ਮੋਗਾ, 12 ਮਾਰਚ (ਅਸ਼ੋਕ ਬਾਂਸਲ)-ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਨੇ ਅੱਜ ਮੋਗਾ ਦੇ ਫੋਰ ਜੀ ਹੋਟਲ ਵਿਚ ਇਕ ਪੈੱ੍ਰਸ ਕਾਨਫ਼ਰੰਸ ਕਰਦਿਆਂ ਗਿਆਨੀ ਮਨਦੀਪ ਸਿੰਘ ਵਿਦਿਆਰਥੀ ਤੇ ਸਵਰਨ ਸਿੰਘ ਆਦੀਵਾਲ ਨੇ ਕਿਹਾ ਕਿ ਜਿਹੜਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਧਾਨ ਸਭਾ 'ਚ ਸੁਖਵਿੰਦਰ ਸਿੰਘ ਡੈਨੀ ਬਾਰੇ ਟਿੱਪਣੀ ਕੀਤੀ ਕਿ ਉਹ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦੇਖ ਰਿਹਾ ਹੈ, ਅਸੀਂ ਉਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾਂ ਕਰਦੇ ਹਾਂ | ਉਨ੍ਹਾਂ ਕਿਹਾ ਕਿ ਅੱਜ ਤੱਕ ਮਜ਼੍ਹਬੀ ਸਿੱਖ ਵਾਲਮੀਕਿ ਭਾਈਚਾਰੇ ਦਾ ਕੋਈ ਵੀ ਮੁੱਖ ਮੰਤਰੀ ਪੰਜਾਬ ਵਿਚ ਨਹੀਂ ਹੋਇਆ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ | ਅਸੀਂ ਚਾਹੁੰਦੇ ਹਾਂ ਕਿ ਇਸ ਵਾਰ ਵਾਲਮੀਕੀ ਮਜ਼੍ਹਬੀ ਸਿੱਖ ਭਾਈਚਾਰੇ ਦਾ ਹੀ ਮੁੱਖ ਮੰਤਰੀ ਬਣੇ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੀ ਸਾਡੀ ਬਰਾਦਰੀ ਦਾ ਹੈ ਤੇ ਉਸ ਨੇ ਆਪਣੀ ਈ.ਟੀ.ਓ. ਦੀ ਨੌਕਰੀ ਛੱਡ ਕੇ ਹੀ ਇਹ ਇਲੈੱਕਸ਼ਨ ਲੜਿਆ ਸੀ ਜਿਸ ਨੂੰ ਅਸੀਂ ਵੋਟਾਂ ਪਾ ਕੇ ਮੰਤਰੀ ਬਣਾਇਆ ਹੈ, ਪਰ ਉਹ ਅੱਜ ਸਭ ਕੁਝ ਭੁੱਲ ਚੁੱਕਿਆ ਹੈ, ਉਹ ਅੱਜ ਦਲਿਤ ਭਾਈਚਾਰੇ ਕਰਕੇ ਹੀ ਇਸ ਕੁਰਸੀ 'ਤੇ ਬੈਠਾ ਹੈ | ਉਨ੍ਹਾਂ ਕਿਹਾ ਕਿ ਜਿਹੜਾ ਵਿਰੋਧ ਈ.ਟੀ.ਓ. ਨੇ ਵਿਧਾਨ ਸਭਾ 'ਚ ਸੁਖਵਿੰਦਰ ਸਿੰਘ ਡੈਨੀ ਦਾ ਕੀਤਾ ਹੈ, ਉਹ ਵਿਰੋਧ ਸਾਰੇ ਮਜ਼੍ਹਬੀ ਸਿੱਖ ਅਤੇ ਵਾਲਮੀਕਿ ਭਾਈਚਾਰੇ ਦਾ ਹੈ | ਇਸ ਮੌਕੇ ਸਵਰਨ ਸਿੰਘ ਆਦੀਵਾਲ ਨੇ ਕਿਹਾ ਕਿ ਕੈਬਨਿਟ ਮੰਤਰੀ ਈ.ਟੀ.ਓ. ਹਰਭਜਨ ਸਿੰਘ ਦਾ ਵਿਧਾਨ ਸਭਾ ਵਿਚ ਸੁਖਵਿੰਦਰ ਸਿੰਘ ਡੈਨੀ ਬਾਰੇ ਕਹਿਣਾ ਕਿ ਉਹ ਮੰੁਗੇਰੀ ਲਾਲ ਦੇ ਹਸੀਨ ਸੁਪਨੇ ਦੇਖ ਰਿਹਾ ਹੈ | ਉਨ੍ਹਾਂ ਕਿਹਾ ਕੀ ਸੁਪਨੇ ਦੇਖਣਾ ਤਾਂ ਹਰ ਇਕ ਆਦਮੀ ਦਾ ਹੱਕ ਹੈ | ਇਸ ਤਰ੍ਹਾਂ ਦੇ ਬਿਆਨ ਦੇਣਾ ਬਹੁਤ ਹੀ ਮੰਦਭਾਗਾ ਹੈ | ਇਸ ਮੌਕੇ ਰਾਸ਼ਟਰੀ ਪ੍ਰਧਾਨ ਸੁਖਮੰਦਰ ਸਿੰਘ ਗੱਜਣ ਵਾਲਾ, ਕੋਆਰਡੀਨੇਟਰ ਸੁਵਿੰਦਰ ਸਿੰਘ ਗਿੱਲ, ਰਾਸ਼ਟਰੀ ਚੇਅਰਮੈਨ ਸਵਰਨ ਸਿੰਘ ਅਜੀਤਵਾਲ, ਨੈਸ਼ਨਲ ਪ੍ਰਧਾਨ ਜਸਵਿੰਦਰ ਸਿੰਘ, ਨੈਸ਼ਨਲ ਐਡਵਾਈਜ਼ਰ ਅਮਰੀਕ ਸਿੰਘ ਪਟਿਆਲਾ, ਲੀਗਲ ਐਡਵਾਈਜ਼ਰ ਮਨਵੀਰ ਸਿੰਘ ਸ਼ੇਰਗਿੱਲ, ਕੈਪਟਨ ਮੱਖਣ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ ਸਹੋਤਾ, ਬੁਲਾਰਾ ਕੁਲਦੀਪ ਸਿੰਘ ਭੱਟੀ, ਜ਼ਿਲ੍ਹਾ ਪ੍ਰਧਾਨ ਪਟਿਆਲਾ ਸੁਖਦੇਵ ਸਿੰਘ,