ਮੋਗਾ, 27 ਮਾਰਚ (ਸੁਰਿੰਦਰਪਾਲ ਸਿੰਘ)-ਵਿਦਿਆਰਥੀਆਂ ਦੀ ਯੋਗਤਾ ਤੇ ਅਧਿਆਪਕਾਂ ਦੀ ਮਿਹਨਤ ਦੇ ਬਲਬੂਤੇ ਵਿਦਿਆਰਥੀਆਂ 'ਚ ਪ੍ਰਤਿਭਾ ਭਰਪੂਰ ਹੈ | ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਹਰ ਕੰਮ 'ਚ ਨਿਪੁੰਨ ਹੋ ਕੇ ਅੱਗੇ ਵੱਧ ਰਹੇ ਹਨ | ਇਹ ਪ੍ਰਗਟਾਵਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਵਿਦਰਿੰਗ ਰੋਜ਼ਿਸ ਚਾਈਲਡ ਕੇਅਰ ਸਕੂਲ ਦੇ ਸਾਲਾਨਾ ਗਰੈਜੂਏਸ਼ਨ ਦਿਵਸ ਸਮਾਗਮ 'ਚ ਸੰਬੋਧਨ ਕਰਦੇ ਹੋਏ ਕੀਤਾ | ਇਸ ਮੌਕੇ ਮੇਅਰ ਪ੍ਰਵੀਨ ਸ਼ਰਮਾ ਪੀਨਾ, ਸਿਆਸੀ ਸਲਾਹਕਾਰ ਦਵਿੰਦਰ ਤਿਵਾੜੀ, ਸਕੂਲ ਦੇ ਪ੍ਰਧਾਨ ਤੁਸ਼ਾਰ ਗੋਇਲ, ਸਕੂਲ ਦੀ ਮੁੱਖ ਅਧਿਆਪਕਾ ਮੈਡਮ ਵੀਨਾ, ਉਪ ਪ੍ਰਧਾਨ ਅਸੀਸ ਗਰੋਵਰ, ਆਂਚਲ ਗਰੋਵਰ, ਤਾਨੀਆ ਗੋਇਲ, ਵਰੁਨ ਮਿੱਤਲ, ਆਰੀਆ ਗਰਲਜ਼ ਸਕੂਲ ਦੀ ਸਾਬਕਾ ਪਿ੍ੰਸੀਪਲ ਮੈਡਮ ਮਜੀਠੀਆ, ਦੀਪ ਬਾਂਸਲ, ਵਿਜੈ ਸਿੰਗਲਾ, ਨਿਮਾਸ਼ੁ ਜਿੰਦਲ, ਸਾਹਿਲ ਅਰੋੜਾ, ਸਿਮਰਨ, ਅਨੀਤਾ ਅਰੋੜਾ, ਸ਼ਾਮ ਵਰਮਾ, ਤਨੁਜ ਗੋਇਲ, ਸੁਮਿਤ, ਸ਼ਵੇਤ ਗੁਪਤਾ, ਦੀਪਕ ਮਹਿੰਦੀਰੱਤਾ, ਮਹਿਕ ਬਾਂਸਲ, ਰੁਚਿਕਾ, ਰੁਹੀਨਾ ਧਵਨ ਸਿੰਗਲਾ, ਬੀਨਾ, ਆਸ਼ਾ ਅਰੋੜਾ, ਮੀਨਾ ਕੋਹਲੀ, ਬਲਕਰਨ ਸਿੱਧੂ, ਗੌਰਵ ਗੋਇਲ, ਵਿਕਾਸ ਗੁਪਤਾ, ਬਲਜਿੰਦਰ, ਸਿਮਰਨ, ਪੂਨਮ ਗੋਇਲ, ਵਿਜੈ ਸਿੰਗਲਾ, ਮਨਜੀਤ ਸਿੰਘ ਵੀ ਮੌਜੂਦ ਰਹੇ | ਵਿਧਾਇਕ ਡਾ. ਅਮਨਦੀਪ ਅਰੋੜਾ ਨੇ ਕਿਹਾ ਕਿ ਐਡਵੋਕੇਟ ਚੰਦਰਭਾਨ ਖੇੜਾ ਤੇ ਯੋਗੇਸ਼ ਗੋਇਲ ਵਲੋਂ ਲਾਇਆ ਗਿਆ ਬੂਟਾ ਅੱਜ ਦਰੱਖਤ ਬਣ ਕੇ ਛਾਂ ਦੇ ਰਿਹਾ ਹੈ | ਤੁਸ਼ਾਰ ਗੋਇਲ ਨੇ ਸਕੂਲ ਦੇ ਕਾਰਜਕਾਲ ਬਾਰੇ ਵਿਸਥਾਰ ਨਾਲ ਦੱਸਿਆ |