25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 13-03-2026
ਬਾਘਾ ਪੁਰਾਣਾ, 12 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਢਿਲਵਾਂ ਦੀ ਅਗਵਾਈ ਹੇਠ ਮੈਪਲ ਰਿਜ਼ਾਰਟ ਰਾਜੇਆਣਾ ਵਿਖੇ ਕੀਤੀ ਗਈ | ਮੀਟਿੰਗ 'ਚ ਹਲਕਾ ਬਾਘਾ ਪੁਰਾਣਾ ਤੋਂ ਵੱਡੀ ਗਿਣਤੀ 'ਚ ਡਾਕਟਰ ਸਾਥੀਆਂ ਨੇ ਹਿੱਸਾ ਲਿਆ | ਇਸ ਮੀਟਿੰਗ 'ਚ ਲੰਮੇ ਸਮੇਂ ਬਾਅਦ ਕੈਨੇਡਾ ਤੋਂ ਪੰਜਾਬ ਆਏ ਡਾ. ਗੁਰਬਚਨ ਸਿੰਘ ਥਰਾਜ ਨੇ ਜਥੇਬੰਦੀ ਦੀਆਂ 1998-99 ਵਾਲੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਨਵੇਂ ਸਾਥੀਆਂ ਨੂੰ ਜਾਣੂੰ ਕਰਵਾਇਆ | ਇਸ ਮੀਟਿੰਗ 'ਚ ਬਾਬਾ ਫਰੀਦ ਗੁਰੂ ਕੁਲ ਗਰੁੱਪ ਆਫ਼ ਕਾਲਜ ਕੋਟਕਪੂਰੇ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ, ਡਾਇਰੈਕਟਰ ਡਾ. ਪ੍ਰੀਤਮ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸੁਖਦੇਵ ਸਿੰਘ ਗੁਲਾਬ ਸਿੰਘ ਵਾਲਾ, ਚੇਅਰਮੈਨ, ਬਲਜਿੰਦਰ ਸਿੰਘ ਨੱਥੋਕੇ, ਜਸਵੰਤ ਸਿੰਘ ਕੋਟਲਾ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ ਘੋਲੀਆ ਖ਼ੁਰਦ, ਚੰਦ ਸਿੰਘ ਬਾਘਾ ਪੁਰਾਣਾ, ਦਵਿੰਦਰ ਲਾਡੀ ਬੁੱਧ ਸਿੰਘ ਵਾਲਾ, ਬਲਦੇਵ ਸਿੰਘ ਕਾਲੇ ਕੇ, ਜਰਨੈਲ ਸਿੰਘ ਰਾਜੇਆਣਾ, ਹਰਦੀਪ ਸਿੰਘ ਸੇਖਾ ਮਾਣੂੰਕੇ, ਗੁਰਪਿਆਰ ਸਿੰਘ ਪੰਜਾਬ ਆਈ ਕੇਅਰ, ਜਗਜੀਤ ਸਿੰਘ ਸਮਾਧ, ਲੇਡੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਰੋਡੇ, ਬਲਜਿੰਦਰ ਕੌਰ ਮਾੜੀ ਮੁਸਤਫ਼ਾ, ਸਤਨਾਮ ਸਿੰਘ ਰਾਜੇਆਣਾ, ਸੁਖਪਾਲ ਸਿੰਘ ਸੰਗਤਪੁਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਟੀ.ਐਲ.ਐਫ. ਸਕੂਲ ਕੈਂਪਸ ਵਿਚ ਸਿੱਖਣ ਦੀ ਜ਼ਿੰਮੇਵਾਰੀ ਲੈਣ ਦਾ ਪ੍ਰਣ ਲਿਆ <br/> ਅਗਲੀ ਖ਼ਬਰ ਵਿਦਿਆਰਥੀਆਂ ਨੂੰ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਨੇ ਸਨਮਾਨਿਤ ਕੀਤਾ <br/>
Ad Position 24