ਕਿਸ਼ਨਪੁਰਾ ਕਲਾਂ, 27 ਮਾਰਚ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਤ ਗਿਆਨੀ ਨਿਰੰਜਣ ਸਿੰਘ ਵੈਦ ਬੋਪਾਰਾਏ ਵਾਲਿਆਂ ਦੀ 20ਵੀਂ ਬਰਸੀ ਸਮੂਹ ਸੰਗਤ ਤੇ ਸੰਤ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਅਕਾਲਗੜ੍ਹ ਪਿੰਡ ਦਾਇਆ ਕਲਾਂ ਗਊਸ਼ਾਲਾ ਵਿਖੇ ਮਨਾਈ ਜਾ ਰਹੀ ਹੈ | ਬਰਸੀ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਚੰਦ ਸਿੰਘ, ਕੈਪਟਨ ਜੋਰਾ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਧਾਰਮਿਕ ਸਮਾਗਮ ਚੱਲ ਰਹੇ ਹਨ ਤੇ 29 ਮਾਰਚ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸੰਤ ਗੁਰਮੀਤ ਸਿੰਘ ਖੋਸੇ ਕੋਟਲੇ ਵਾਲੇ, ਗਿਆਨੀ ਅਜੀਤ ਸਿੰਘ, ਬਾਬਾ ਰਣਜੀਤ ਸਿੰਘ ਗੁਮਟੀ ਭੋਰੇ ਸਾਹਿਬ ਵਾਲੇ, ਸੰਤ ਜਰਨੈਲ ਦਾਸ, ਸੰਤ ਸੋਹਣ ਦਾਸ ਗਊਸ਼ਾਲਾ ਵਾਲੇ ਆਦਿ ਮਹਾਂਪੁਰਸ਼ ਹਾਜ਼ਰੀ ਲਗਵਾਉਣਗੇ | ਇਸ ਮੌਕੇ ਪ੍ਰਧਾਨ ਚੰਦ ਸਿੰਘ, ਡਾ. ਨਵਤੇਜ ਸਿੰਘ, ਮਨਜੀਤ ਸਿੰਘ, ਗੁਰਦਿਆਲ ਸਿੰਘ, ਕੁੰਡਾ ਸਿੰਘ, ਮਹਾਂ ਸਿੰਘ, ਸਵਰਨ ਸਿੰਘ, ਅਮਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ |