ਮੋਗਾ, 12 ਮਾਰਚ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਨੇ ਹਾਲ ਹੀ ਵਿਚ ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਪਹਿਲੇ ਸਾਲ ਦੇ ਡੀ.ਫਾਰਮੇਸੀ ਵਿਦਿਆਰਥੀਆਂ ਲਈ ਮੈਰਿਟ ਸੂਚੀ ਦਾ ਐਲਾਨ ਕੀਤਾ ਹੈ | ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਛੇ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਮਾਣ ਵਧਾਇਆ ਹੈ | ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਡਾ. ਮੋਂਟੂ ਐਮ. ਪਟੇਲ, ਸੁਸ਼ੀਲ ਕੁਮਾਰ ਬਾਂਸਲ ਮੈਂਬਰ ਫਾਰਮੇਸੀ ਕੌਂਸਲ ਆਫ਼ ਇੰਡੀਆ ਅਤੇ ਚੇਅਰਮੈਨ ਪੰਜਾਬ ਸਟੇਟ ਫਾਰਮੇਸੀ ਕੌਂਸਲ, ਸੁਨੀਲ ਚੌਧਰੀ ਮੈਂਬਰ ਪੀ.ਸੀ.ਆਈ. ਅਤੇ ਚੇਅਰਮੈਨ ਲਾਅ ਕਮੇਟੀ ਪੀ.ਸੀ.ਆਈ., ਗੋਪਾਲ ਕਿ੍ਸ਼ਨ ਸ਼ਰਮਾ ਚੇਅਰਮੈਨ ਹਿਮਾਚਲ ਪ੍ਰਦੇਸ਼ ਫਾਰਮੇਸੀ ਕੌਂਸਲ ਅਤੇ ਮੈਂਬਰ ਪੀ.ਸੀ.ਆਈ., ਅਮਿਤ ਦੁੱਗਲ ਡਰੱਗ ਕੰਟਰੋਲਰ ਪੰਜਾਬ, ਸੋਹਨ ਲਾਲ ਕਾਂਸਲ ਮੈਂਬਰ ਪੀ.ਸੀ.ਆਈ., ਮੁਹੰਮਦ ਬਸ਼ੀਰ ਮੈਂਬਰ ਪੀ.ਸੀ.ਆਈ., ਸੁਰਿੰਦਰ ਮੋਹਨ ਮੈਂਬਰ ਪੀ.ਸੀ.ਆਈ., ਸੁਖਵਿੰਦਰਪਾਲ ਮੈਂਬਰ ਪੰਜਾਬ ਸਟੇਟ ਫਾਰਮੇਸੀ ਕੌਂਸਲ, ਡਾ. ਪ੍ਰਵੀਨ ਬਾਂਸਲ ਡੀਨ ਜਲੰਧਰ, ਦਿਨੇਸ਼ ਮਦਾਨ ਚੇਅਰਮੈਨ ਪ੍ਰੋਫੈਸ਼ਨਲ ਫਾਰਮੇਸੀ ਅਤੇ ਪਬਲਿਕ ਰਿਲੇਸ਼ਨ ਕਮੇਟੀ ਨਵੀਂ ਦਿੱਲੀ, ਨਿੱਕੁਲ ਜਲਾਨ ਸੀ.ਏ., ਸੰਗਠਨ ਦੇ ਚੇਅਰਮੈਨ ਪ੍ਰਵੀਨ ਗਰਗ, ਐਡਵੋਕੇਟ ਸੁਨੀਲ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਸੰਗਠਨ ਸਕੱਤਰ ਡਾ. ਸੌਰਭ ਕੋਸ ਅਤੇ ਹੋਰ ਮਹਿਮਾਨਾਂ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਏਕਮਜੋਤ ਕੌਰ ਨੇ ਦੂਜਾ ਸਥਾਨ, ਲਵਿਕਾ ਛੇਵਾਂ, ਮਨਪ੍ਰੀਤ ਸਿੰਘ ਨੌਵਾਂ, ਨਵਨੀਤ ਕੌਰ ਗਿਆਰ੍ਹਵਾਂ, ਸਰੋਜ ਪੰਦ੍ਹਰਵਾਂ ਅਤੇ ਮਨਪ੍ਰੀਤ ਕੌਰ ਅਠਾਰ੍ਹਵਾਂ ਸਥਾਨ ਪ੍ਰਾਪਤ ਕੀਤਾ, ਜਿਸ ਨਾਲ ਪੰਜਾਬ ਭਰ ਵਿਚ ਮੈਰਿਟ ਸਥਾਨ ਪ੍ਰਾਪਤ ਕਰ ਕੇ ਸੰਸਥਾ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸੰਸਥਾ ਦੇ ਵਿਦਿਆਰਥੀਆਂ ਨੇ ਲਗਾਤਾਰ ਸੋਨੇ ਦੇ ਤਗਮੇ ਅਤੇ ਕਈ ਸਨਮਾਨ ਪ੍ਰਾਪਤ ਕੀਤੇ ਹਨ, ਜਿਸ ਨਾਲ ਸੰਸਥਾ ਦਾ ਨਾਂਅ ਰੌਸ਼ਨ ਹੋਇਆ ਹੈ | ਡਿਪਲੋਮਾ ਵਿਭਾਗ ਦੀ ਮੁਖੀ ਕਰਿਸ਼ਮਾ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਵਿਦਿਆਰਥੀਆਂ ਦੀ ਸਿੱਖਿਆ ਅਤੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ | ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਸਿੰਘ, ਡੀਨ ਵਿਦਿਆਰਥੀ ਡਾ. ਜੀ.ਐਸ. ਸ਼ਰਮਾ ਅਤੇ ਸਾਰੇ ਫੈਕਲਟੀ ਸਟਾਫ਼ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ |