25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅੱਖਾਂ ਦਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 13-03-2026
ਬਾਘਾ ਪੁਰਾਣਾ, 12 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ 'ਚ ਡਾ. ਬਲਤੇਜ ਗਿੱਲ ਅਮਰੀਕਾ ਨੇ ਲੋਕ ਸੇਵਾ ਕਲੱਬ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ | ਇਸ ਸਬੰਧੀ ਕਲੱਬ ਚੇਅਰਮੈਨ ਕੁਲਦੀਪ ਸਿੰਘ ਕੀਪੀ, ਪ੍ਰਧਾਨ ਗੁਰਦੀਪ ਸਿੰਘ ਦੀਪਾ ਤੇ ਮੈਨੇਜਰ ਜਗਜੀਤ ਸਿੰਘ ਮਾਣੂੰਕੇ ਨੇ ਦੱਸਿਆ ਕਿ ਨਰੋਏ ਸਮਾਜ ਲਈ ਸਿਹਤ, ਸਿੱਖਿਆ ਅਤੇ ਗਿਆਨ ਦਾ ਮਜ਼ਬੂਤ ਢਾਂਚਾ ਹੋਣਾ ਲਾਜ਼ਮੀ ਹੈ | ਪਿੰਡ ਮਾਣੂੰਕੇ ਦਾ ਜੰਮਪਲ ਅਮਰੀਕਾ 'ਚ ਡਾਕਟਰੀ ਸੇਵਾਵਾਂ ਦੇ ਰਹੇ ਡਾ. ਬਲਤੇਜ ਸਿੰਘ ਗਿੱਲ ਪਿਛਲੇ ਕੁੱਝ ਸਾਲਾਂ ਤੋਂ ਆਪਣੇ ਪਿੰਡ ਮਾਣੂੰਕੇ 'ਚ ਅੱਖਾਂ ਦਾ ਮੁਫ਼ਤ ਲਾਉਂਦੇ ਆ ਰਹੇ ਹਨ | ਇਸੇ ਲੜੀ ਤਹਿਤ ਡਾ. ਬਲਤੇਜ ਗਿੱਲ ਦੇ ਪਰਿਵਾਰ ਵਲੋਂ ਪਿੰਡ ਦੀ ਨਾਮਵਰ ਸਮਾਜ ਸੇਵੀ ਸੰਸਥਾ ਲੋਕ ਸੇਵਾ ਕਲੱਬ ਮਾਣੂੰਕੇ ਦੇ ਸਹਿਯੋਗ ਨਾਲ ਬਾਬਾ ਬਸੰਤ ਲਾਲ ਦਰਵੇਸ਼ ਦੀ ਜਗ੍ਹਾ ਮਾਣੂੰਕੇ ਗਿੱਲ ਵਿਖੇ ਕੈਂਪ ਲਾਇਆ ਗਿਆ ਜਿਸ 'ਚ ਲਗਭਗ 500 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ | ਇਸ ਕੈਂਪ 'ਚ ਅੱਖਾਂ ਦੀ ਜਾਂਚ ਵਿਵੇਕ ਮਿਸ਼ਨ ਆਈ ਹਸਪਤਾਲ ਜਲਾਲ ਦੇ ਡਾ. ਜਸ਼ਨ ਜੌੜਾ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ | ਇਸ ਮੌਕੇ ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦੀ ਪਹਿਚਾਣ ਕਰਕੇ ਲੈਨਜ਼ ਪਾਉਣ ਲਈ ਹਸਪਤਾਲ ਭੇਜਿਆ ਗਿਆ ਤੇ ਦੂਸਰੇ ਲੋੜਵੰਦਾਂ ਨੂੰ ਐਨਕਾਂ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਅੱਖਾਂ ਦੇ ਕੈਂਪ ਲਗਾਉਣ 'ਚ ਹਰਵਿੰਦਰ ਸਿੰਘ, ਰੂਪ ਸਿੰਘ, ਨਰੇਸ਼ ਕੁਮਾਰ, ਸੈਕਟਰੀ ਜੁਗਰਾਜ ਸਿੰਘ, ਜਗਰੂਪ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ, ਕਮਲ ਅਨੇਜਾ, ਰਾਜੂ ਬਾਬੇ ਦਾ ਭਰਪੂਰ ਸਹਿਯੋਗ ਰਿਹਾ | ਇਸ ਮੌਕੇ ਸਾਬਕਾ ਸਰਪੰਚ ਮੋਹਰ ਸਿੰਘ, ਸਰਪੰਚ ਨਿਰਮਲ ਸਿੰਘ, ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ, ਕੇਵਲ ਸਿੰਘ ਗਿੱਲ ਕੈਨੇਡਾ, ਇਕਬਾਲ ਸਿੰਘ, ਜੀਵਨ ਸਿੰਘ, ਗਗਨ ਸਿੰਘ ਤੇ ਮਾਘੀ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿਆਮ ਰਸੋਈ 'ਚ ਰਾਹਗੀਰਾਂ ਲਈ ਇਕ ਕਮਿਊਨਿਟੀ ਰਸੋਈ ਸਥਾਪਤ ਅਗਲੀ ਖ਼ਬਰ ਵਿਦਿਆਰਥੀਆਂ ਨੇ ਟੀ.ਐਲ.ਐਫ. ਸਕੂਲ ਕੈਂਪਸ ਵਿਚ ਸਿੱਖਣ ਦੀ ਜ਼ਿੰਮੇਵਾਰੀ ਲੈਣ ਦਾ ਪ੍ਰਣ ਲਿਆ <br/>
Ad Position 24