30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਆਮ ਆਦਮੀ ਪਾਰਟੀ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਬਿਲਕੁਲ ਫ਼ੇਲ੍ਹ ਹੋ ਚੁੱਕੀ-ਯੂਥ ਅਕਾਲੀ ਆਗੂ <br/>

Ad Position 21
No active advertisement
ਅਜੀਤ ਡੈਸਕ 28-03-2026
ਬਾਘਾ ਪੁਰਾਣਾ, 27 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਦੇ ਹਰਜੋਤ ਸਿੰਘ ਡੇਮਰੂ ਯੂਥ ਪ੍ਰਧਾਨ ਜ਼ਿਲ੍ਹਾ ਮੋਗਾ, ਗੁਰਪ੍ਰੀਤ ਸਿੰਘ ਬਰਾੜ (ਗੋਪੀ) ਸਰਪੰਚ ਕੋਟਲਾ ਮਿਹਰ ਸਿੰਘ ਵਾਲਾ ਤੇ ਸੁਖਵੀਰ ਸਿੰਘ ਸੁੱਖਾ ਬਰਾੜ ਬਾਘਾ ਪੁਰਾਣਾ ਯੂਥ ਆਗੂ ਨੇ ਆਖਿਆ ਕਿ ਬਦਲਾਅ ਦਾ ਨਾਅਰਾ ਦੇ ਕੇ, ਲੋਕਾਂ ਨੂੰ ਭਰਮ-ਭੁਲੇਖਿਆਂ 'ਚ ਲਿਆ ਕੇ ਕੁਰਸੀ ਪ੍ਰਾਪਤ ਕਰਨ ਵਾਲੇ ਹੁਣ ਲੋਕਾਂ ਦੇ ਮਨੋ ਲਹਿ ਚੁੱਕੇ ਹਨ ਕਿਉਂਕਿ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਬਿਲਕੁਲ ਫ਼ੇਲ੍ਹ ਹੋ ਚੁੱਕੀ ਹੈ | ਕਈ ਤਰ੍ਹਾਂ ਦੀਆਂ ਗਰੰਟੀਆਂ ਦੇ ਕੇ ਸਤ੍ਹਾ ਪਾਉਣ ਲਈ ਜੋ ਕੁੱਝ ਕੀਤਾ ਗਿਆ ਉਹ ਮਹਿਜ਼ ਇਕ ਸੁਪਨੇ ਦੀ ਤਰ੍ਹਾਂ ਹੀ ਰਹਿ ਗਿਆ ਹੈ | ਹਰਜੋਤ ਡੇਮਰੂ, ਗੋਪੀ ਸਰਪੰਚ ਅਤੇ ਸੁੱਖਾ ਬਰਾੜ ਨੇ ਕਿਹਾ ਕਿ ਬਾਘਾ ਪੁਰਾਣਾ ਬਲਾਕ ਸੰਮਤੀ ਲਈ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਵਿਚ ਸਰਕਾਰ ਨੇ ਧੱਕੇਸ਼ਾਹੀ ਕਰਕੇ ਪਹਿਲਾਂ ਦੀ ਤਰ੍ਹਾਂ ਹੁਣ ਵੀ ਆਪਣਾ ਅਸਲੀ ਚਿਹਰਾ ਨੰਗਾ ਕੀਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਮਾਣਯੋਗ ਹਾਈਕੋਰਟ ਤੋਂ ਰਾਹਤ ਮਿਲੀ ਜਿਸ ਦੇ ਨਤੀਜੇ ਵਜੋਂ 28 ਮਾਰਚ ਨੂੰ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਵਿਚ ਮੁੜ ਤੋਂ ਚੋਣ ਹੋ ਜਾ ਰਹੀ ਹੈ | ਅਕਾਲੀ ਦਲ ਦੇ ਯੂਥ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ 'ਤੇ ਹੋ ਰਹੀ ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਆਪਣਾ ਚੇਅਰਮੈਨ ਤੇ ਉਪ-ਚੇਅਰਮੈਨ ਬਣਾਏਗਾ | ਉਨ੍ਹਾਂ ਕਿਹਾ ਕਿ ਲੋਕਾਂ ਨੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਬਹੁਮਤ ਦੇ ਕੇ ਮਾਣ ਬਖ਼ਸ਼ਿਆ ਸੀ, ਇਸ ਲਈ ਪਾਰਟੀ ਆਪਣੇ ਵੋਟਰਾਂ ਨਾਲ ਡਟ ਕੇ ਖੜ੍ਹੀ ਹੈ |

Ad Position 22
No active advertisement
ਪਿਛਲੀ ਖ਼ਬਰ ਖੱਤਰੀ ਸਭਾ ਬੱਧਨੀ ਕਲਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਰਾਮ ਨੌਮੀ ਦਾ ਤਿਉਹਾਰ <br/> ਅਗਲੀ ਖ਼ਬਰ ਲਛਮਣ ਸਿੰਘ ਸਿੱਧੂ (ਬਾਈ ਜੀ) ਦੇ ਦਿਹਾਂਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤਾ ਦੁੱਖ ਪ੍ਰਗਟ <br/>
Ad Position 24