਨ ਸਿੰਘ ਦੀਨਾਂ, ਪਿ੍ੰਸੀਪਲ ਹਰਜੀਤ ਸਿੰਘ, ਰਣਧੀਰ ਸਿੰਘ ਢਿੱਲੋਂ, ਸੂਬੇਦਾਰ ਗੁਰਮੀਤ ਸਿੰਘ ਮੱਲ੍ਹੀ, ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ, ਪ੍ਰਧਾਨ ਨੱਥੂ ਸਿੰਘ, ਡਾ. ਚਮਕੌਰ ਸਿੰਘ ਰਾਮਾ, ਸਰਪੰਚ ਰਣਧੀਰ ਸਿੰਘ ਥਰਾਜ, ਪ੍ਰਦੀਪ ਕੁਮਾਰ ਬਿੱਟੂ, ਮਲਕੀਤ ਸਿੰਘ ਚੂਹੜਚੱਕ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਚੂਹੜਚੱਕ, ਪ੍ਰਧਾਨ ਹਰਫੂਲ ਸਿੰਘ ਮਾਣੂੰਕੇ, ਅਜੈਬ ਸਿੰਘ ਦੀਨਾਂ, ਸੈਕਟਰੀ ਦਲਜੀਤ ਸਿੰਘ ਹਿੰਮਤਪੁਰਾ, ਦਵਿੰਦਰ ਸਿੰਘ ਹਿੰਮਤਪੁਰਾ, ਮੰਡੀ ਸੁਪਰਵਾਈਜ਼ਰ ਦਵਿੰਦਰ ਸਿੰਘ ਦੀਨਾਂ, ਮੁਖਤਿਆਰ ਸਿੰਘ ਪੱਤੋ, ਪ੍ਰਧਾਨ ਬੂਟਾ ਸਿੰਘ, ਇਕਬਾਲਦੀਪ ਸਿੰਘ ਹੈਰੀ, ਸਤਨਾਮ ਸਿੰਘ ਬਰਾੜ, ਵਿੱਕੀ ਬਾਘਾਪੁਰਾਣਾ, ਦਰਸ਼ਨ ਸਿੰਘ ਮਾਣੂੰਕੇ, ਜਗਦੇਵ ਸਿੰਘ, ਨਾਹਰ ਸਿੰਘ ਬੱਧਨੀ, ਰਜਿੰਦਰ ਸਿੰਘ ਰਾਜਾ ਮਾਣੂੰਕੇ, ਸੁਖਚੈਨ ਸਿੰਘ, ਬਲਦੇਵ ਸਿੰਘ ਹਿੰਮਤਪੁਰਾ, ਸਾਬਕਾ ਫ਼ੌਜੀ ਐਸੋਸੀਏਸ਼ਨ ਜਥੇਬੰਦੀ ਦੇ ਸਮੁੱਚੇ ਮੈਂਬਰ, ਗੁਰਦੁਆਰਾ ਗੁਰੂ ਅਰਜਨ ਦੇਵ ਜੀ ਮੋਗਾ ਦੀ ਪ੍ਰਬੰਧਕੀ ਕਮੇਟੀ, ਇਲਾਕੇ ਦੇ ਪੰਚ-ਸਰਪੰਚ ਤੋਂ ਇਲਾਵਾ ਇਲਾਕੇ ਭਰ ਦੀਆਂ ਮੁਹਤਬਰ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਭੇਜਿਆ ਸ਼ੋਕ ਮਤਾ ਵੀ ਪੜਿ੍ਹਆ ਗਿਆ |