25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਕੈਂਪ ਟੈਸਟ ਦੇ ਸਰਟੀਫਿਕੇਟ ਵੰਡੇ

Ad Position 21
No active advertisement
ਅਜੀਤ ਡੈਸਕ 13-03-2026
ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ 'ਚ ਵਿਗਿਆਨ ਵਿਸ਼ੇ ਨਾਲ ਸਬੰਧਿਤ ਕੈਂਪ ਟੈਸਟ ਸਾਲ 2024 ਦੇ ਨਵੰਬਰ ਮਹੀਨੇ ਵਿਚ ਕਰਵਾਇਆ ਗਿਆ ਸੀ | ਇਸ ਟੈਸਟ ਵਿਚ ਸਕੂਲ ਵਿਚੋਂ 5ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਕੁੱਲ 231 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ | ਉਸ ਕੈਂਪ ਟੈਸਟ ਦੇ ਨਤੀਜਿਆਂ ਦੌਰਾਨ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਅੱਜ ਸਵੇਰ ਦੀ ਸਭਾ ਮੌਕੇ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਦੁਆਰਾ ਸਰਟੀਫਿਕੇਟ ਵੰਡੇ ਗਏ | ਉਨ੍ਹਾਂ ਕਿਹਾ ਕਿ ਇਸ ਟੈਸਟ ਵਿਚ ਟਾਪ ਕਰਨ ਵਾਲੇ ਹਰਜੱਸ ਸਿੰਘ ਤੂਰ ਤੇ ਹਰਤਾਜ ਸਿੰਘ ਗਿੱਲ ਨੂੰ ਸੋਨ ਮੈਡਲ, ਜਗਦੀਪ ਕੌਰ ਤੇ ਅਰਮਾਨ ਸਿੰਘ ਸੰਧੂ ਨੂੰ ਚਾਂਦੀ ਮੈਡਲ ਅਤੇ ਅਨੰਤਬੀਰ ਸਿੰਘ ਭੁੱਲਰ ਤੇ ਨੇਹਚਲਪ੍ਰੀਤ ਕੌਰ ਨੂੰ ਕਾਂਸੀ ਮੈਡਲ ਮਿਲੇ | ਇਸ ਟੈਸਟ ਬਾਰੇ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਾਇੰਸ ਅਤੇ ਟੈਕਨਾਲੋਜੀ ਨਾਲ ਜੋੜਨ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਲਈ ਇਹ ਟੈਸਟ ਕਰਵਾਇਆ ਗਿਆ | ਗਿਆਨ ਅਤੇ ਜਾਗਰੂਕਤਾ ਮੈਪਿੰਗ ਪਲੇਟਫ਼ਾਰਮ (ਕੈਂਪ) ਵਿਦਿਆਰਥੀਆਂ ਵਿਚ 21ਵੀਂ ਸਦੀ ਦੇ ਹੁਨਰ, ਜਾਗਰੂਕਤਾ ਤੇ ਵਿਗਿਆਨ, ਤਕਨਾਲੋਜੀ ਅਤੇ ਮਨੁੱਖਤਾ ਦੇ ਗਿਆਨ ਦਾ ਮੁਲਾਂਕਣ ਕਰਨ ਲਈ ਇਕ ਅੰਤਰ-ਰਾਸ਼ਟਰੀ ਬੁੱਧੀ ਈ-ਆਧਾਰਿਤ ਮੁਲਾਂਕਣ ਪਲੇਟਫ਼ਾਰਮ ਹੈ | ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਉੱਪਰ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਕਾਰਜਕਾਰਨੀ ਕਮੇਟੀ ਦੀ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਵਾਪਰੀ ਘਟਨਾ ਮੰਦਭਾਗੀ-ਚੀਮਾ, ਭੁੱਲਰ <br/>
Ad Position 24