ਮੋਗਾ, 6 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵਲੋਂ ਆਪਣੇ ਫਲਾਇੰਗ ਟਰੇਨਿੰਗ ਆਰਗੇਨਾਈਜ਼ੇਸ਼ਨ ਪਟਿਆਲਾ ਅਤੇ ਅੰਮਿ੍ਤਸਰ ਅਤੇ ਪੰਜਾਬ ਏਅਰ ਕਰਾਫ਼ਟ ਮੈਂਟੀਨੈਂਸ ਇੰਜੀਨੀਅਰਿੰਗ ਕਾਲਜ ਪਟਿਆਲਾ ਵਿਚ ਵੱਖ-ਵੱਖ ਅਸਾਮੀਆਂ ਠੇਕੇ 'ਤੇ ਆਧਾਰਿਤ ਭਰਨ ਲਈ ਭਰਤੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ | ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ 2 ਪਾਇਲਟ ਇੰਸਟਰਕਟਰ, 2 ਅਸਿਸਟੈਂਟ ਪਾਇਲਟ ਇੰਸਟਰਕਟਰ, 2 ਅਕਾਊਾਟੈਂਟ, 2 ਇੰਸਟਰਕਟਰ (ਏਅਰ ਫਰੇਮ) ਅਤੇ 1 ਗਰਾਊਾਡ ਇੰਸਟਰਕਟਰ (ਏਅਰ ਰੈਗੂਲੇਸ਼ਨਜ਼) ਦੀਆਂ ਅਸਾਮੀਆਂ ਭਰੀਆਂ ਜਾਣਗੀਆਂ | ਇਨ੍ਹਾਂ ਸਾਰੀਆਂ ਅਸਾਮੀਆਂ ਲਈ ਲੋੜੀਂਦੀ ਯੋਗਤਾ, ਤਜਰਬਾ ਅਤੇ ਹੋਰ ਜਾਣਕਾਰੀ ਵੈਬਸਾਈਟ ਉੱਪਰ ਉਪਲਬਧ ਹੈ | ਇਹ ਸਾਰੀਆਂ ਨਿਯੁਕਤੀਆਂ ਇਕ ਸਾਲ ਦੀ ਮਿਆਦ ਲਈ ਸਿਰਫ਼ ਠੇਕੇ 'ਤੇ ਆਧਾਰਿਤ ਭਰੀਆਂ ਜਾਣੀਆਂ ਹਨ, ਜਿਨ੍ਹਾਂ ਨੂੰ ਉਮੀਦਵਾਰਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਅੱਗੇ ਵਧਾਇਆ ਜਾ ਸਕਦਾ ਹੈ | ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ | ਭਰਤੀ ਪ੍ਰਕਿਰਿਆ ਦੌਰਾਨ ਪੰਜਾਬ ਵਸਨੀਕ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ | ਇੱਛੁਕ ਅਤੇ ਯੋਗ ਉਮੀਦਵਾਰ ਆਪਣੀ ਅਰਜ਼ੀ ਨਿਰਧਾਰਿਤ ਫਾਰਮ 'ਤੇ ਭਰ ਕੇ 500 ਰੁਪਏ ਦੀ ਡਿਮਾਂਡ ਡਰਾਫ਼ਟ ਸਮੇਤ 11 ਫਰਵਰੀ ਨੂੰ ਸ਼ਾਮ 3 ਵਜੇ ਤੱਕ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਪਟਿਆਲਾ ਦੇ