02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਮੋਗਾ ਦੇ ਗੋਕਰਨ ਸਿੰਘ ਨੇ ਕੀਤਾ ਕਮਾਲ, ਖੇਡ ਭਾਵਨਾ ਨਾਲ ਜਿੱਤੇ ਸੋਨ ਤੇ ਚਾਂਦੀ ਮੈਡਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ)-ਹਾਲ ਹੀ ਵਿਚ ਲੁਧਿਆਣਾ ਵਿਚ 6ਵੀਂ ਸਟੇਟ ਇਨਡੋਰ ਰੋਇੰਗ ਚੈਂਪੀਅਨਸ਼ਿਪ 'ਚ ਮੋਗਾ ਦੇ ਉੱਭਰਦੇ ਖਿਡਾਰੀ ਗੋਕਰਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਅੰਡਰ-17 ਵਰਗ ਦੇ ਪੇਅਰ ਈਵੈਂਟ 'ਚ ਉਨ੍ਹਾਂ ਨੇ ਬਿਹਤਰੀਨ ਤਾਲਮੇਲ ਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦੇ ਹੋਏ ਸੋਨ ਮੈਡਲ ਹਾਸਲ ਕੀਤਾ, ਜਦ ਕਿ 200 ਮੀਟਰ ਰੋਇੰਗ ਮੁਕਾਬਲੇ ਵਿਚ ਚਾਂਦੀ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਗੋਕਰਨ ਸਿੰਘ ਦੀ ਇਹ ਕਾਮਯਾਬੀ ਸਿਰਫ਼ ਜਿੱਤ ਤੱਕ ਸੀਮਤ ਨਹੀਂ ਹੈ, ਸਗੋਂ ਇਹ ਉਨ੍ਹਾਂ ਦੀ ਖੇਡ ਭਾਵਨਾ, ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਵੀ ਹੈ | ਇਸ ਉਪਲਬਧੀ ਨਾਲ ਹੀ ਗੋਕਰਨ ਸਿੰਘ ਦੀ ਚੋਣ ਰਾਸ਼ਟਰੀ ਪੱਧਰ ਦੀਆਂ ਮੁਕਾਬਲਿਆਂ ਲਈ ਵੀ ਹੋ ਗਈ ਹੈ, ਜੋ ਮੋਗਾ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਖਿਡਾਰੀ ਦੇ ਪਿਤਾ ਜਗਸੀਰ ਸਿੰਘ ਤੇ ਮਾਤਾ ਜਸਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਮੋਗਾ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਗੋਕਰਨ ਸਿੰਘ ਵਰਗੇ ਪ੍ਰਤਿਭਾਸ਼ਾਲੀ ਖਿਡਾਰੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ | ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਨਾ ਸਿਰਫ਼ ਸਰੀਰਕ ਵਿਕਾਸ ਹੁੰਦਾ ਹੈ, ਸਗੋਂ ਅਨੁਸ਼ਾਸਨ, ਟੀਮ ਭਾਵਨਾ ਤੇ ਸਕਾਰਾਤਮਿਕ ਸੋਚ ਵੀ ਵਿਕਸਿਤ ਹੁੰਦੀ ਹੈ | ਡਾ. ਹਰਜੋਤ ਕਮਲ ਸਿੰਘ ਨੇ ਗੋਕਰਨ ਸਿੰਘ ਦੇ ਕੋਚ ਅਤੇ ਪੂਰੇ ਪਰਿਵਾਰ ਨੂੰ ਵੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਡਰੋਲੀ ਭਾਈ ਵਿਖੇ ਮਾਪੇ ਅਧਿਆਪਕ ਮਿਲਣੀ <br/> ਅਗਲੀ ਖ਼ਬਰ ਮੋਗਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਅੱਜ-ਵਿਧਾਇਕਾ ਡਾ. ਅਮਨਦੀਪ ਕੌਰ
Ad Position 24