25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੀਨੀਅਰ ਸਿਟੀਜ਼ਨ ਕੌਂਸਲ ਕਾਰਜਕਾਰਨੀ ਕਮੇਟੀ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 13-03-2026
ਮੋਗਾ, 12 ਮਾਰਚ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਰਿਟਾਇਰਡ ਗੌਰਮਿੰਟ ਇੰਪਲਾਈਜ਼ ਮੋਗਾ ਕਾਰਜਕਾਰਨੀ ਦੀ ਮੀਟਿੰਗ ਮੋਗਾ ਕੌਂਸਲ ਪ੍ਰਧਾਨ ਤੇ ਫੈਡਸ਼ਨ ਪੰਜਾਬ ਦੇ ਉਪ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੌਂਸਲ ਦਫ਼ਤਰ ਮੋਗਾ ਵਿਖੇ ਹੋਈ | ਇਸ ਮੌਕੇ ਪ੍ਰਧਾਨ ਸਰਦਾਰੀ ਲਾਲ ਨੇ ਸਰਕਾਰ ਵਲੋਂ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਵਿਚ ਬਜ਼ੁਰਗਾਂ ਨੂੰ ਸ਼ਾਮਿਲ ਕਰ ਕੇ ਜੋ ਮਾਣ ਸਨਮਾਨ ਕੀਤਾ ਹੈ, ਕੌਂਸਲ ਧੰਨਵਾਦ ਕਰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਬੱਚਿਆਂ ਦੀਆਂ ਕਿਤਾਬਾਂ ਵਿਚ ਇਕ ਚੈਪਟਰ ਬਜ਼ੁਰਗਾਂ ਪ੍ਰਤੀ ਰੱਖਿਆ ਜਾਵੇ, ਬਜ਼ੁਰਗਾਂ ਨੂੰ ਰੇਲਵੇ ਵਿਚ ਕਿਰਾਏ ਵਿਚ ਛੋਟ ਪਹਿਲਾਂ ਵਾਂਗ ਬਹਾਲ ਕੀਤੀ ਜਾਵੇ | ਕੌਂਸਲ ਦੇ ਮੈਂਬਰ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਬਜ਼ੁਰਗਾਂ ਦੇ ਸਤਿਕਾਰ ਪ੍ਰਤੀ ਜਾਗਰੂਕ ਕਰ ਰਹੇ ਹਨ ਕਿਉਂਕਿ ਬਜ਼ੁਰਗ ਸਾਡਾ ਵਡਮੁੱਲਾ ਸਰਮਾਇਆ ਹਨ | ਇਨ੍ਹਾਂ ਦੇ ਤਜਰਬੇ ਤੋਂ ਸੇਧ ਲੈਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਸ਼ੁੱਧਤਾ ਲਈ ਬੂਟੇ ਲਗਾਏ ਜਾਣ | ਮੀਟਿੰਗ ਵਿਚ ਵਿਜੇ ਸ਼ਰਮਾ, ਗੁਰਚਰਨ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਕੁਮਾਰ, ਪ੍ਰੇਮ ਕੁਮਾਰ, ਜੋਗਿੰਦਰ ਸਿੰਘ ਸੰਘਾ, ਅਵਤਾਰ ਸਿੰਘ, ਜੋਗਿੰਦਰ ਸਿੰਘ ਲੁਹਾਮ, ਇਕਬਾਲ ਸਿੰਘ ਲੁਹਾਮ, ਭੁਪਿੰਦਰ ਸਿੰਘ, ਜਗਦੀਪ ਸਿੰਘ, ਦਰਬਾਰ ਸਿੰਘ, ਅਮਰ ਸਿੰਘ ਵਿਰਦੀ, ਹਰਭਜਨ ਸਿੰਘ ਨਾਗਰਾ, ਵਿਜੇ ਕੁਮਾਰ, ਨਾਹਰ ਸਿੰਘ, ਸੁਖਦੇਵ ਸਿੰਘ ਜੱਸਲ, ਰਜਿੰਦਰ ਸਿੰਘ, ਗਿਆਨ ਸਿੰਘ, ਅਮਰ ਸਿੰਘ ਸੁਪਰਡੈਂਟ, ਹੀਰਾ ਲਾਲ ਬਾਂਸਲ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਨੇ ਸਨਮਾਨਿਤ ਕੀਤਾ <br/> ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਕੈਂਪ ਟੈਸਟ ਦੇ ਸਰਟੀਫਿਕੇਟ ਵੰਡੇ
Ad Position 24